ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਦਸਤਪੰਜਾ ਲੈਣ ਲਈ ਆਪਣੇ ਬੱਚਿਆਂ 'ਚ ਇੰਝ ਜਗਾਓ ਆਤਮ ਵਿਸ਼ਵਾਸ

Monday, Oct 05, 2020 - 06:00 PM (IST)

ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਦਸਤਪੰਜਾ ਲੈਣ ਲਈ ਆਪਣੇ ਬੱਚਿਆਂ 'ਚ ਇੰਝ ਜਗਾਓ ਆਤਮ ਵਿਸ਼ਵਾਸ

ਬੱਚੇ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਸਿਰਫ਼ ਅਤੇ ਸਿਰਫ਼ ਮਾਂ ਦੀ ਹੀ ਨਹੀਂ ਹੁੰਦੀ, ਸਗੋਂ ਮਾਂ-ਬਾਪ ਅਤੇ ਉਸ ਦੇ ਪੂਰੇ ਪਰਿਵਾਰ ਦੀ ਹੁੰਦੀ ਹੈ। ਮਾਂ ਦੇ ਨਾਲ ਪਰਿਵਾਰ ਦੇ ਬਾਕੀ ਲੋਕ ਵੀ ਮਿਲ ਕੇ ਬੱਚਿਆਂ ਵਿੱਚ ਆਤਮ ਵਿਸ਼ਵਾਸ ਪੈਦਾ ਕਰ ਸਕਦੇ ਹਨ, ਜਿਸ ਨਾਲ ਬੱਚੇ ’ਚ ਬਹੁਤ ਸਾਰੇ ਗੁਣ ਆ ਜਾਂਦੇ ਹਨ। ਬੱਚੇ ਨੂੰ ਜ਼ਿੰਦਗੀ ’ਚ ਕਿਸੇ ਵੀ ਕੰਮ ਨੂੰ ਕਰਨ ਲਈ ਉਸ ’ਚ ਆਤਮ-ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਤੁਹਾਨੂੰ ਕੁਝ ਜ਼ਰੂਰੀ ਨੁਕਤੇ ਅਤੇ ਗੱਲਾਂ ਧਿਆਨ ਵਿੱਚ ਰੱਖਣ ਦੀ ਲੋੜ ਹੈ।

 ਬੱਚਿਆਂ ਨਾਲ ਸਮਾਂ ਬਤੀਤ ਕਰੋ
ਮਾਂ-ਬਾਪ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰਨ। ਅਜਿਹਾ ਕਰਨ ਨਾਲ ਮਾਂ-ਬਾਪ ਸੌਖੇ ਢੰਗ ਨਾਲ ਆਪਣੇ ਬੱਚਿਆਂ ਨੂੰ ਸਮਝ ਸਕਦੇ ਹਨ ਅਤੇ ਉਨ੍ਹਾਂ ਦਾ ਧਿਆਨ ਰੱਖ ਸਕਦੇ ਹਨ। 

ਪੜ੍ਹੋ ਇਹ ਵੀ ਖਬਰ - ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਵੱਖ-ਵੱਖ ਵਿਸ਼ਿਆਂ ’ਤੇ ਗੱਲਬਾਤ
ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਜਦੋਂ ਵੀ ਸਮਾਂ ਮਿਲੇ, ਉਹ ਬੱਚਿਆਂ ਨਾਲ ਸਮਾਜਿਕ, ਰਾਜਨੀਤੀ ਅਤੇ ਆਮ ਗਿਆਨ ਨਾਲ ਜੁੜੇ ਵਿਸ਼ਿਆਂ 'ਤੇ ਗੱਲ ਜ਼ਰੂਰ ਕਰਨ। ਇਸ ਨਾਲ ਬੱਚਿਆਂ ਦੀ ਸੋਚ ਦੇ ਬਾਰੇ ਪਤਾ ਲੱਗਦਾ ਹੈ।

ਬੁਰੀਆਂ ਆਦਤਾਂ ਤੋਂ ਰੱਖੋ ਦੂਰ
ਬੱਚਾ ਉਹੀ ਸਿੱਖਦਾ ਹੈ, ਜੋ ਉਸ ਦੇ ਮਾਂ-ਬਾਪ ਜਾਂ ਪਰਿਵਾਰ ਦੇ ਵੱਡੇ ਲੋਕ ਕਰਦੇ ਹਨ ਅਤੇ ਉਸ ਨੂੰ ਕਰਨ ਲਈ ਕਹਿੰਦੇ ਹਨ। ਇਸ ਕਰਕੇ ਬੱਚਿਆਂ ਦਾ ਵਧੀਆ ਕਿਰਦਾਰ ਬਣਾਉਣ ਲਈ ਆਪਣੇ ਆਪ ਨੂੰ ਖਰਾਬ ਆਦਤਾਂ ਤੋਂ ਦੂਰ ਰੱਖੋ। ਇਸ ਨਾਲ ਬੱਚੇ ਦਾ ਕਿਰਦਾਰ ਵੀ ਵਧੀਆ ਹੋਵੇਗਾ।

ਪੜ੍ਹੋ ਇਹ ਵੀ ਖਬਰ - Health Tips : ਖਾਣਾ ਖਾਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਕੰਮ, ਘਰੋਂ ਚਲੀ ਜਾਵੇਗੀ ਬਰਕਤ

ਦਿਮਾਗੀ ਖੇਡਾਂ
ਅੱਜ ਕੱਲ ਦੇ ਬੱਚੇ ਆਪਣਾ ਸਾਰਾ ਸਮਾਂ ਮੋਬਾਇਲ ’ਤੇ ਬਤੀਤ ਕਰਦੇ ਹਨ। ਇਸੇ ਲਈ ਮਾਂ-ਬਾਪ ਬੱਚਿਆਂ ਨੂੰ ਕੰਪਿਊਟਰ ਜਾਂ ਮੋਬਾਇਲ ਉੱਤੇ ਖੇਡਣ ਦੇ ਨਾਲ-ਨਾਲ ਦਿਮਾਗੀ ਖੇਡਾਂ ਖੇਡਣ ਲਈ ਵੀ ਪ੍ਰੇਰਿਤ ਕਰਨ। ਅਜਿਹਾ ਕਰਨ ਨਾਲ ਉਨ੍ਹਾਂ ਦਾ ਦਿਮਾਗ ਕਾਫੀ ਤੇਜ਼ ਹੋਵੇਗਾ।

ਬੱਚਿਆਂ ਨੂੰ ਪਾਓ ਆਪਣੇ ਕੰਮ ਆਪ ਕਰਨ ਦੀ ਆਦਤ
ਮਾਂ-ਬਾਪ ਹਮੇਸ਼ਾਂ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਕੰਮ ਆਪ ਕਰਨ ਦੀ ਆਦਤ ਪਾਉਣ। ਜਿਵੇਂ ਕਿ ਆਪਣੇ ਭਾਂਡੇ ਚੁੱਕਣਾ, ਆਪਣੇ ਖਿਡੋਣੇ ਸੰਭਾਲ ਕੇ ਰੱਖਣਾ, ਪੜ੍ਹਾਈ ਕਰਨ ਤੋਂ ਬਾਅਦ ਆਪਣੀ ਕਿਤਾਬਾਂ ਨੂੰ ਸਹੀ ਜਗ੍ਹਾ 'ਤੇ ਰੱਖਣਾ ਆਦਿ।

ਪੜ੍ਹੋ ਇਹ ਵੀ ਖਬਰ - Health tips : ਕੌਫ਼ੀ ਪੀਣ ਦੇ ਸ਼ੌਕੀਨ ਲੋਕਾਂ ਲਈ ਖਾਸ ਖ਼ਬਰ, ਹੋਣਗੇ ਇਹ ਫਾਇਦੇ

ਬੱਚਿਆਂ ਨੂੰ ਝਿੜਕਣਾ ਨਹੀਂ
ਬੱਚਿਆਂ ਨੂੰ ਕਦੇ ਵੀ ਕਿਸੇ ਸਾਹਮਣੇ ਝਿੜਕਣਾ ਨਹੀਂ ਚਾਹੀਦਾ ਹੈ। ਜਦੋਂ ਤੁਸੀਂ ਬੱਚੇ ਨੂੰ ਹੋਰਾਂ ਸਾਹਮਣੇ ਝਿੜਕਦੇ ਹੋ ਤਾਂ ਉਹ ਖੁਦ ਨੂੰ ਦੂਜਿਆਂ ਨਾਲੋ ਨੀਵਾਂ ਅਤੇ ਮਾੜਾ ਮਹਿਸੂਸ ਕਰਦੇ ਹਨ। ਇਸ ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਘੱਟ ਹੁੰਦਾ ਹੈ।

ਬੱਚਿਆਂ ਨੂੰ ਕਹਾਣਿਆਂ ਸੁਣਾਓ
ਮਾਂ-ਬਾਪ ਅਤੇ ਪੂਰੇ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਕਹਾਣਿਆਂ ਸੁਣਾਉਣ। ਜਿਨ੍ਹਾਂ ਨਾਲ ਉਨ੍ਹਾਂ ਨੂੰ ਪ੍ਰੇਰਣਾ ਮਿਲੇ ਅਤੇ ਉਹ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੀ ਛੋਟੀ ਮੋਟੀ ਸਮੱਸਿਆ ਦਾ ਹੱਲ ਆਪ ਲੱਭ ਸਕਣ।

ਪੜ੍ਹੋ ਇਹ ਵੀ ਖਬਰ - ਕੈਨੇਡਾ ਸਟੂਡੈਂਟ ਵੀਜ਼ਾ : ਕਿਸੇ ਵੀ ਬੈਚਲਰ ਡਿਗਰੀ ਤੋਂ ਬਾਅਦ ਕੀਤੀ ਜਾ ਸਕਦੀ ਹੈ MBA

ਬੱਚਿਆਂ ਦੇ ਕੰਮ ਦੀ ਪ੍ਰਸ਼ੰਸਾ ਕਰੋ
ਜਦ ਵੀ ਬੱਚੇ ਆਪਣੀ ਕੋਈ ਜ਼ਿੰਮੇਦਾਰੀ ਨਿਭਾਉਣ ਉਨ੍ਹਾਂ ਦੀ ਪ੍ਰਸ਼ੰਸਾ ਜ਼ਰੂਰ ਕਰੋ। ਇਸ ਨਾਲ ਬੱਚਿਆਂ ਨੂੰ ਅਗਲੀ ਵਾਰੀ ਹੋਰ ਉਤਸ਼ਾਹ ਨਾਲ ਕੰਮ ਕਰਨ ਦੀ ਪ੍ਰੇਰਣਾ ਮਿਲੇਗੀ

ਘਰ ਦਾ ਮਾਹੌਲ ਵੀ ਸ਼ਾਂਤ ਰਖੋ
ਬੱਚਿਆਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਅਤੇ ਲਿਖਣ ਲਈ ਪ੍ਰੇਰਿਤ ਕਰੋ ਤਾਕਿ ਉਨ੍ਹਾਂ ਦੀ ਸੋਚ ਚੰਗੀ ਬਣ ਸਕੇ। ਘਰ ਦਾ ਮਾਹੌਲ ਵੀ ਸ਼ਾਂਤ ਰਖੋ ਤਾਂਕਿ ਬੱਚੇ ਪੜ੍ਹਾਈ ਵਿੱਚ ਆਪਣਾ ਧਿਆਨ ਲਗਾ ਸਕਣ।

ਚੰਗਾ ਸਲੀਕਾ ਅਤੇ ਚੰਗੀਆਂ ਆਦਤਾਂ ਸਿਖਾਓ
ਬੱਚਿਆਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਚੰਗਾ ਸਲੀਕਾ ਅਤੇ ਚੰਗੀਆਂ ਆਦਤਾਂ ਸਿਖਾਓ, ਜਿਸ ਨਾਲ ਉਨ੍ਹਾਂ ਨੂੰ ਜੀਵਨ ਵਿੱਚ ਅੱਗੇ ਵੱਧਣ ਵਿੱਚ ਮਦਦ ਮਿਲੇ। 

ਪੜ੍ਹੋ ਇਹ ਵੀ ਖਬਰ - ਸੋਮਵਾਰ ਨੂੰ ਜ਼ਰੂਰ ਕਰੋ ਭਗਵਾਨ ਸ਼ਿਵ ਜੀ ਦੀ ਪੂਜਾ, ਖੁੱਲ੍ਹਣਗੇ ਧਨ ਦੀ ਪ੍ਰਾਪਤੀ ਦੇ ਰਾਹ


author

rajwinder kaur

Content Editor

Related News