ਸਰਹੱਦ ਪਾਰ : ਬੰਦ ਪਏ ਮੰਦਰ ਕੋਲ ਐਂਟੀ ਟੈਂਕ ਮਾਈਨ ਦੇ ਫਟਣ ਨਾਲ 4 ਛੋਟੇ ਬੱਚਿਆਂ ਦੀ ਮੌਤ

Monday, Aug 22, 2022 - 05:11 PM (IST)

ਸਰਹੱਦ ਪਾਰ : ਬੰਦ ਪਏ ਮੰਦਰ ਕੋਲ ਐਂਟੀ ਟੈਂਕ ਮਾਈਨ ਦੇ ਫਟਣ ਨਾਲ 4 ਛੋਟੇ ਬੱਚਿਆਂ ਦੀ ਮੌਤ

ਗੁਰਦਾਸਪੁਰ, ਨਾਰੋਵਾਲ (ਵਿਨੋਦ)- ਪਾਕਿਸਤਾਨ ਦੇ ਰਾਜ ਪੰਜਾਬ ਦੇ ਜ਼ਿਲ੍ਹਾ ਨਾਰੋਵਾਲ ਦੇ ਪਿੰਡ ਜਖਫਰੂ ’ਚ ਇਕ ਪੁਰਾਣੇ ਮੰਦਰ ਕੋਲ ਐਂਟੀ ਟੈਂਕ ਮਾਈਨ ਫੱਟ ਜਾਣ ਨਾਲ ਚਾਰ ਛੋਟੇ ਬੱਚਿਆਂ ਦੀ ਮੌਤ ਹੋ ਗਈ। ਇਲਾਕੇ ਦੇ ਲੋਕਾਂ ਨੇ ਦੋਸ਼ ਲਗਾਇਆ ਕਿ ਰਾਵੀ ਦਰਿਆ ਦੇ ਹੜ੍ਹ ਦੇ ਪਾਣੀ ਨਾਲ ਭਾਰਤੀ ਸੀਮਾ ਸੁਰੱਖਿਆ ਬਲ ਵੱਲੋਂ ਆਪਣੇ ਇਲਾਕੇ ਵਿਚ ਵਿਛਾਈ ਇਹ ਬਾਰੂਦੀ ਸੁਰੰਗਾਂ ਪਾਣੀ ’ਚ ਰੁੜ ਕੇ ਪਾਕਿਸਤਾਨ ਇਲਾਕੇ ’ਚ ਆਈ ਹੈ।

ਪੜ੍ਹੋ ਇਹ ਵੀ ਖ਼ਬਰ: ਚੰਡੀਗੜ੍ਹ ’ਚ ਵਾਪਰੀ ਘਟਨਾ: ਮਾਮੇ ਨੇ ਚਾਕੂ ਨਾਲ ਕੀਤਾ ਭਾਣਜੀ ਦਾ ਕਤਲ, ਲਹੂ-ਲੁਹਾਨ ਮਿਲੀ ਲਾਸ਼

ਸੂਤਰਾਂ ਅਨੁਸਾਰ ਪਿੰਡ ਜਖਫਰੂ ’ਚ ਇਕ ਬੰਦ ਪਏ ਪੁਰਾਣੇ ਮੰਦਰ ਕੋਲ ਪਿੰਡ ਦੇ ਛੋਟੇ ਬੱਚੇ ਕਬਾੜ ਆਦਿ ਤਾਲਾਸ਼ ਕਰ ਰਹੇ ਸੀ। ਅਚਾਨਕ ਇਕ ਬਕਸ਼ਾ ਨੁਮਾ ਚੀਜ਼ ਮਿਲਣ ਨਾਲ ਉਹ ਖੁਸ਼ ਹੋ ਗਏ ਅਤੇ ਜਦ ਉਨ੍ਹਾਂ ਨੇ ਇਸ ਬਕਸੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਬਾਰੂਦੀ ਸੁਰੰਗ ਜਿਸ ਨੂੰ ਪਾਕਿਸਤਾਨ ਰੇਂਜਰ ਐਂਟੀ ਟੈਂਕ ਮਾਈਨ ਕਹਿ ਰਹੇ ਹਨ, ਫੱਟ ਗਈ ਅਤੇ ਚਾਰਾਂ ਬੱਚਿਆਂ ਦੀ ਮੌਤ ਹੋ ਗਈ। ਮਰਨ ਵਾਲੇ ਬੱਚਿਆਂ ਦੀ ਪਛਾਣ ਅਜ਼ੀਹਰ ਅਲੀ, ਫਾਇਆਜ਼ਾ ਅਲੀ, ਫਾਈਆਜਾ, ਈਮਾਨ ਫਾਤਿਮਾ ਦੇ ਰੂਪ ਵਿਚ ਹੋਈ ਹੈ।

ਪੜ੍ਹੋ ਇਹ ਵੀ ਖ਼ਬਰ: ਦਿਵਿਆਂਗ ਵਿਅਕਤੀ ਦੇ ਕਤਲ ਕਾਂਡ ’ਚ ਵੱਡਾ ਖ਼ੁਲਾਸਾ, ਨੂੰਹ ਨੇ ਪ੍ਰੇਮੀ ਨਾਲ ਮਿਲ ਚਾਚੇ ਸਹੁਰੇ ਨੂੰ ਦਿੱਤੀ ਦਿਲ ਕੰਬਾਊ ਮੌਤ

ਮੌਕੇ ’ਤੇ ਪਹੁੰਚੀ ਜਾਂਚ ਟੀਮ ਨੇ ਕਿਹਾ ਕਿ ਫੱਟਣ ਵਾਲੀ ਟੈਂਕੀ ਮਾਈਨ ਭਾਰਤੀ ਹੈ ਅਤੇ ਹੜ੍ਹ ਦੇ ਪਾਣੀ ਦੇ ਨਾਲ ਇਹ ਭਾਰਤੀ ਇਲਾਕੇ ਤੋਂ ਇੱਥੇ ਆਈ ਹੈ। ਇਲਾਕੇ ਦੀ ਤਾਲਾਸ਼ੀ ਦੇ ਬਾਅਦ ਇਕ ਹੋਰ ਟੈਂਕ ਮਾਈਨ ਵੀ ਮਿਲੀ, ਜਿਸ ਨੂੰ ਨਾਕਾਰਾ ਕਰ ਦਿੱਤਾ ਗਿਆ ਹੈ। ਪੇਂਡੂ ਇਲਾਕੇ ਦੇ ਲੋਕਾਂ ਨੇ ਭਾਰਤੀ ਸੀਮਾ ਸੁਰੱਖਿਆ ਦੇ ਖ਼ਿਲਾਫ਼ ਇਹ ਕਹਿ ਕੇ ਰੋਸ ਪ੍ਰਦਰਸ਼ਨ ਕੀਤਾ ਕਿ ਹਰ ਸਾਲ ਹੜ੍ਹ ਦੇ ਬਾਅਦ ਭਾਰਤ ਤੋਂ ਪਾਕਿਸਤਾਨੀ ਇਲਾਕੇ ਵਿਚ ਇਹ ਐਂਟੀ ਟੈਂਕ ਮਾਈਨ ਆ ਜਾਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ: ਪੰਜਾਬ ਅਤੇ ਹਰਿਆਣਾ ਸਕੱਤਰੇਤ ’ਚ ਮਿਲਿਆ ਸ਼ੱਕੀ ਬੈਗ ; ਪੁਲਸ ਨੇ ਕਿਹਾ- ਮਾਕ ਡਰਿੱਲ


author

rajwinder kaur

Content Editor

Related News