UAE : ਇਕ ਹੋਰ ਭਾਰਤੀ ਵਿਅਕਤੀ ਸਮੁੰਦਰ ''ਚ ਡੁੱਬਿਆ

06/17/2019 1:52:08 PM

ਦੁਬਈ (ਭਾਸ਼ਾ)— ਸੰਯੁਕਤ ਅਰਬ ਅਮੀਰਾਤ ਵਿਚ ਇਕ ਲੋਕਪ੍ਰਿਅ ਤੱਟ 'ਤੇ ਆਪਣੇ ਦੋਸਤਾਂ ਨਾਲ ਤੈਰਾਕੀ ਕਰਨ ਗਿਆ 25 ਸਾਲਾ ਭਾਰਤੀ ਵਿਅਕਤੀ ਡੁੱਬ ਗਿਆ। ਮੀਡੀਆ ਰਿਪੋਰਟ ਵਿਚ ਸੋਮਵਾਰ ਨੂੰ ਦੱਸਿਆ ਗਿਆ ਕਿ ਕੇਰਲ ਦਾ ਆਨੰਧੁ ਜਨਾਰਦਨਨ ਦੇਸ਼ ਵਿਚ ਈਦ-ਉਲ-ਫਿਤਰ ਦੀਆਂ ਛੁੱਟੀਆਂ ਦੌਰਾਨ ਉਮ ਅਲ ਕੁਵੈਨ ਸ਼ਹਿਰ ਦੇ ਸਮੁੰਦਰ ਵਿਚ ਡੁੱਬ ਗਿਆ। ਇਕ ਅੰਗਰੇਜ਼ੀ ਅਖਬਾਰ ਮੁਤਾਬਕ ਜਨਾਰਦਨਨ ਸੁਰੱਖਿਅਤ ਖੇਤਰ ਵਿਚ ਤੈਰਾਕੀ ਕਰ ਰਿਹਾ ਸੀ ਉਦੋਂ ਉਸ ਦਾ ਸਾਹਮਣਾ ਉੱਚੀਆਂ ਲਹਿਰਾਂ ਨਾਲ ਹੋਇਆ, ਜਿਨ੍ਹਾਂ ਵਿਚ ਫਸ ਕੇ ਉਹ ਡੁੱਬ ਗਿਆ। 

ਜਨਾਰਦਨਨ ਦੇ ਦੋਸਤ ਜੌਰਜ ਅਲੋਯਸਿਯਸ ਨੇ ਦੱਸਿਆ ਕਿ ਅਚਾਨਕ ਉੱਠੀ ਇਕ ਉੱਚੀ ਲਹਿਰ ਉਸ ਦੇ ਦੋਸਤ ਨੂੰ ਵਹਾ ਕੇ ਲੈ ਗਈ। ਉਸ ਨੇ ਕਿਹਾ,''ਅਸੀਂ ਜਨਾਰਦਨਨ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਬਾਅਦ ਵਿਚ ਜਨਾਰਦਨਨ ਦੀ ਲਾਸ਼ ਰੁੜ੍ਹ ਕੇ ਤੱਟ 'ਤੇ ਆ ਗਈ।'' ਖਬਰਾਂ ਵਿਚ ਦੱਸਿਆ ਗਿਆ ਕਿ ਜਨਾਰਦਨਨ ਆਪਣੇ ਬਜ਼ੁਰਗ ਪਿਤਾ ਅਤੇ ਦੋ ਭੈਣ-ਭਰਾਵਾਂ ਦਾ ਸਹਾਰਾ ਸੀ। ਉਸ ਦੀ ਲਾਸ਼ ਸੋਮਵਾਰ ਤੱਕ ਭਾਰਤ ਭੇਜੇ ਜਾਣ ਦੀ ਸੰਭਾਵਨਾ ਹੈ। ਇੱਥੇ ਦੱਸ ਦਈਏ ਕਿ ਸ਼ਨੀਵਾਰ ਨੂੰ ਜੁਮੈਰਾ ਬੀਚ 'ਤੇ ਆਪਣੇ ਪਰਿਵਾਰ ਨਾਲ ਪਿਕਨਿਕ ਮਨਾਉਣ ਆਏ ਬੇਂਗਲੁਰੂ ਦਾ 40 ਸਾਲਾ ਵਿਅਕਤੀ ਦਿਲ ਦਾ ਦੌਰਾ ਪੈਣ ਦੇ ਬਾਅਦ ਸਮੁੰਦਰ ਵਿਚ ਡੁੱਬ ਗਿਆ ਸੀ।


Vandana

Content Editor

Related News