ਸਰਹੱਦ ਪਾਰ: ਕੁੜੀ ਦੇ ਪ੍ਰੇਮ ਸਬੰਧਾਂ ਤੋਂ ਨਰਾਜ਼ ਪਿਤਾ ਨੇ ਆਪਣੀ ਹੀ ਧੀ ਨਾਲ ਕੀਤਾ ਜਬਰ-ਜ਼ਿਨਾਹ

Friday, Jun 24, 2022 - 05:23 PM (IST)

ਸਰਹੱਦ ਪਾਰ: ਕੁੜੀ ਦੇ ਪ੍ਰੇਮ ਸਬੰਧਾਂ ਤੋਂ ਨਰਾਜ਼ ਪਿਤਾ ਨੇ ਆਪਣੀ ਹੀ ਧੀ ਨਾਲ ਕੀਤਾ ਜਬਰ-ਜ਼ਿਨਾਹ

ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਪਾਕਿਸਤਾਨ ਦੇ ਸ਼ਹ ਜਮਾਨ ਪੁਲਸ ਨੇ ਇਕ ਅਜਿਹੇ ਮੁਲਜ਼ਮ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਆਪਣੀ ਬਾਲਿਗ ਕੁੜੀ ਨਾਲ ਇਸ ਲਈ ਜਬਰਜ਼ਨਾਹ ਕੀਤਾ, ਕਿਉਂਕਿ ਉਹ ਉਸ ਨੂੰ ਕਿਸੇ ਨੌਜਵਾਨ ਨਾਲ ਪ੍ਰੇਮ ਸਬੰਧਾਂ ਦੀ ਸਜ਼ਾ ਦੇਣਾ ਚਾਹੁੰਦਾ ਸੀ। ਸੂਤਰਾਂ ਅਨੁਸਾਰ ਸ਼ਾਹ ਜਮਾਲ ਵਾਸੀ ਇਕ ਔਰਤ ਆਸ਼ਮਾ ਬੀਬੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਕਿ ਉਹ ਸੱਤ ਬੱਚਿਆਂ ਦੀ ਮਾਂ ਹੈ ਅਤੇ ਉਸ ਦੀ ਵੱਡੀ ਲੜਕੀ ਲਗਭਗ 22 ਸਾਲ ਦੀ ਹੈ। ਉਸ ਦੀ ਵੱਡੀ ਲੜਕੀ ਸਿਆਮਲੀ ਦਾ ਕਸਬੇ ਦੇ ਹੀ ਇਕ ਨੌਜਵਾਨ ਨਾਲ ਪ੍ਰੇਮ ਸਬੰਧ ਸੀ ਅਤੇ ਉਸ ਦਾ ਪਤੀ ਰਹਿਮਤ ਅਲੀ ਇਸ ਦਾ ਵਿਰੋਧ ਕਰਦਾ ਸੀ। 

ਪੜ੍ਹੋ ਇਹ ਵੀ ਖ਼ਬਰ:  ਸਿੱਖ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ 'ਚ ਆਇਆ ਨਵਾਂ ਮੋੜ, ਸੱਚਾਈ ਜਾਣ ਹੋਵੋਗੇ ਹੈਰਾਨ (ਵੀਡੀਓ)

ਉਸ ਨੇ ਕਿਹਾ ਕਿ ਉਸ ਦੀ ਲੜਕੀ ਆਪਣੇ ਪ੍ਰੇਮੀ ਨਾਲ ਨਿਕਾਹ ਕਰਵਾਉਣਾ ਚਾਹੁੰਦਾ ਸੀ ਪਰ ਉਸ ਦਾ ਪਤੀ ਸਿਆਮਲੀ ਦਾ ਨਿਕਾਹ ਆਪਣੇ ਚਚੇਰੇ ਭਰਾ ਦੇ ਲੜਕੇ ਨਾਲ ਕਰਨਾ ਚਾਹੁੰਦਾ ਸੀ। ਅਸੀ ਮਾਂ-ਬੇਟੀ ਇਸ ਦਾ ਵਿਰੋਧ ਕਰਦੇ ਸੀ। ਇਸ ਗੱਲ ਤੋਂ ਨਾਰਾਜ਼ ਰਹਿਮਤ ਅਲੀ ਨੇ ਬੀਤੀ ਰਾਤ ਸਿਆਮਲੀ ਨੂੰ ਇਕ ਕਮਰੇ ’ਚ ਲੈ ਜਾ ਕੇ ਉਸ ਦੇ ਵਿਰੋਧ ਦੇ ਬਾਵਜੂਦ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਕਿਹਾ ਕਿ ਉਸ ਦੇ ਪ੍ਰੇਮ ਸਬੰਧਾਂ ਨੂੰ ਜਾਰੀ ਰੱਖਣ ਦੀ ਸਜ਼ਾ ਹੈ। ਆਸ਼ਮਾ ਬੀਬੀ ਨੇ ਆਪਣੀ ਲੜਕੀ ਦੇ ਨਾਲ ਹੋਏ ਜਬਰ-ਜ਼ਿਨਾਹ ਦੀ ਵੀਡੀਓ ਬਣਾ ਕੇ ਪੁਲਸ ਅਧਿਕਾਰੀਆਂ ਨੂੰ ਦਿੱਤੀ। ਪੁਲਸ ਨੇ ਰਹਿਮਤ ਅਲੀ ਨੂੰ ਗ੍ਰਿਫ਼ਤਾਰ ਕਰ ਲਿਆ। 


author

rajwinder kaur

Content Editor

Related News