ਡੇਅਰੀ ਪਲਾਂਟ ''ਚ ਦੁੱਧ ਨਾਲ ਭਰੇ ਟੱਬ ''ਚ ਨਹਾਉਂਦੇ ਇਸ ਸ਼ਖਸ ਦੀ ਵੀਡੀਓ ਵਾਇਰਲ
Monday, Nov 09, 2020 - 10:28 PM (IST)
ਬੈਂਗਲੁਰੂ - ਦੁਨੀਆ ਨਮੂਨਿਆਂ ਨਾਲ ਭਰੀ ਪਈ ਹੈ, ਅਜਿਹੀ ਹੀ ਇੱਕ ਵੀਡੀਓ ਦੀ ਸੋਸ਼ਲ ਮੀਡੀਆ 'ਤੇ ਇਨ੍ਹਾਂ ਦਿਨੀਂ ਕਾਫੀ ਚਰਚਾ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇਸ ਵੀਡੀਓ 'ਚ ਸ਼ਖਸ ਕੁੱਝ ਅਜਿਹਾ ਕਰ ਰਿਹਾ ਹੈ ਕਿ ਲੋਕ ਉਸ ਨੂੰ ਦੇਖ ਕੇ ਹੈਰਾਨ ਹੋ ਰਹੇ ਹਨ। ਆਓ ਜੀ ਜਾਣਦੇ ਹਾਂ ਅਖੀਰ ਇਸ ਵੀਡੀਓ 'ਚ ਅਜਿਹੀ ਕੀ ਖਾਸੀਅਤ ਹੈ?
ਇਹ ਵੀ ਪੜ੍ਹੋ: ਇਸ ਕੰਪਨੀ ਨੇ ਕਿਹਾ ਸਾਡਾ ਟੀਕਾ 90 ਫ਼ੀਸਦੀ ਤੋਂ ਜ਼ਿਆਦਾ ਅਸਰਦਾਰ, ਜਾਣੋਂ ਡਿਟੇਲ
ਦਰਅਸਲ, ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ 'ਚ ਇੱਕ ਸ਼ਖਸ ਦੁੱਧ ਨਾਲ ਭਰੇ ਵੱਡੇ ਟੱਬ 'ਚ ਦੁੱਧ ਨਾਲ ਇਸ਼ਨਾਨ ਕਰਦਾ ਵਿਖਾਈ ਦੇ ਰਿਹਾ ਹੈ। ਦੱਸ ਦਈਏ ਇਹ ਵੀਡੀਓ ਤੁਰਕੀ ਦੇ ਇੱਕ ਡੇਅਰੀ ਪਲਾਂਟ ਦਾ ਹੈ। ਜਿੱਥੇ ਪਲਾਂਟ ਬੰਦ ਹੋਣ ਤੋਂ ਬਾਅਦ ਉੱਥੇ ਕੰਮ ਕਰਨ ਵਾਲਾ ਵਰਕਰ ਦੁੱਧ ਨਾਲ ਭਰੇ ਇੱਕ ਕੰਟੇਨਰ 'ਚ ਡੁਬਕੀ ਲਗਾ ਕੇ ਇਸ਼ਨਾਨ ਕਰਨ ਲੱਗਾ। ਇਸ਼ਨਾਨ ਕਰਨ ਵਾਲੇ ਸ਼ਖਸ ਦਾ ਉਸਦੇ ਸਾਥੀ ਵਰਕਰ ਨੇ ਇੱਕ ਵੀਡੀਓ ਸ਼ੂਟ ਕਰ ਲਿਆ। ਵਰਕਰ ਦੇ ਇਸ ਦੁੱਧ 'ਚ ਸ਼ਾਹੀ ਇਸ਼ਨਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਫੈਲ ਗਿਆ ਅਤੇ ਜਲਦੀ ਹੀ ਕਈ ਪਲੇਟਫਾਰਮਾਂ 'ਚ ਫੈਲ ਗਿਆ। ਹੁਰੀਅਤ ਡੇਲੀ ਨਿਊਜ਼ ਦੇ ਅਨੁਸਾਰ, ਵੀਡੀਓ ਕੋਨੀ ਦੇ ਕੇਂਦਰੀ ਅਨਾਤੋਲੀਅਨ ਸੂਬੇ 'ਚ ਇੱਕ ਡੇਅਰੀ ਪਲਾਂਟ 'ਚ ਰਿਕਾਰਡ ਕੀਤਾ ਗਿਆ ਸੀ।
Bir süt fabrikasında çekilen ve Tiktok'ta paylaşılan 'süt banyosu' videosu.
— Neden TT oldu? (@nedenttoldu) November 5, 2020
Fabrikanın 'Konya'da olduğu' iddia ediliyor. pic.twitter.com/erkXhlX0yM
ਵੀਡੀਓ ਵਾਇਰਲ ਹੋਣ ਤੋਂ ਬਾਅਦ ਵਰਕਰ ਹੋਇਆ ਗ੍ਰਿਫਤਾਰ, ਪਲਾਂਟ ਮਾਲਿਕ ਨੇ ਦਿੱਤੀ ਇਹ ਸਫਾਈ
ਦੁੱਧ ਨਾਲ ਭਰੇ ਕੰਟੇਨਰ 'ਚ ਡੁਬਕੀ ਲਗਾਉਣ ਵਾਲੇ ਵਿਅਕਤੀ ਦੀ ਪਛਾਣ ਏਰੇ ਸਯਾਰ ਦੇ ਰੂਪ 'ਚ ਕੀਤੀ ਗਈ ਸੀ ਅਤੇ ਉਸਦਾ ਵੀਡੀਓ ਟੀਕਟਾਕ 'ਤੇ ਉਗੁਰ ਦੁਰਗੁਟ ਵੱਲੋਂ ਅਪਲੋਡ ਕੀਤਾ ਗਿਆ ਸੀ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਹਾਲਾਂਕਿ, ਡੇਅਰੀ ਪਲਾਂਟ ਨੇ ਕਿਹਾ ਹੈ ਉਸ ਵਰਕਰ ਨੇ ਦੁੱਧ 'ਚ ਡੁਬਕੀ ਨਹੀਂ ਲਗਾਈ, ਸਗੋਂ ਉਹ ਪਲਾਂਟ 'ਚ ਸਫਾਈ ਤੋਂ ਬਾਅਦ ਨਿਕਲੇ ਸਫੇਦ ਪਾਣੀ ਅਤੇ ਤਰਲ ਪਦਾਰਥ ਦੇ ਮਿਸ਼ਰਣ 'ਚ ਉਹ ਬੈਠਾ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਵੀਡੀਓ ਉਨ੍ਹਾਂ ਦੀ ਕੰਪਨੀ ਨੂੰ ਬਦਨਾਮ ਕਰਨ ਦੀ ਇੱਕ ਕੋਸ਼ਿਸ਼ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਵੀਡੀਓ 'ਚ ਉਹ ਸਫੇਦ ਤਰਲ ਸੀ ਜੋ ਅਸਲ 'ਚ ਆਪਣੇ ਬਾਇਲਰ ਸਾਫ ਕਰਨ ਲਈ ਇਸਤੇਮਾਲ ਕੀਤਾ ਗਿਆ ਸੀ! ਦੂਜੀ ਪਾਸੇ, ਕੋਨਿਆ ਐਗਰੀਕਲਚਰ ਐਂਡ ਫਾਰੇਸਟਰੀ ਮੈਨੇਜਰ ਅਲੀ ਏਰਗਿਨ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕੀਤੀ ਅਤੇ ਫੈਕਟਰੀ ਨੂੰ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪਲਾਂਟ ਨੂੰ ਮਨੁੱਖ ਸਿਹਤ ਨੂੰ ਖਤਰੇ 'ਚ ਪਾਉਣ ਵਾਲੀ ਸਥਿਤੀਆਂ ਦੇ ਕਾਰਨ ਸੰਚਾਲਨ 'ਤ ਰੋਕ ਲਗਾ ਦਿੱਤੀ ਗਈ ਸੀ ਅਤੇ ਜੁਰਮਾਨਾ ਵੀ ਜਾਰੀ ਕੀਤਾ ਗਿਆ ਸੀ।