ਪਾਕਿਸਤਾਨ : 4 ਭਾਰਤੀਆਂ ਸਮੇਤ 17 ਕੈਦੀਆਂ ਦੀ ਜਲਦੀ ਹੋਵੇਗੀ ਰਿਹਾਈ

09/24/2022 10:09:57 AM

ਗੁਰਦਾਸਪੁਰ,ਪਾਕਿਸਤਾਨ (ਵਿਨੋਦ) - ਪਾਕਿਸਤਾਨ ਦੀ ਅਦਿਆਲਾ ਜੇਲ੍ਹ ’ਚ ਬਹੁਤ ਸਾਰੇ ਕੈਦੀ ਬੰਦ ਹਨ। ਉਕਤ ਜੇਲ੍ਹ ’ਚ ਬੰਦ ਕੈਦੀਆਂ ’ਚੋਂ ਜਲਦੀ ਹੀ 17 ਕੈਦੀਆਂ ਨੂੰ ਰਿਹਾਈ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਪੰਜਾਬ ਰਾਜ ਦੇ ਗ੍ਰਹਿ ਮੰਤਰੀ ਰਾਣਾ ਸਲਾਉਲਾ ਨੇ ਐਲਾਨ ਕਰਦੇ ਹੋਏ ਕਿਹਾ ਕਿ ਜਿੰਨਾਂ 17 ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ, ਉਨ੍ਹਾਂ ’ਚ ਭਾਰਤ ਦੇ 4 ਕੈਦੀ, ਬੰਗਲਾਦੇਸ਼ ਦੇ 8, ਮਿਆਂਮਾਰ ਦੇ 2 ਅਤੇ ਇਕ-ਇਕ ਸੰਯੁਕਤ ਅਰਬ ਅਮੀਰਾਤ, ਡੋਮੀਅਨ ਰਿਪਬਲਿਕ ਅਤੇ ਤਨਜਾਨੀਆਂ ਦੇ ਨਾਗਰਿਕ ਸ਼ਾਮਲ ਹਨ।
 


rajwinder kaur

Content Editor

Related News