ਧਰਮ ਪਰਿਵਰਤਨ ਮਗਰੋਂ ਅਗਵਾਕਾਰ ਨਾਲ ਕੀਤਾ ਨਾਬਾਲਗ ਹਿੰਦੂ ਕੁੜੀ ਨੇ ਵਿਆਹ, ਅਦਾਲਤ ਨੇ ਜਾਰੀ ਕੀਤੇ ਇਹ ਹੁਕਮ

Friday, Oct 21, 2022 - 05:26 PM (IST)

ਗੁਰਦਾਸਪੁਰ, ਪਾਕਿਸਤਾਨ (ਵਿਨੋਦ) : ਪਾਕਿਸਤਾਨ ਦੇ ਸ਼ਹਿਰ ਹੈਦਰਾਬਾਦ ਦੀ ਅਦਾਲਤ ਨੇ ਇਕ ਨਾਬਾਲਿਗ ਹਿੰਦੂ ਕੁੜੀ ਦੇ ਉਮਰ ਦੀ ਪੁਸ਼ਟੀ ਕਰਨ ਲਈ ਮੈਡੀਕਲ ਜਾਂਚ ਦਾ ਆਦੇਸ਼ ਸੁਣਾਇਆ ਹੈ। ਹਿੰਦੂ ਨਾਬਾਲਿਗ ਕੁੜੀ ਨੂੰ ਅਗਵਾ ਕਰਕੇ ਉਸ ਦਾ ਧਰਮ ਪਰਿਵਰਤਣ ਕਰਵਾ ਕੇ ਅਗਵਾ ਕਰਨ ਵਾਲੇ ਨਾਲ ਨਿਕਾਹ ਕੀਤੇ ਜਾਣ ਦੇ ਬਾਅਦ ਪੀੜਤ ਦੀ ਮਾਂ ਨੇ ਅਦਾਲਤ ਦਾ ਦਰਵਾਜ਼ਾ ਖਟਕਾਇਆ ਸੀ, ਜਿਸ ਵਿਚ ਉਸ ਨੇ ਆਪਣੀ ਕੁੜੀ ਦੀ ਉਮਰ 14 ਸਾਲ ਦੱਸੀ।

ਪੜ੍ਹੋ ਇਹ ਵੀ ਖ਼ਬਰ : ਕਮਰੇ ਦੇ ਬੈੱਡ ਦੀ ਸਫ਼ਾਈ ਨਾ ਹੋਣ ’ਤੇ ਨਾਰਾਜ਼ ਹੋਏ CM ਮਾਨ, ਸੁਪਰਵਾਈਜ਼ਰ ਖ਼ਿਲਾਫ਼ ਲਿਆ ਐਕਸ਼ਨ

ਸੂਤਰਾਂ ਅਨੁਸਾਰ ਇਕ ਨਾਬਾਲਗ ਹਿੰਦੂ ਕੁੜੀ ਨੂੰ ਪੁਲਸ ਨੇ ਕਰਾਚੀ ਤੋਂ ਬਰਾਮਦ ਕਰਨ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਸੀ। ਕੁੜੀ ਨੇ ਦਬਾਅ ਹੇਠ ਅਦਾਲਤ ਵਿੱਚ ਬਿਆਨ ਦਿੱਤਾ ਕਿ ਉਸਦੀ ਉਮਰ 19 ਸਾਲ ਹੈ ਪਰ ਉਸ ਦੀ ਮਾਂ ਨੇ ਕਿਹਾ ਕਿ ਉਸ ਦੀ ਬੇਟੀ ਦੀ ਉਮਰ 14 ਸਾਲ ਹੈ। ਉਸ ਨੂੰ ਅਦਾਲਤ ਵਿਚ ਬਿਆਨ ਦੇਣ ਦਾ ਕੋਈ ਅਧਿਕਾਰ ਨਹੀਂ। ਕੁੜੀ ਦੀ ਮਾਂ ਨੇ ਪੁਲਸ ਨੂੰ ਐੱਫ.ਆਈ.ਆਰ ਦਰਜ ਕਰਵਾਈ ਸੀ ਕਿ ਉਸ ਦੀ ਨਾਬਾਲਗ ਧੀ ਨੂੰ ਮੁਲਜ਼ਮ ਸਮਨ ਮਗਾਸੀ ਨੇ ਅਗਵਾ ਕਰ ਲਿਆ ਸੀ, ਜਿਸ ਨੂੰ ਪੁਲਸ ਨੇ ਕਰਾਚੀ ਤੋਂ ਬਰਾਮਦ ਕੀਤਾ। 

ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਵਿਖੇ ASI ਤੋਂ ਚੱਲੀ ਗੋਲੀ ਕਾਰਨ ਜ਼ਖ਼ਮੀ ਨੌਜਵਾਨ ਦੀ ਮੌਤ, ਮੁਅੱਤਲ ਕਰਨ ਮਗਰੋਂ ਪੁਲਸ ਮੁਲਾਜ਼ਮ ਗ੍ਰਿਫ਼ਤਾਰ

ਕੁੜੀ ਦੀ ਮਾਂ ਸ੍ਰੀਮਤੀ ਐਗਰੀ ਦੇ ਵਕੀਲ ਭਗਵਾਨ ਦਾਸ ਨੇ ਚੰਦਾ ਦਾ ਜਨਮ ਸਰਟੀਫਿਕੇਟ ਅਦਾਲਤ ਵਿਚ ਪੇਸ਼ ਕੀਤਾ ਅਤੇ ਕਿਹਾ ਕਿ ਕੁੜੀ ਨਾਬਾਲਗ ਹੈ ਅਤੇ ਉਹ ਆਪਣੀ ਮਰਜ਼ੀ ਨਾਲ ਵਿਆਹ ਨਹੀਂ ਕਰ ਸਕਦੀ। ਡਰਾ ਧਮਕਾ ਕੇ ਉਸ ਵਲੋਂ ਅਜਿਹਾ ਬਿਆਨ ਦਿੱਤਾ ਜਾ ਰਿਹਾ ਹੈ। ਜਦੋਂ ਅਦਾਲਤ ਨੇ ਪੁਲਸ ਨੂੰ ਕੁੜੀ ਜਾਂ ਉਸ ਵਿਅਕਤੀ ਦੀ ਉਮਰ ਦਾ ਰਿਕਾਰਡ ਪੇਸ਼ ਕਰਨ ਲਈ ਕਿਹਾ, ਜਿਸ ਨੇ ਉਸ ਦਾ ਧਰਮ ਪਰਿਵਰਤਨ ਕਰਕੇ ਵਿਆਹ ਕੀਤਾ ਸੀ, ਉਹ ਕੋਈ ਰਿਕਾਰਡ ਪੇਸ਼ ਨਹੀਂ ਕਰ ਸਕਿਆ। ਅਦਾਲਤ ਨੇ ਕੁੜੀ ਦੀ ਉਮਰ ਦੀ ਪੁਸ਼ਟੀ ਕਰਨ ਲਈ ਮੈਡੀਕਲ ਚੈੱਕਅਪ ਕਰਵਾਉਣ ਦੇ ਹੁਕਮ ਦਿੱਤੇ।


rajwinder kaur

Content Editor

Related News