ਪਾਕਿ ਟੀ.ਵੀ. ਐਂਕਰ ਨੇ 3 ਸਾਲਾ ਹਿੰਦੂ ਬੱਚੇ ਦੀ ਜਾਨ ਬਚਾਉਣ ਲਈ ਦਿੱਤੇ 20 ਲੱਖ ਰੁਪਏ

05/13/2021 12:32:27 PM

ਗੁਰਦਾਸਪੁਰ/ਪਾਕਿਸਤਾਨ (ਜ. ਬ.) - ਪਾਕਿ ਦੇ ਚਰਚਿੱਤ ਜੀਤੋ ਪਾਕਿ ਟੀ. ਵੀ. ਸ਼ੋਅ ਦੇ ਐਂਕਰ ਫਹਾਦ ਮੁਸਤਫ਼ਾਂ ਨੇ ਪਾਕਿ ਨਿਵਾਸੀ ਹਿੰਦੂ 3 ਸਾਲਾ ਬੱਚੇ ਦਿਪੇਸ਼ ਨੂੰ ਬਚਾਉਣ ਲਈ ਕੀਤੀ ਜਾਣ ਵਾਲੀ ਸਰਜਰੀ ’ਤੇ ਆਉਣ ਵਾਲੇ ਕੁੱਲ 40 ਲੱਖ ’ਚੋਂ 20 ਲੱਖ ਰੁਪਏ ਸਹਿਯੋਗ ਦੇਣ ਦਾ ਐਲਾਨ ਕਰ ਪਾਕਿ ’ਚ ਇਕ ਨਵਾਂ ਇਤਿਹਾਸ ਰਚਿਆ ਹੈ। ਦਿਪੇਸ਼ ਦੀ ਬੋਨ ਮੈਰੋ ਟਰਾਂਸਪਲਾਂਟ ਸਰਜਰੀ ਲਈ 40 ਲੱਖ ਰੁਪਏ ਦੀ ਜ਼ਰੂਰਤ ਸੀ ਅਤੇ ਉਸ ਦਾ ਪਰਿਵਾਰ ਇਹ ਰਾਸ਼ੀ ਖ਼ਰਚ ਕਰਨ ’ਚ ਅਸਮਰਥ ਸੀ।

ਪੜ੍ਹੋ ਇਹ ਵੀ ਖਬਰ - ਸਾਵਧਾਨ ! ਬੱਚਿਆਂ ’ਚ ਵੱਧ ਰਿਹੈ ਕੋਰੋਨਾ ਦਾ ਖ਼ਤਰਾ, ਮਾਤਾ-ਪਿਤਾ ਇੰਝ ਰੱਖਣ ਆਪਣੇ ਬੱਚੇ ਨੂੰ ਸੁਰੱਖਿਅਤ

ਸਰਹੱਦ ਪਾਰ ਸੂਤਰਾਂ ਅਨੁਸਾਰ ਜਿਥੇ ਬੱਚ ਲਈ 20 ਲੱਖ ਰੁਪਏ ਫਹਾਦ ਮੁਸਤਫ਼ਾਂ ਨੇ ਦਿੱਤੇ ਹਨ, ਉਥੇ ਜੇ. ਡੀ. ਸੀ. ਵੈੱਲਫੇਅਰ ਆਰਗੇਨਾਈਜ਼ੇਸਨ ਨੇ ਬਾਕੀ ਦੀ 20 ਲੱਖ ਰੁਪਏ ਦੀ ਰਾਸ਼ੀ ਇਕੱਠੀ ਕਰ ਕੇ ਦੇਣ ਦਾ ਵਾਅਦਾ ਕੀਤਾ ਹੈ। ਬੱਚੇ ਦੇ ਪਿਤਾ ਨੇ ਇਲਾਜ ਲਈ ਸਹਿਯੋਗ ਜੀਤੋ ਪਾਕਿ ਪ੍ਰੋਗਰਾਮ ’ਚ ਪੇਸ਼ ਹੋ ਕੇ ਪਾਕਿ ਦੇ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਸੀ ਅਤੇ ਫਹਾਦ ਮੁਸਤਫਾਂ ਨੇ 20 ਲੱਖ ਰੁਪਏ ਦੇ ਕੇ ਇਸ ਨੇਕ ਕੰਮ ਦੀ ਸ਼ੁਰੂਆਤ ਕੀਤੀ ਸੀ। ਬੱਚੇ ਦਾ ਪਿਤਾ ਪਾਕਿ ’ਚ ਲੰਮੇ ਸਮੇਂ ਤੋਂ ਪਸ਼ੂਆਂ ਦਾ ਮੁਫ਼ਤ ਇਲਾਜ ਕਰਨ ਲਈ ਮਸ਼ਹੂਰ ਹੈ।

ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)


rajwinder kaur

Content Editor

Related News