ਪੰਜਾਬ: 10 ਸਕਿੰਟ 6 ਥੱਪੜ, ਕਲਯੁਗੀ ਮਾਂ ਨੇ ਨਿੱਕੀ ਜਿਹੀ ਧੀ 'ਤੇ ਢਾਹਿਆ ਕਹਿਰ

Tuesday, Jun 16, 2026 - 05:47 PM (IST)

ਪੰਜਾਬ: 10 ਸਕਿੰਟ 6 ਥੱਪੜ, ਕਲਯੁਗੀ ਮਾਂ ਨੇ ਨਿੱਕੀ ਜਿਹੀ ਧੀ 'ਤੇ ਢਾਹਿਆ ਕਹਿਰ

ਤਰਨਤਾਰਨ(ਰਮਨ)- ਤਰਨਤਾਰਨ ਦੇ ਮੁਹੱਲਾ ਮੁਰਾਦਪੁਰ ਵਿਖੇ ਕਲਯੁਗੀ ਮਾਂ ਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਕਿ ਇਕ ਮਾਂ ਨੇ ਆਪਣੀ ਇੱਕ ਡੇਢ ਸਾਲ ਦੀ ਮਾਸੂਮ ਬੱਚੀ ਨੂੰ ਬੇਰਹਿਮੀ ਨਾਲ 10 ਸਕਿੰਟਾਂ ਅੰਦਰ ਅੱਧੀ ਦਰਜਨ ਤੋਂ ਵੱਧ ਥੱਪੜ ਮਾਰੇ, ਉੱਥੇ ਹੀ ਉਸਦੀ ਵੀਡੀਓ ਬਣਾ ਆਪਣੇ ਨਾਰਾਜ਼ ਪਤੀ ਨੂੰ ਭੇਜ ਕੇ ਧਮਕੀ ਦਿੱਤੀ ਗਈ। ਇਸ ਮਾਮਲੇ ਤੋਂ ਬਾਅਦ ਬੱਚੀ ਦੇ ਪਿਤਾ ਵੱਲੋਂ ਇਹ ਸਾਰਾ ਮਾਮਲਾ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਦੇ ਧਿਆਨ 'ਚ ਲਿਆ ਦਿੱਤਾ ਗਿਆ। ਮਾਮਲਾ ਧਿਆਨ ਵਿੱਚ ਆਉਂਦੇ ਸਾਰ ਹੀ ਬਾਲ ਸੁਰੱਖਿਆ ਵਿਭਾਗ ਅਤੇ ਪੁਲਸ ਦੀ ਸਾਂਝੀ ਟੀਮ ਵੱਲੋਂ ਮੌਕੇ ਦਾ ਜਾਇਜ਼ਾ ਲੈ ਕੇ ਬੱਚੀ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਗਿਆ।ਦੱਸਣਯੋਗ ਹੈ ਕਿ ਪਤੀ ਅਤੇ ਪਤਨੀ ਦਰਮਿਆਨ ਚੱਲ ਰਹੇ ਘਰੇਲੂ ਝਗੜੇ ਦਾ ਸਾਰਾ ਗੁੱਸਾ ਡੇਢ ਸਾਲ ਦੀ ਮਾਸੂਮ ਬੱਚੀ 'ਤੇ ਮਾਂ ਵੱਲੋਂ ਉਤਾਰ ਦਿੱਤਾ ਗਿਆ।

ਇਹ ਵੀ ਪੜ੍ਹੋ-ਜੰਮੂ-ਕਸ਼ਮੀਰ ਪੁਲਸ ਦੀ ਅੰਮ੍ਰਿਤਸਰ 'ਚ ਰੇਡ, AK-47 ਨਾਲ 2 ਮੁੰਡੇ ਗ੍ਰਿਫਤਾਰ

ਮਿਲੀ ਜਾਣਕਾਰੀ ਅਨੁਸਾਰ ਸਿਮਰ ਨਾਮਕ ਔਰਤ ਦਾ ਆਪਣੇ ਪਤੀ ਜੈਮਲ ਸਿੰਘ ਵਾਸੀ ਮੁਰਾਦਪੁਰ ਤਰਨਤਾਰਨ ਨਾਲ ਝਗੜਾ ਚਲ ਰਿਹਾ ਸੀ, ਜਿਸ ਦੇ ਸੰਬੰਧ ਵਿੱਚ ਸਿਮਰ ਵੱਲੋਂ ਆਪਣੀ ਡੇਢ ਸਾਲ ਦੀ ਬੱਚੀ ਨੂੰ ਬੇਰਹਿਮੀ ਨਾਲ ਕੁਝ ਸਕਿੰਟ 'ਚ ਅੱਧੀ ਦਰਜਨ ਤੋਂ ਵੱਧ ਮੂੰਹ ਅਤੇ ਸਿਰ 'ਤੇ ਥੱਪੜ ਮਾਰ ਗਏ ਅਤੇ ਵੀਡੀਓ ਬਣਾ ਕੇ ਪਤੀ ਨੂੰ ਭੇਜ ਦਿੱਤੀ ਗਈ, ਤਾਂ ਕਿ ਉਸਦਾ ਪਤੀ ਭਾਵੁਕ ਹੋ ਕੇ ਉਸ ਦੀਆਂ ਗੱਲਾਂ ਮੰਨਣ ਲਈ ਤਿਆਰ ਹੋ ਜਾਵੇ। 

ਇਹ ਵੀ ਪੜ੍ਹੋ-ਪੰਜਾਬ ਦੇ 8 ਜ਼ਿਲ੍ਹਿਆਂ 'ਚ ਮੌਸਮ ਦੀ ਵੱਡੀ ਚਿਤਾਵਨੀ, 18 ਜੂਨ ਤੱਕ ਮੀਂਹ...

ਇਸ ਦੌਰਾਨ ਪਤੀ ਜੈਮਲ ਸਿੰਘ ਨੇ ਜਦੋਂ ਆਪਣੀ ਧੀ ਨਾਲ ਹੋ ਰਹੀ ਬੇਰਹਿਮੀ ਨਾਲ ਮਾਰਕੋਟ ਦੀ ਵੀਡੀਓ ਵੇਖੀ ਤਾਂ ਉਸਦੇ ਹੋਸ਼ ਉੱਡ ਗਏ। ਜਿਸਨੇ ਤੁਰੰਤ ਬਾਲ ਸੁਰੱਖਿਆ ਵਿਭਾਗ ਨਾਲ ਸੰਪਰਕ ਕਰਦੇ ਹੋਏ ਆਪਣੀ ਬੱਚੀ ਦੀ ਜਾਨ ਬਚਾਉਣ ਦੀ ਅਪੀਲ ਕੀਤੀ। ਮਿਲੀ ਸ਼ਿਕਾਇਤ ਤੋਂ ਬਾਅਦ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਜੇਸ਼ ਕੁਮਾਰ ਵੱਲੋਂ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਸਮੇਤ ਮੁਰਾਦਪੁਰਾ ਵਿਖੇ ਬੱਚੀ ਦੇ ਘਰ ਦਸਤਕ ਦਿੱਤੀ ਗਈ। ਇਸ ਦੌਰਾਨ ਟੀਮ ਨੇ ਬੱਚੀ ਨੂੰ ਆਪਣੇ ਕਬਜ਼ੇ ਵਿੱਚ ਸੁਰੱਖਿਅਤ ਲੈਂਦੇ ਹੋਏ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ-ਰਿਟਾਇਰਡ ਪੁਲਸ ਇੰਸਪੈਕਟਰ ਨੇ ਨੂੰਹ ਤੋਂ ਤੰਗ ਆ ਚੁਕਿਆ ਖੌਫਨਾਕ ਕਦਮ

ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਜੇਸ਼ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਤੁਰੰਤ ਬਾਅਦ ਉਨ੍ਹਾਂ ਵੱਲੋਂ ਡੇਢ ਸਾਲ ਦੀ ਮਾਸੂਮ ਬੱਚੀ ਜਿਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਉਸ ਦੀ ਮਾਂ ਵੱਲੋਂ ਕੀਤੀ ਗਈ ਹੈ। ਇਸ ਦੇ ਸੰਬੰਧ 'ਚ ਇਹ ਸਾਰਾ ਮਾਮਲਾ ਬਾਲ ਭਲਾਈ ਕਮੇਟੀ ਤਰਨਤਾਰਨ ਸਾਹਮਣੇ ਪੇਸ਼ ਕੀਤਾ ਗਿਆ ਹੈ। ਜਿਨ੍ਹਾਂ ਵੱਲੋਂ ਫਿਲਹਾਲ ਮੌਕੇ ਦੇ ਹਾਲਾਤਾਂ ਨੂੰ ਵੇਖਦੇ ਹੋਏ ਅਤੇ ਬੱਚੀ ਨੂੰ ਉਸ ਦੀ ਦਾਦੀ ਸੁਖਵਿੰਦਰ ਕੌਰ ਦੇ ਸਪੁਰਦ ਕਰ ਦਿੱਤਾ ਗਿਆ ਹੈ। ਰਜੇਸ਼ ਕੁਮਾਰ ਨੇ ਦੱਸਿਆ ਕਿ ਬੱਚੀ ਦੀ ਮਾਂ ਨੂੰ ਇਸ ਕੀਤੀ ਗਈ ਕੁੱਟਮਾਰ ਦੇ ਸਬੰਧ ਵਿੱਚ ਸਖ਼ਤ ਤਾੜਨਾ ਕੀਤੀ ਗਈ ਹੈ। ਜਿਸ ਦੇ ਸੰਬੰਧ ਵਿੱਚ ਥਾਣਾ ਸਿਟੀ ਤਰਨਤਾਰਨ ਵਿਖੇ ਮਾਮਲਾ ਵੀ ਦਰਜ ਕਰਵਾ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News