ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ, ਕੂੰਮਕਲਾਂ ਪੁਲਸ ਨੇ ਦਰਜ ਕੀਤਾ ਕੇਸ

Sunday, Jun 28, 2026 - 05:27 PM (IST)

ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ, ਕੂੰਮਕਲਾਂ ਪੁਲਸ ਨੇ ਦਰਜ ਕੀਤਾ ਕੇਸ

ਸਾਹਨੇਵਾਲ (ਜਗਰੂਪ) : ਲਗਭਗ ਦੋ ਮਹੀਨੇ ਪਹਿਲਾਂ ਅਪ੍ਰੈਲ ’ਚ ਥਾਣਾ ਕੂੰਮਕਲਾਂ ਅਧੀਨ ਆਉਂਦੇ ਕੁਹਾੜਾ ਰੋਡ ’ਤੇ ਇਕ 15 ਸਾਲਾ ਨਾਬਾਲਗ ਕੁੜੀ ਨਾਲ ਇਕ ਹਵਸੀ ਭੇੜੀਏ ਵਲੋਂ ਸ਼ਰਾਬ ਦੇ ਨਸ਼ੇ ’ਚ ਕੀਤੇ ਗਏ ਕਥਿਤ ਜਬਰ-ਜ਼ਿਨਾਹ ਦੇ ਮਾਮਲੇ ’ਚ ਥਾਣਾ ਕੂੰਮਕਲਾਂ ਪੁਲਸ ਨੇ ਕੇਸ ਦਰਜ ਕੀਤਾ ਹੈ, ਜਦੋਂ ਕਿ ਇਸ ਮਾਮਲੇ ਦੀ ਜ਼ੀਰੋ ਐੱਫ. ਆਈ. ਆਰ. ਉਤੱਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ’ਚ ਦਰਜ ਹੋਈ। ਇਸ ਤੋਂ ਬਾਅਦ ਮਾਮਲਾ ਥਾਣਾ ਕੂੰਮਕਲਾਂ ਪੁਲਸ ਨੂੰ ਟਰਾਂਸਫਰ ਕੀਤਾ ਗਿਆ। ਜਾਣਕਾਰੀ ਅਨੁਸਾਰ ਉਤੱਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਦੀ ਰਹਿਣ ਵਾਲੀ 15 ਸਾਲਾ ਨਾਬਾਲਗ ਕੁੜੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਜਦੋਂ ਉਹ ਥਾਣਾ ਕੂੰਮਕਲਾਂ ਦੇ ਕੁਹਾੜਾ ਇਲਾਕੇ ‘ਚ ਰਹਿੰਦੀ ਸੀ ਤਾਂ ਗੁਆਂਢ ’ਚ ਰਹਿਣ ਵਾਲੇ ਇਕ ਨੌਜਵਾਨ ਨੇ ਸ਼ਰਾਬ ਦੇ ਨਸ਼ੇ ’ਚ ਉਸ ਨਾਲ ਭੱਟੀ ਹਸਪਤਾਲ, ਕੁਹਾੜਾ ਦੇ ਨੇੜੇ ਜ਼ਬਰਦਸਤੀ ਕਰਦੇ ਹੋਏ ਜਬਰ-ਜ਼ਿਨਾਹ ਕੀਤਾ।

ਜਦੋਂ ਉਹ ਬਦਹਵਾਸ ਹਾਲਤ ’ਚ ਸੀ ਤਾਂ ਨੌਜਵਾਨ ਨੇ ਉਸਨੂੰ ਧਮਕਾਉਂਦੇ ਹੋਏ ਕਿਹਾ ਕਿ ਜੇਕਰ ਉਸਨੇ ਇਸ ਬਾਰੇ ਆਪਣੇ ਪਰਿਵਾਰ ਜਾਂ ਕਿਸੇ ਹੋਰ ਨੂੰ ਦੱਸਿਆ ਤਾ ਉਹ ਉਸਨੂੰ ਮਾਰ ਦੇਵੇਗਾ। ਜਿਸ ਡਰ ਦੇ ਕਾਰਨ ਉਹ ਕੁਹਾੜਾ ’ਚ ਰਹਿੰਦੇ ਹੋਏ ਆਪਣਾ ਮੂੰਹ ਨਹੀਂ ਖੋਲ੍ਹ ਸਕੀ ਅਤੇ ਆਖ਼ਰ ਸੀਤਾਪੁਰ ਆਪਣੇ ਘਰ ਪਹੁੰਚ ਕੇ ਉਸਨੇ ਪਰਿਵਾਰ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਨਾਬਾਲਗਾ ਦੇ ਪਰਿਵਾਰ ਨੇ ਬਿਨ੍ਹਾ ਦੇਰੀ ਦੇ ਇਸ ਪੂਰੇ ਮਾਮਲੇ ਸਬੰਧੀ ਥਾਣਾ ਸਦਰਪੁਰ, ਜ਼ਿਲ੍ਹਾ ਸੀਤਾਪੁਰ, ਯੂ. ਪੀ. ਦੀ ਪੁਲਸ ਨੂੰ ਸ਼ਿਕਾਇਤ ਦਿੱਤੀ। ਥਾਣਾ ਸਦਰਪੁਰ ਦੀ ਪੁਲਸ ਨੇ ਇਸ ਮਾਮਲੇ ‘ਚ ਜ਼ੀਰੋ ਐੱਫ. ਆਈ. ਆਰ. ਦਰਜ ਕਰ ਕਾਗਜ਼ੀ ਕਾਰਵਾਈ ਪੂਰੀ ਕਰਦੇ ਹੋਏ ਮਾਮਲਾ ਥਾਣਾ ਕੂੰਮਕਲਾਂ ਦੀ ਪੁਲਸ ਨੂੰ ਟਰਾਂਸਫਰ ਕਰ ਦਿੱਤਾ। ਇਸ ਤੋਂ ਬਾਅਦ ਥਾਣਾ ਕੂੰਮਕਲਾ ਦੀ ਪੁਲਸ ਨੇ ਦੋਸ਼ੀ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰਕੇ ਉਸਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News