ਓਮਾਨ ''ਚ ਚਾਰ ਲਾਪਤਾ ਭਾਰਤੀਆਂ ਦੀਆਂ ਮਿਲੀਆਂ ਲਾਸ਼ਾਂ

05/24/2019 4:13:04 PM

ਮਸਕਟ (ਭਾਸ਼ਾ)— ਓਮਾਨ ਦੇ ਇਕ ਹੜ੍ਹ ਪ੍ਰਭਾਵਿਤ ਖੇਤਰ ਵਿਚ ਇਕ ਪਰਿਵਾਰ ਦੇ ਚਾਰ ਲਾਪਤਾ ਭਾਰਤੀ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਸਮਾਚਾਰ ਏਜੰਸੀ ਨੇ ਵੀਰਵਾਰ ਨੂੰ ਰੋਇਲ ਓਮਾਨ ਪੁਲਸ ਦੇ ਹਵਾਲੇ ਨਾਲ ਦੱਸਿਆ ਕਿ 18 ਮਈ ਨੂੰ ਇਕ ਭਾਰਤੀ ਸਿਹਤ ਕਾਰਕੁੰਨ ਦਾ ਪਰਿਵਾਰ ਮਸਕਟ ਤੋਂ ਲੱਗਭਗ 200 ਕਿਲੋਮੀਟਰ ਦੂਰ ਵਾਦੀ ਬਾਨੀ ਖਾਲਿਦ ਨੇੜੇ ਪਿਕਨਿਕ 'ਤੇ ਗਿਆ ਸੀ ਜਿੱਥੇ ਉਹ ਤੇਜ਼ ਮੀਂਹ ਕਾਰਨ ਇਕ ਗੱਡੀ ਦੇ ਅੰਦਰ ਫਸ ਗਿਆ। 

ਸਿਹਤ ਕਰਮੀ ਗੱਡੀ ਵਿਚੋਂ ਬਾਹਰ ਨਿਕਲਣ ਵਿਚ ਸਫਲ ਰਿਹਾ ਅਤੇ ਇਕ ਰੁੱਖ 'ਤੇ ਚੜ੍ਹ ਕੇ ਬਚ ਗਿਆ। ਦੂਜੇ ਮੈਂਬਰਾਂ ਜਿਸ ਵਿਚ ਸਿਹਤ ਕਰਮੀ ਦੇ ਮਾਤਾ-ਪਿਤਾ, ਪਤਨੀ ਅਤੇ ਤਿੰਨ ਬੱਚੇ ਸ਼ਾਮਲ ਸਨ ਉਹ ਲਾਪਤਾ ਹੋ ਗਏ। ਇਸ ਮਗਰੋਂ ਓਮਾਨ ਦੇ ਅਧਿਕਾਰੀਆਂ ਨੇ ਵੱਡੇ ਪੱਧਰ 'ਤੇ ਖੋਜ ਮੁਹਿੰਮ ਸ਼ੁਰੂ ਕੀਤੀ। ਪਰਿਵਾਰ ਦੇ ਚਾਰ ਮੈਂਬਰਾਂ ਦੀ ਲਾਸ਼ਾਂ ਮਿਲ ਚੁੱਕੀਆਂ ਹਨ ਜਦਕਿ ਦੋ ਲੋਕ ਹਾਲੇ ਵੀ ਲਾਪਤਾ ਹਨ। ਬੀਤੇ ਕੁਝ ਦਿਨਾਂ ਵਿਚ ਓਮਾਨ ਵਿਚ ਭਾਰੀ ਮੀਂਹ ਪਿਆ ਹੈ ਜਿਸ ਕਾਰਨ ਕਈ ਸੜਕਾਂ ਨਾਲ ਸੰਪਰਕ ਟੁੱਟ ਗਿਆ। ਹਾਲੇ ਵੀ ਇਨ੍ਹਾਂ ਇਲਾਕਿਆਂ ਵਿਚ ਕਈ ਲੋਕ ਫਸੇ ਹੋਏ ਹਨ। ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਕਾਰਾਂ ਦੇ ਅੰਦਰ ਫਸੇ ਕਈ ਲੋਕਾਂ ਦੀ ਜਾਨ ਅਧਿਕਾਰੀਆਂ ਨੇ ਬਚਾਈ ਹੈ।


Vandana

Content Editor

Related News