ਮਕਾਨ ਨੂੰ ਜਬਰੀ ਢਾਹੁਣ ਦੇ ਮਾਮਲੇ ’ਚ ਸਾਬਕਾ ਮੰਤਰੀ ਆਜ਼ਮ ਖਾਨ ਨੂੰ 7 ਸਾਲ ਦੀ ਜੇਲ

03/19/2024 12:03:40 PM

ਰਾਮਪੁਰ (ਉੱਤਰ ਪ੍ਰਦੇਸ਼)- ਰਾਮਪੁਰ ਜਿਲੇ ਦੀ ਇਕ ਵਿਸ਼ੇਸ਼ ਅਦਾਲਤ ਨੇ ਡੂੰਗਰਪੁਰ ’ਚ ਮਕਾਨਾਂ ਨੂੰ ਜਬਰੀ ਢਾਹੁਣ ਦੇ ਮਾਮਲੇ ’ਚ ਸਾਬਕਾ ਮੰਤਰੀ ਆਜ਼ਮ ਖਾਨ ਨੂੰ ਸੋਮਵਾਰ 7 ਸਾਲ ਤੇ ਤਿੰਨ ਹੋਰ ਦੋਸ਼ੀਆਂ ਨੂੰ 5-5 ਸਾਲ ਦੀ ਜੇਲ ਦੀ ਸਜ਼ਾ ਸੁਣਾਈ। ਸੀਨੀਅਰ ਇਸਤਗਾਸਾ ਅਧਿਕਾਰੀ ਅਮਰਨਾਥ ਤਿਵਾੜੀ ਨੇ ਦੱਸਿਆ ਕਿ ਰਾਮਪੁਰ ਦੀ ਐੱਮ. ਪੀ.-ਐੱਮ. ਐੱਲ. ਏ. ਅਦਾਲਤ ਦੇ ਸੈਸ਼ਨ ਜੱਜ ਵਿਜੇ ਕੁਮਾਰ ਨੇ ਜ਼ਿਲੇ ਦੇ ਗੰਜ ਪੁਲਸ ਸਟੇਸ਼ਨ ’ਚ ਦਰਜ ਇੱਕ ਮਾਮਲੇ ’ਚ ਸਾਬਕਾ ਮੰਤਰੀ ਮੁਹੰਮਦ ਆਜ਼ਮ ਖਾਨ, ਨਗਰ ਪਾਲਿਕਾ ਦੇ ਸਾਬਕਾ ਚੇਅਰਮੈਨ ਅਜ਼ਹਰ ਅਹਿਮਦ ਖਾਨ ਤੇ ਸਾਬਕਾ ਪੁਲਸ ਅਧਿਕਾਰੀਆਂ ਅਲੇ ਹਸਨ ਤੇ ਬਰਕਤ ਅਲੀ ਨੂੰ ਦੋਸ਼ੀ ਠਹਿਰਾਇਆ ਜਦੋਂ ਕਿ ਬਾਕੀ ਤਿੰਨ ਨੂੰ ਬਰੀ ਕਰ ਦਿੱਤਾ ਗਿਆ।


Aarti dhillon

Content Editor

Related News