ਪਾਕਿ ਕ੍ਰਿਕਟ ਟੀਮ ਨੂੰ ਵੱਡਾ ਝਟਕਾ, 10 ਖਿਡਾਰੀਆਂ ਨੂੰ ਹੋਇਆ ਕੋਰੋਨਾ

06/24/2020 12:05:41 PM

ਨਵੀਂ ਦਿੱਲੀ : ਪਾਕਿਸਤਾਨ ਕ੍ਰਿਕਟ ਟੀਮ 'ਤੇ ਕੋਰੋਨਾ ਵਾਇ੍ਰਸ ਦੀ ਜ਼ਬਰਦਸਤ ਮਾਰ ਪੈ ਰਹੀ ਹੈ। ਪਾਕਿਸਤਾਨ ਦੇ 7 ਹੋਰ ਖਿਡਾਰੀ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਏ ਹਨ। ਸੋਮਵਾਰ ਨੂੰ 3 ਖਿਡਾਰੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਹੁਣ ਮੰਗਲਵਾਰ ਨੂੰ 7 ਹੋਰ ਖਿਡਾਰੀਆਂ ਨੂੰ ਇਹ ਮਹਾਮਾਰੀ ਹੋ ਗਈ। ਬੱਲੇਬਾਜ਼ ਫ਼ਖਰ ਜਮਾਨ, ਇਮਰਾਨ ਖਾਨ, ਕਾਸ਼ਿਫ ਭੱਟੀ, ਮੁਹੰਮਦ ਹਫੀਜ਼, ਮੁਹੰਮਦ ਹਸਨੈਨ, ਮੁਹੰਮਦ ਰਿਜਵਾਨ ਤੇ ਵਹਾਬ ਰਿਆਜ਼ ਨੂੰ ਕੋਰੋਨਾ ਹੋ ਗਿਆ ਹੈ।

PunjabKesari

ਦੱਸ ਦਈਏ ਕਿ ਸੋਮਵਾਰ ਨੂੰ ਪਾਕਿਸਤਾਨ ਦੇ 3 ਖਿਡਾਰੀ ਹਾਰਿਸ ਰਊਫ, ਸ਼ਾਦਾਬ ਖਾਨ ਤੇ ਹੈਦਰ ਅਲੀ ਕੋਰੋਨਾ ਪਾਜ਼ੇਟਿਵ ਪਾਏ ਗਏ ਸੀ। ਮਤਲਬ ਉਸ ਦੇ ਕੁਲ ਹੁਣ 10 ਖਿਡਾਰੀ ਇਸ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ। ਪਾਕਿਸਤਾਨ ਨੂੰ ਆਗਾਮੀ ਐਤਵਾਰ ਨੂੰ ਇੰਗਲੈਂਡ ਦੌਰੇ 'ਤੇ ਰਵਾਨਾ ਹੋਣਾ ਹੈ ਤੇ ਉਸ ਤੋਂ ਪਹਿਲਾਂ ਹੀ ਉਸ ਦੇ 10 ਖਿਡਾਰੀਆਂ ਨੂੰ ਕੋਰੋਨਾ ਹੋ ਗਿਆਹੈ। ਹੁਣ ਸਵਾਲ ਇਹ ਹੈ ਕਿ ਪਾਕਿਸਤਾਨ ਕ੍ਰਿਕਟ ਟੀਮ ਕੀ ਇੰਗਲੈਂਡ ਦਾ ਦੌਰਾ ਕਰੇਗੀ?

ਇਹ ਖਿਡਾਰ ਪਾਏ ਗਏ ਹਨ ਕੋਰੋਨਾ ਨੈਗੇਟਿਵ
ਪੀ. ਸੀ. ਬੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ 16 ਖਿਡਾਰੀ ਕੋਰੋਨਾ ਨੈਗੈਟਿਵ ਪਾਏ ਗਏ ਹਨ। ਆਬਿਦ ਅਲੀ, ਅਸਦ ਸ਼ਫੀਕ, ਅਜ਼ਹਰ ਅਲੀ, ਬਾਬਰ ਆਜ਼ਮ, ਫਹੀਮ ਅਸ਼ਰਫ, ਅਫਤਿਕਾਰ ਅਹਿਮਦ, ਇਮਾਮ ਉਲ ਹਕ, ਖੁਸ਼ਦਿਲ ਸ਼ਾਹ, ਮੁਹੰਮਦ ਅੱਬਾਸ ਨੂੰ ਕੋਰੋਨਾ ਨਹੀਂ ਹੈ। ਨਾਲ ਹੀ ਨਸੀਮ ਸ਼ਾਹ, ਸਰਫਰਾਜ਼ ਅਹਿਮਦ, ਸ਼ਾਹੀਨ ਅਫਰੀਦੀ, ਸ਼ਾਨ ਮਸੂਦ, ਸੁਹੇਲ ਖਾਨ ਤੇ ਯਾਸਿਰ ਸ਼ਾਹ ਨੂੰ ਵੀ ਕੋਰੋਨਾ ਨਹੀਂ ਹੈ।

ਜ਼ਿਕਰਯੋਗ ਹੈ ਕਿ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ ਨਦੇ ਕ੍ਰਿਕਟ ਨਿਰਦੇਸ਼ਕ ਐਸ਼ਲੇ ਜਾਈਲਸ ਨੇ ਵੀ ਮੰਗਲਵਾਰ ਨੂੰ ਕਿਹਾ ਕਿ ਇਹ ਚਿੰਤਾ ਵਾਲੀ ਗੱਲ ਹੈ ਪਰ ਪਾਕਿਸਤਾਨ ਦੇ ਇੰਗਲੈਂਡ ਦੌਰੇ ਨੂੰ ਲੈ ਕੇ ਕੋਈ ਸ਼ੱਕ ਨਹੀਂ ਹੈ। ਜਾਈਲਸ ਨੇ ਇਕ ਵੀਡੀਓ ਕਾਲ 'ਤੇ ਕਿਹਾ ਕਿ ਅਜੇ ਟੈਸਟ ਸੀਰੀਜ਼ ਸ਼ੁਰੂ ਹੋਣ ਵਿਚ ਕਾਫ਼ੀ ਸਮਾਂ ਹੈ ਤਾਂ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ। ਜੇਕਰ ਹੋਰ ਖਿਡਾਰੀ ਵੀ ਕੋਰੋਨਾ ਪਾਜ਼ੇਟਿਵ ਆਉਂਦੇ ਹਨ ਤਾਂ ਵੀ ਪਾਕਿਸਤਾਨ ਟੀਮ ਖੇਡਣ ਆਵੇਗੀ।

PunjabKesari

ਪਾਕਿ-ਇੰਗਲੈਂਡ ਸੀਰੀਜ਼ ਦਾ ਹੋ ਸਕਦੈ ਇਹ ਪ੍ਰੋਗਰਾਮ
ਸੂਤਰਾਂ ਦੀ ਮੰਨੀਏ ਤਾਂ ਪਾਕਿਸਤਾਨ ਤੇ ਇੰਗਲੈਂਡ ਵਿਚਾਲੇ ਪਹਿਲਾ ਟੈਸਟ ਮਾਨਚੈਸਟਰ ਵਿਚ 5 ਤੋਂ 9 ਅਗਸਤ ਤਕ ਚੱਲੇਗਾ। ਇਸ ਤੋਂ ਬਾਅਦ ਦੂਜੇ ਤੇ ਤੀਜਾ ਟੈਸਟ ਸਾਊਥੈਂਪਟਨ ਵਿਚ ਹੋਵੇਗਾ। ਉੱਥੇ ਹੀ 3 ਮੈਚਾਂ ਦੀ ਟੀ-20 ਸੀਰੀਜ਼ ਦੇ 3 ਮੈਚ ਸਾਊਥੈਂਪਟਨ ਵਿਚ ਹੋਣਗੇ। ਪਹਿਲਾ ਟੀ-20 29 ਅਗਸਤ, ਦੂਜਾ ਮੈਚ 31 ਅਗਸਤ ਤੇ ਤੀਜਾ ਮੈਚ 2 ਸਤੰਬਰ ਨੂੰ ਹੋਵੇਗਾ।


Ranjit

Content Editor

Related News