ਇਕ ਹਫ਼ਤਾ ਪਹਿਲਾਂ ਅਗਵਾ ਹੋਈ ਹਿੰਦੂ ਨਾਬਾਲਿਗ ਕੁੜੀ ਹੋਈ ਬਰਾਮਦ, 1 ਗ੍ਰਿਫ਼ਤਾਰ
Tuesday, Jun 14, 2022 - 05:03 PM (IST)
ਗੁਰਦਾਸਪੁਰ/ਪਾਕਿਸਤਾਨ (ਜ.ਬ) - ਪਾਕਿਸਤਾਨ ਦੇ ਜ਼ਿਲ੍ਹਾ ਜੇਹਲਮ ਦੇ ਚੋਟਾਲਾ ਪੁਲਸ ਸਟੇਸ਼ਨ ਅਧੀਨ ਪਿੰਡ ਸਿੰਘੋਈ ਇਲਾਕੇ ਤੋਂ ਅਗਵਾ ਕੀਤੀ ਗਈ ਹਿੰਦੂ ਕੁੜੀ ਨੂੰ ਬੀਤੀ ਦੇਰ ਰਾਤ ਪੁਲਸ ਨੇ ਬਹਾਵਲਪੁਰ ਇਲਾਕੇ ਤੋਂ ਬਰਾਮਦ ਕਰ ਲਿਆ ਹੈ। ਦੱਸ ਦੇਈਏ ਕਿ ਹਿੰਦੂ ਕੁੜੀ ਨੂੰ ਲਗਭਗ ਇਕ ਹਫ਼ਤੇ ਪਹਿਲਾ ਅਗਵਾ ਕੀਤਾ ਗਿਆ ਸੀ।
ਪੜ੍ਹੋ ਇਹ ਵੀ ਖ਼ਬਰ: ਸ਼ਰਾਬੀ ASI ਨੇ ਮੋਟਰਸਾਈਕਲ ਸਵਾਰ ਪਿਓ-ਪੁੱਤਰ 'ਚ ਮਾਰੀ ਕਾਰ, ਟੁੱਟੀਆਂ ਲੱਤਾਂ, ਵੀਡੀਓ ਵਾਇਰਲ
ਸੂਤਰਾਂ ਅਨੁਸਾਰ ਪੀੜਤਾਂ ਦੀ ਮਾਂ ਦੀ ਸ਼ਿਕਾਇਤ ’ਤੇ 7 ਜੂਨ ਨੂੰ ਦਰਜ ਐੱਫ.ਆਈ.ਆਰ ਅਨੁਸਾਰ ਕੁੜੀ ਅਤੇ ਉਸ ਦਾ ਪਰਿਵਾਰ ਸਿੰਧ ਸੂਬੇ ਦੇ ਬਦੀਨ ਕਸਬੇ ਤੋਂ ਸਿੰਘੋਈ ’ਚ ਇਕ ਮਕਾਨ ਮਾਲਿਕ ਰਾਜਾ ਜਫਰ ਦੇ ਫਾਰਮ ਹਾਊਸ ’ਤੇ ਕੰਮ ਕਰਨ ਲਈ ਸਿਫਟ ਹੋਇਆ ਸੀ। ਪੀੜਤਾ ਦੀ ਮਾਂ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਕਿਹਾ ਸੀ ਕਿ 6 ਜੂਨ ਨੂੰ ਉਹ ਆਪਣੀ ਕੁੜੀ ਨਾਲ ਫਾਰਮ ਹਾਊਸ ਤੋਂ ਕੰਮ ਕਰਕੇ ਵਾਪਸ ਆ ਰਹੀ ਸੀ ਤਾਂ ਰਸਤੇ ਵਿਚ ਉਹ ਇਕ ਵਾਸ਼ਰੂਮ ਦਾ ਪ੍ਰਯੋਗ ਕਰਨ ਲਈ ਰੁਕੀ। ਜਦੋਂ ਉਸ ਦੀ ਕੁੜੀ ਵਾਸ਼ਰੂਮ ਗਈ ਤਾਂ ਸ਼ੱਕੀ ਵਿਅਕਤੀ ਨੇ ਉਸ ਦੀ ਮਾਰਕੁੱਟ ਕੀਤੀ ਅਤੇ ਕਾਰ ਵਿਚ ਜ਼ਬਰਦਸਤੀ ਬਿਠਾ ਕੇ ਲੈ ਗਏ।
ਪੜ੍ਹੋ ਇਹ ਵੀ ਖ਼ਬਰ: ਪ੍ਰੋਗਰਾਮ ਦੌਰਾਨ ਭੰਗੜਾ ਪਾਉਂਦਿਆਂ ਖ਼ੁਸ਼ੀ ’ਚ ਚਲਾਈ ਗੋਲੀ, ਨੌਜਵਾਨ ਦੀ ਛਾਤੀ ’ਚ ਵੱਜੀ
ਉਦੋਂ ਪੀੜਤਾ ਦੀ ਮਾਂ ਨੇ ਸ਼ੱਕ ਪ੍ਰਗਟ ਕੀਤਾ ਸੀ ਕਿ ਫਾਰਮ ਹਾਊਸ ਮਾਲਿਕ ਰਾਜਾ ਜਫਰ ਦੇ ਇਸ਼ਾਰੇ ’ਤੇ ਉਸ ਦੀ ਕੁੜੀ ਨੂੰ ਜਬਰ-ਜ਼ਿਨਾਹ ਕਰਨ ਦੀ ਨੀਯਤ ਨਾਲ ਅਗਵਾ ਕੀਤਾ ਗਿਆ ਹੈ। ਪੁਲਸ ਨੇ ਕਾਰਵਾਈ ਕਰਕੇ ਰਾਜਾ ਜਫਰ ਦੇ ਕਰਮਚਾਰੀ ਸਾਮਤ ਅਲੀ ਨੂੰ ਗ੍ਰਿਫ਼ਤਾਰ ਕਰ ਲਿਆ। ਸਾਮਤ ਅਲੀ ਨੇ ਮੰਨਿਆ ਕਿ ਉਸ ਨੇ ਕੁੜੀ ਨੂੰ ਅਗਵਾ ਰਾਜਾ ਜਫਰ ਦੇ ਕਹਿਣ ’ਤੇ ਅਗਵਾ ਕੀਤਾ ਸੀ ਅਤੇ ਰਾਜਾ ਜਫਰ ਦੇ ਦੱਸੇ ਸਥਾਨ ’ਤੇ ਕੁੜੀ ਨੂੰ ਲੈ ਜਾ ਕੇ ਰਾਜਾ ਜਫਰ ਨੂੰ ਸੌਂਪਿਆ ਸੀ। ਪੁਲਸ ਨੇ ਕੁੜੀ ਦਾ ਮੈਡੀਕਲ ਕਰਵਾਇਆ, ਜਿਸ ’ਚ ਉਸ ਨਾਲ ਜਬਰ-ਜ਼ਿਨਾਹ ਹੋਣ ਦੀ ਪੁਸ਼ਟੀ ਹੋਈ। ਰਾਜਾ ਜਫਰ ਜੋ ਫ਼ਰਾਰ ਹੋ ਗਿਆ ਹੈ, ਦੀ ਪੁਲਸ ਤਾਲਾਸ਼ ਕਰ ਰਹੀ ਹੈ।