ਨਾਬਾਲਿਗਾ ਨਾਲ ਜਬਰ-ਜ਼ਿਨਾਹ ਦੇ ਦੋਸ਼ ’ਚ ਕੇਸ ਦਰਜ
Friday, Apr 18, 2025 - 06:12 PM (IST)

ਪਟਿਆਲਾ (ਬਲਜਿੰਦਰ) : ਥਾਣਾ ਬਖਸ਼ੀਵਾਲਾ ਦੀ ਪੁਲਸ ਨੇ ਨਾਬਾਲਿਗਾ ਨਾਲ ਜਬਰ-ਜ਼ਿਨਾਹ ਦੇ ਦੋਸ਼ ’ਚ ਇਕ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਹੈ। ਇਸ ਮਾਮਲੇ ’ਚ ਲੜਕੀ ਦੀ ਨਾਨੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਦੋਹਤੀ ਪਿਛਲੇ 1 ਸਾਲ ਤੋਂ ਉਸ ਕੋਲ ਰਹਿ ਰਹੀ ਸੀ ਅਤੇ 16 ਅਪ੍ਰੈਲ ਨੂੰ ਉਹ ਕਿਸੇ ਕੰਮ ਸਬੰਧੀ ਘਰੋਂ ਗਈ ਤਾਂ ਸ਼ਾਮ ਨੂੰ 4 ਵਜੇ ਵਾਪਸ ਆਈ।
ਉਸ ਨੇ ਦੱਸਿਆ ਕਿ ਉਕਤ ਵਿਅਕਤੀ ਉਸ ਨੂੰ ਆਪਣੇ ਘਰ ਵਾਲੀ ਗਲੀ ਦੇ ਮੋੜ ਤੋਂ ਆਪਣੇ ਨਾਲ ਆਪਣੇ ਘਰ ਲੈ ਗਿਆ, ਜਿਥੇ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਫੇਰ ਘਰ ਛੱਡ ਕੇ ਚਲਾ ਗਿਆ। ਇਸ ਮਾਮਲੇ ’ਚ ਥਾਣਾ ਬਖਸ਼ੀਵਾਲਾ ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਉਕਤ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ।