ਗੁਜਰਾਤ ਦੇ ਵਿਗਿਆਨੀ ਨੇ ਬਣਾਇਆ ਰੋਬੋਟ, ਕਰਦਾ ਹੈ ਹਿੰਦੀ-ਅੰਗਰੇਜ਼ੀ 'ਚ ਗੱਲ

Wednesday, Jan 08, 2020 - 05:17 PM (IST)

ਗੁਜਰਾਤ ਦੇ ਵਿਗਿਆਨੀ ਨੇ ਬਣਾਇਆ ਰੋਬੋਟ, ਕਰਦਾ ਹੈ ਹਿੰਦੀ-ਅੰਗਰੇਜ਼ੀ 'ਚ ਗੱਲ

ਵਾਸ਼ਿੰਗਟਨ/ਅਹਿਮਦਾਬਾਦ (ਬਿਊਰੋ): ਅਮਰੀਕਾ ਦੇ ਸ਼ਹਿਰ ਲਾਸ ਵੇਗਾਸ ਵਿਚ ਦੁਨੀਆ ਦਾ ਸਭ ਤੋਂ ਵੱਡਾ ਇਲੈਕਟ੍ਰੋਨਿਕਸ ਸ਼ੋਅ ਸੀਈਐੱਸ-2020 ਮੰਗਲਵਾਰ ਤੋਂ ਸ਼ੁਰੂ ਹੋਇਆ। ਸ਼ੋਅ ਦੇ ਪਹਿਲੇ ਦਿਨ ਸੈਮਸੰਗ ਨੇ 'ਆਰਟੀਫੀਸ਼ਲ ਹਿਊਮਨ' (ਨਕਲੀ ਮਨੁੱਖ) ਪੇਸ਼ ਕੀਤਾ। ਇਹ ਦਿਸਣ ਵਿਚ ਬਿਲਕੁੱਲ ਇਨਸਾਨ ਜਿਹਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਅਸਲ ਲੋਕਾਂ ਵਾਂਗ ਗੱਲਾਂ ਕਰਨ ਅਤੇ ਹਮਦਰਦੀ ਜ਼ਾਹਰ ਕਰਨ ਦੀ ਸਮੱਰਥਾ ਰੱਖਦਾ ਹੈ। ਇਸ ਤਕਨਾਲੋਜੀ ਦੇ ਪਿੱਛੇ ਗੁਜਰਾਤ ਦੇ ਇੰਜੀਨੀਅਰ ਪ੍ਰਣਵ ਮਿਸਤਰੀ ਦਾ ਯੋਗਦਾਨ ਹੈ। ਉਹ ਇਸ ਰੋਬੋਟ ਨੂੰ ਬਣਾਉਣ ਵਾਲੀ ਕੰਪਨੀ ਸਟਾਰ ਲੈਬ ਦੇ ਸੀ.ਈ.ਓ. ਹਨ।

ਸੈਮਸੰਗ ਦੀ ਸਹਾਇਕ ਕੰਪਨੀ ਸਟਾਰ ਲੈਬ ਦੇ ਸੀ.ਈ.ਓ. ਪ੍ਰਣਵ ਮਿਸਤਰੀ ਦਾ ਨਿਯਾਨ ਦੇ ਬਾਰੇ ਵਿਚ ਕਹਿਣਾ ਹੈਕਿ 'ਆਰਟੀਫੀਸ਼ਲ ਮਨੁੱਖ' ਦਾ ਮਤਲਬ ਇਕ ਤਰ੍ਹਾਂ ਨਾਲ ਤਕਨੀਕ ਦਾ ਮਨੁੱਖ ਅਵਤਾਰ ਹੈ। ਇਸ ਤਕਨੀਕ ਦੀ ਮਦਦ ਨਾਲ ਅਜਿਹੇ ਡਿਜੀਟਲ ਬੀਂਗਸ ਨੂੰ ਤਿਆਰ ਕੀਤਾ ਜਾ ਸਕੇਗਾ ਜੋ ਡਿਸਪਲੇ ਜਾਂ ਵੀਡੀਓ ਗੇਮਜ਼ ਵਿਚ ਨਜ਼ਰ ਆ ਸਕਣਗੇ ਜਿਹਨਾਂ ਨੂੰ ਟੀ.ਵੀ. ਐਂਕਰ, ਬੁਲਾਰੇ ਜਾਂ ਫਿਲਮ ਅਦਾਕਾਰ ਵਾਂਗ ਵੀ ਡਿਜ਼ਾਈਨ ਕੀਤਾ ਜਾ ਸਕੇਗਾ।

ਰੋਬੋਟ ਏ.ਆਈ. ਸੰਚਾਲਿਤ ਡਿਜੀਟਲ ਅਵਤਾਰ ਏ.ਆਈ. ਸਹਾਇਕ ਨਹੀਂ ਹੈ, ਨਾ ਹੀ ਇਹ ਇੰਟਰਨੈੱਟ ਲਈ ਕੋਈ ਇੰਟਰਫੇਸ ਹੈ ਜਾਂ ਮਿਊਜ਼ਿਕ ਪਲੇਯਰ ਹੈ। ਇਹ ਸਿਰਫ ਇਕ ਦੋਸਤ ਹੈ। ਇਹ ਏ.ਆਈ. ਪਾਵਰਡ ਆਰਟੀਫੀਸ਼ਲ ਹਿਊਮਨ ਆਪਣੇ ਆਪ ਵਿਚ ਨਵੇਂ ਸੰਕੇਤ, ਨਵੇਂ ਮੂਵਮੈਂਟ, ਨਵੇਂ ਡਾਇਲਾਗ (ਹਿੰਦੀ-ਅੰਗਰੇਜ਼ੀ ਵਿਚ) ਬਣਾ ਸਕਦਾ ਹੈ। ਇਸ ਦਾ ਮਤਲਬ ਨਿਯਾਨ ਆਰ-3 ਤਕਨਾਲੋਜੀ ਮਤਲਬ ਭਰੋਸੇਯੋਗਤਾ, ਰੀਅਲ ਟਾਈਮ ਅਤੇ ਪ੍ਰਤੀਰਿਕਿਆ 'ਤੇ ਕੰਮ ਕਰਦਾ ਹੈ। ਇਸ ਤਕਨੀਕ ਦੇ ਦਮ 'ਤੇ ਨਿਯਾਨ ਪਲ ਭਰ ਵਿਚ ਹੀ ਪ੍ਰਤੀਕਿਰਿਆ ਕਰਨ ਵਿਚ ਸਮੱਰਥ ਹੈ। ਨਿਯਾਨ ਟੀਚਾ ਆਧਾਰਿਤ ਕੰਮ ਵਿਚ ਸਹਾਇਕ ਹੋਵੇਗੀ ਜਿੱਥੇ ਵਿਅਕਤੀਆਂ ਦੀ ਪਹੁੰਚ ਮੁਸ਼ਕਲ ਹੁੰਦੀ ਹੈ। ਇਹ ਬਤੌਰ ਟੀਚਰ ਕੰਮ ਕਰ ਸਕਦੀ ਹੈ। ਵਿੱਤੀ ਸਲਾਹਕਾਰ ਵੀ ਹੋ ਸਕਦੀ ਹੈ।

ਜਾਣੋ ਪ੍ਰਣਵ ਮਿਸਤਰੀ ਦੇ ਬਾਰੇ ਵਿਚ
ਪ੍ਰਣਵ ਮੂਲ ਰੂਪ ਨਾਲ ਪਾਲਨਪੁਰ ਦੇ ਰਹਿਣ ਵਾਲੇ ਹਨ। ਉਹ ਪਿਛਲੇ 2 ਸਾਲਾਂ ਤੋ ਨਿਯਾਨ ਦੀ ਏ.ਆਈ. ਤਕਨੀਕ 'ਤੇ ਕੰਮ ਕਰ ਰਹੇ ਹਨ। ਉਹਨਾਂ ਨੇ ਆਪਣੀ ਐਸਟੋਨ ਮਾਰਟੀਨ ਕਾਰ 'ਤੇ ਪਾਲਨਪੁਰ ਲਿਖਵਾਇਆ ਹੈ। ਉਹ ਕਹਿੰਦੇ ਹਨ ਕਿ ਇਹ ਮੇਰੀ ਇਕ ਵੱਖਰੀ ਪਛਾਣ ਬਣਾਉਂਦੇ ਹਨ।


author

Vandana

Content Editor

Related News