ਸਰਹੱਦ ਪਾਰ: ਸਰੀਰਿਕ ਸਬੰਧ ਬਣਾਉਣ ’ਚ ਨਾਕਾਮ ਰਹਿਣ 'ਤੇ ਸਹੁਰੇ ਵੱਲੋਂ ਨੂੰਹ ਸਣੇ ਪੁੱਤ ਅਤੇ 3 ਬੱਚਿਆਂ ਦਾ ਕਤਲ
Wednesday, Oct 12, 2022 - 04:24 PM (IST)
ਗੁਰਦਾਸਪੁਰ, ਪਾਕਿਸਤਾਨ (ਵਿਨੋਦ) - ਪਾਕਿਸਤਾਨ ਦੇ ਰਾਜ ਗੁਜ਼ਰਾਤ ਦੇ ਇਲਾਕਾ ਨਵਾਂ ਕੈਰੇ ਗੁਜ਼ਰਬਾੜੀ ’ਚ ਇਕ ਵਿਅਕਤੀ ਨੇ ਆਪਣੇ ਮੁੰਡੇ, ਨੂੰਹ ਅਤੇ ਤਿੰਨ ਨਾਬਾਲਿਗ ਬੱਚਿਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਸਹੁਰੇ ਨੇ ਇਸ ਵਾਰਦਾਤ ਨੂੰ ਅੰਜ਼ਾਮ ਇਸ ਕਰਕੇ ਦਿੱਤਾ, ਕਿਉਂਕਿ ਉਹ ਆਪਣੀ ਨੂੰਹ ਨਾਲ ਸਰੀਰਿਕ ਸਬੰਧ ਬਣਾਉਣ ਵਿਚ ਨਾਕਾਮ ਰਿਹਾ। ਪਰਿਵਾਰ ਦੇ ਪੰਜ ਮੈਂਬਰਾਂ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮ ਸਹੁਰਾ ਫ਼ਰਾਰ ਹੋਣ ’ਚ ਸਫ਼ਲ ਹੋ ਗਿਆ।
ਪੜ੍ਹੋ ਇਹ ਵੀ ਖ਼ਬਰ : ਗੈਂਗਸਟਰ ਲੰਡਾ ਨੇ ਲਈ ਤਰਨਤਾਰਨ ਦੇ ਕੱਪੜਾ ਵਪਾਰੀ ਦੇ ਕਤਲ ਦੀ ਜ਼ਿੰਮੇਵਾਰੀ, ਨਾਲ ਹੀ ਦਿੱਤੀ ਇਹ ਧਮਕੀ
ਸੂਤਰਾਂ ਅਨੁਸਾਰ ਮ੍ਰਿਤਕ ਨਬੀਲਾ ਦੇ ਪਿਤਾ ਖਾਨ ਅਬਦੁੱਲਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਕੁੜੀ ਨਬੀਲਾ ਕੁਝ ਦਿਨਾਂ ਤੋਂ ਸਾਨੂੰ ਸ਼ਿਕਾਇਤ ਕਰ ਰਹੀ ਸੀ ਕਿ ਉਸ ਦਾ ਸਹੁਰਾ ਉਸਮਾਨ ਗਨੀ ਉਸ ਦੇ ਪਤੀ ਫਹਰਾਨ ਦੀ ਗੈਰ ਹਾਜ਼ਰੀ ਵਿਚ ਉਸ ਨਾਲ ਸਰੀਰਿਕ ਸਬੰਧ ਬਣਾਉਣ ਲਈ ਜ਼ੋਰ ਪਾ ਰਿਹਾ ਹੈ। ਅਸੀਂ ਨਬੀਲਾ ਨੂੰ ਸੁਝਾਅ ਦਿੱਤਾ ਸੀ ਕਿ ਉਹ ਇਸ ਸਬੰਧੀ ਸ਼ਿਕਾਇਤ ਆਪਣੇ ਪਤੀ ਫਰਹਾਨ ਨੂੰ ਕਰੇ। ਨਬੀਲਾ ਨੇ ਜਦੋਂ ਇਸ ਬਾਰੇ ਆਪਣੀ ਪਤੀ ਨਾਲ ਗੱਲ ਕੀਤੀ ਤਾਂ ਘਰ ’ਚ ਹੰਗਾਮਾ ਹੋਇਆ।
ਪੜ੍ਹੋ ਇਹ ਵੀ ਖ਼ਬਰ : ਬਿਜਲੀ ਬੰਦ ਹੋਣ ਤੋਂ ਪਹਿਲਾਂ ਫੋਨ 'ਤੇ ਆਵੇਗਾ SMS, ਪੰਜਾਬ ਦੇ ਇਸ ਸ਼ਹਿਰ 'ਚ ਸ਼ੁਰੂ ਹੋਇਆ ਪ੍ਰੋਜੈਕਟ
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਮੰਗਲਵਾਰ ਨੂੰ ਨਬੀਲਾ ਦੇ ਗੁਆਂਢ ’ਚ ਰਹਿਣ ਵਾਲੇ ਲੋਕਾਂ ਨੇ ਸੂਚਿਤ ਕੀਤਾ ਕਿ ਉਸਮਾਨ ਗਨੀ ਨੇ ਤੁਹਾਡੀ ਕੁੜੀ, ਉਸ ਦੇ ਪਤੀ ਫਰਹਾਨ, ਤਿੰਨ ਬੱਚਿਆਂ ਅਬਦੁਲ ਗਨੀ, ਸਾਧਨਾ, ਰੋਹੇਲ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਸੂਚਨਾ ਮਿਲਣ ’ਤੇ ਘਟਨਾ ਸਥਾਨ ’ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।