ਸਰੱਹਦ ਪਾਰ: ਹਿੰਦੂ ਮਹਿਲਾ ਨੂੰ ਮੁਸਲਿਮ ਦੁਕਾਨਦਾਰ ਨੇ ਕੁੱਟਿਆ, ਹਸਪਤਾਲ ’ਚ ਦਾਖਲ

Wednesday, Jun 01, 2022 - 05:24 PM (IST)

ਸਰੱਹਦ ਪਾਰ: ਹਿੰਦੂ ਮਹਿਲਾ ਨੂੰ ਮੁਸਲਿਮ ਦੁਕਾਨਦਾਰ ਨੇ ਕੁੱਟਿਆ, ਹਸਪਤਾਲ ’ਚ ਦਾਖਲ

ਗੁਰਦਾਸਪੁਰ/ਪਾਕਿਸਤਾਨ (ਜ.ਬ) - ਪਾਕਿਸਤਾਨ ਦੇ ਸਿੰਧ ਸੂਬੇ ਦੇ ਕਸਬਾ ਦਾਦੂ ’ਚ ਇਕ ਹਿੰਦੂ ਮਹਿਲਾ ਦੀ ਇਕ ਮੁਸਲਿਮ ਦੁਕਾਨਦਾਰ ਨੇ ਇਸ ਲਈ ਜੰਮ ਕੇ ਮਾਰਕੁੱਟ ਕਰ ਦਿੱਤੀ, ਕਿਉਂਕਿ ਮਹਿਲਾ ਨੂੰ ਦੁਕਾਨ ’ਚ ਪਿਆ ਸਾਮਾਨ ਪਸੰਦ ਨਹੀਂ ਆਇਆ ਸੀ। ਹਿੰਦੂ ਮਹਿਲਾ ਨੂੰ ਲੋਕਾਂ ਨੇ ਦੁਕਾਨਦਾਰ ਤੋਂ ਮੁਕਤ ਕਰਵਾ ਕੇ ਇਕ ਪ੍ਰਾਇਵੇਟ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ।

ਪੜ੍ਹੋ ਇਹ ਵੀ ਖ਼ਬਰ: ‘ਆਪ’ ਵਿਧਾਇਕ ਦੀ ਬੇਕਾਬੂ ਹੋਈ ਤੇਜ਼ ਰਫ਼ਤਾਰ ਗੱਡੀ ਨੇ ਦੋ ਕਾਰਾਂ ਨੂੰ ਮਾਰੀ ਟੱਕਰ, ਉੱਡੇ ਪਰਖੱਚੇ (ਤਸਵੀਰਾਂ)

ਸੂਤਰਾਂ ਅਨੁਸਾਰ ਅੱਜ ਦੁਪਹਿਰ ਹਿੰਦੂ ਮਹਿਲਾ ਜਮਨਾ ਦੇਵੀ ਪਤਨੀ ਸ਼ਾਮ ਲਾਲ ਵਾਸੀ ਕਸਬਾ ਦਾਦੂ ਬਾਜ਼ਾਰ ਵਿਚ ਇਕ ਮੁਸਲਿਮ ਦੁਕਾਨ ਖਤੀਬ ਜਨਰਲ ਸਟੋਰ ’ਤੇ ਸਾਮਾਨ ਖਰੀਦਣ ਲਈ ਗਈ। ਮਹਿਲਾ ਦੇ ਨਾਲ ਉਸ ਦੀ ਦਸ ਸਾਲ ਦੀ ਕੁੜੀ ਵੀ ਸੀ। ਜਦ ਮਹਿਲਾ ਨੂੰ ਦੁਕਾਨ ਤੋਂ ਸਾਮਾਨ ਪਸੰਦ ਨਾ ਆਇਆ ਅਤੇ ਉਹ ਦੁਕਾਨ ਤੋਂ ਵਾਪਸ ਕਿਸੇ ਹੋਰ ਦੁਕਾਨ ਲਈ ਜਾਣ ਲੱਗੀ ਤਾਂ ਦੁਕਾਨ ਮਾਲਿਕ ਸਲਮਾਨ ਖਤੀਬ ਨੂੰ ਗੁੱਸਾ ਆ ਗਿਆ। 

ਪੜ੍ਹੋ ਇਹ ਵੀ ਖ਼ਬਰ: ਮੁਕਤਸਰ ਵੱਡੀ ਵਾਰਦਾਤ: ਸ਼ੱਕੀ ਹਾਲਾਤ ’ਚ ਝਾੜੀਆਂ ’ਚੋਂ ਮਿਲੀ ਨੌਜਵਾਨ ਦੀ ਲਾਸ਼, ਬੀਤੇ ਦਿਨ ਤੋਂ ਸੀ ਲਾਪਤਾ

ਦੁਕਾਨਦਾਰ ਨੇ ਜਮਨਾ ਦੇਵੀ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਉਕਤ ਜਨਾਨੀ ਨੇ ਜਦੋਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਸਲਮਾਨ ਨੇ ਆਪਣੇ ਕਰਮਚਾਰੀਆਂ ਨਾਲ ਮਿਲ ਕੇ ਉਸ ਦੀ ਮਾਰਕੁੱਟ ਕਰ ਦਿੱਤੀ। ਜਮਨਾ ਦੇਵੀ ਦੇ ਪਤੀ ਸ਼ਾਮ ਲਾਲ ਨੇ ਪੁਲਸ ਨੂੰ ਇਸ ਘਟਨਾ ਦੀ ਸ਼ਿਕਾਇਤ ਕੀਤੀ ਪਰ ਪੁਲਸ ਬਿਆਨ ਲੈਣ ਨਹੀਂ ਪਹੁੰਚੀ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

rajwinder kaur

Content Editor

Related News