ਮੀਂਹ ਮਗਰੋਂ ਰਜਵਾਹਾ ਟੁੱਟਣ ਕਾਰਨ ਪਿੰਡ ਅਜਨੇਰ ਦੇ ਖੇਤਾਂ ਚ ਭਰਿਆ ਪਾਣੀ
Sunday, Jun 29, 2025 - 09:50 PM (IST)

ਫਤਹਿਗੜ੍ਹ ਸਾਹਿਬ (ਬਿਪਿਨ ਭਾਰਦਵਾਜ) : ਬੀਤੇ ਦਿਨੀ ਭਾਰੀ ਮੀਂਹ ਪੈਣ ਕਾਰਨ ਅਜਨੇਰ ਪਿੰਡ 'ਚੋਂ ਗੁਜ਼ਰ ਰਹੇ ਰਜਵਾਹੇ ਦੇ ਓਵਰਫਲੋ ਹੋ ਜਾਣ ਉਕਤ ਰਜਵਾਹਾ ਟੁੱਟ ਗਿਆ ਜਿਸ ਕਾਰਨ ਪਿੰਡ ਅਜਨੇਰ ਦੇ ਛੇ ਸੱਤ ਖੇਤਾਂ 'ਚ ਪਾਣੀ ਭਰ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਅਜਨੇਰ ਦੇ ਸਰਪੰਚ ਗੁਰਦੀਪ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਅਸੀਂ ਇਸ ਸਬੰਧੀ ਨਹਿਰੀ ਵਿਭਾਗ ਨੂੰ ਸੂਚਿਤ ਕੀਤਾ ਤਾਂ ਮੌਕੇ 'ਤੇ ਨਹਿਰੀ ਵਿਭਾਗ ਦੇ ਕਰਮਚਾਰੀ ਜੇ.ਸੀ.ਬੀ ਮਸ਼ੀਨ ਸਮੇਤ ਪਹੁੰਚੇ ਜਿਹਨਾਂ ਨੇ ਮੌਕੇ ਤੇ ਪਹੁੰਚ ਕੇ ਮਿੱਟੀ ਦੇ ਥੈਲੇ ਭਰ ਕੇ ਰਜਵਾਹੇ ਦੇ ਕਿਨਾਰਿਆਂ 'ਤੇ ਲਗਾਏ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦਾ ਪੱਕਾ ਹੱਲ ਕੀਤਾ ਜਾਵੇ ਤਾਂ ਜੋ ਨੇੜਲੇ ਕਿਸਾਨਾਂ ਦਾ ਕੋਈ ਵੱਡਾ ਨੁਕਸਾਨ ਨਾ ਹੋ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e