ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼

Friday, Sep 05, 2025 - 10:20 AM (IST)

ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼

ਨੈਸ਼ਨਲ ਡੈਸਕ- ਤਾਮਿਲਨਾਡੂ ਦੇ ਮਦੁਰਈ ਤੋਂ ਇਕ ਅਜੀਬ ਅਤੇ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਚਿਨਾਪੂਲਮਬੱਟੀ ਇਲਾਕੇ ਦੇ ਰਹਿਣ ਵਾਲੇ ਥੰਗਾਵੇਲੁ (56) ਨੇ ਜਦੋਂ ਆਪਣੀ ਪਤਨੀ ਦਾ ਨਾਮ ਰਾਸ਼ਨ ਕਾਰਡ 'ਚ ਜੋੜਨ ਲਈ ਈ-ਰਾਸ਼ਨ ਕਾਰਡ ਡਾਊਨਲੋਡ ਕੀਤਾ, ਤਾਂ ਉਹ ਹੈਰਾਨ ਰਹਿ ਗਏ। ਕਾਰਡ 'ਤੇ ਪਤਨੀ ਦੀ ਫੋਟੋ ਦੀ ਥਾਂ ਸ਼ਰਾਬ ਦੀ ਬੋਤਲ ਦੀ ਤਸਵੀਰ ਲੱਗੀ ਹੋਈ ਸੀ।

ਪਰਿਵਾਰ ਹੋਇਆ ਹੈਰਾਨ

ਥੰਗਾਵੇਲੁ ਨੇ ਦੱਸਿਆ ਕਿ ਉਸ ਨੇ ਆਪਣੀ ਵਿਆਹੁਤਾ ਧੀ ਦਾ ਨਾਮ ਕਾਰਡ ਤੋਂ ਹਟਵਾ ਕੇ ਪਤਨੀ ਨੂੰ ਤਮਿਲਨਾਡੂ ਨਿਰਮਾਣ ਸ਼੍ਰਮਿਕ ਕਲਿਆਣ ਬੋਰਡ ਯੋਜਨਾ ਦੇ ਤਹਿਤ ਲਾਭਪਾਤਰੀ ਬਣਵਾਇਆ ਸੀ। ਪਰ ਜਦੋਂ ਨਵਾਂ ਈ-ਰਾਸ਼ਨ ਕਾਰਡ ਡਾਊਨਲੋਡ ਕੀਤਾ ਗਿਆ ਤਾਂ ਉਸ 'ਤੇ ਪਤਨੀ ਦੀ ਫੋਟੋ ਦੀ ਥਾਂ ਸ਼ਰਾਬ ਦੀ ਬੋਤਲ ਨਜ਼ਰ ਆਈ। ਇਹ ਦੇਖ ਕੇ ਸਾਰੇ ਪਰਿਵਾਰ ਵਾਲੇ ਹੱਕੇ-ਬੱਕੇ ਰਹਿ ਗਏ। ਤੁਰੰਤ ਹੀ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਸਥਾਨਕ ਨਾਗਰਿਕ ਸਪਲਾਈ ਵਿਭਾਗ 'ਚ ਦਰਜ ਕਰਾਈ।

ਇਹ ਵੀ ਪੜ੍ਹੋ : ਤੁਸੀਂ ਵੀ ਤੋੜ ਕੇ ਖਾਂਦੇ ਹੋ ਦਵਾਈ ਤਾਂ ਪੜ੍ਹੋ ਇਹ ਖ਼ਬਰ ! ਕਿਤੇ ਕਰਾ ਨਾ ਬੈਠਿਓ ਨੁਕਸਾਨ

ਅਧਿਕਾਰੀਆਂ ਦਾ ਬਿਆਨ

ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਸਮੱਸਿਆ ਸਿਰਫ਼ ਈ-ਰਾਸ਼ਨ ਕਾਰਡ 'ਚ ਹੀ ਆ ਰਹੀ ਹੈ, ਜਦਕਿ ਹਾਰਡ ਕਾਪੀ 'ਚ ਸਹੀ ਤਸਵੀਰ ਹੀ ਮੌਜੂਦ ਹੈ। ਉਨ੍ਹਾਂ ਨੇ ਇਸ ਨੂੰ ਤਕਨੀਕੀ ਗੜਬੜ ਦੱਸਦਿਆਂ ਕਿਹਾ ਕਿ ਜਾਂਚ ਸ਼ੁਰੂ ਹੋ ਚੁੱਕੀ ਹੈ ਤੇ ਜਲਦੀ ਹੀ ਇਸ ਨੂੰ ਠੀਕ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਕਿਉਂ ਟੋਕਿਆ ਜਾਂਦਾ ਤਿੰਨ ਰੋਟੀਆਂ ਖਾਣ ਤੋਂ, ਕੀ ਇਹ ਅੰਧਵਿਸ਼ਵਾਸ ਹੈ ਜਾਂ ਸਮਝਦਾਰੀ

ਸੋਸ਼ਲ ਮੀਡੀਆ 'ਤੇ ਮਾਮਲਾ ਵਾਇਰਲ

ਇਸ ਈ-ਰਾਸ਼ਨ ਕਾਰਡ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲੋਕ ਇਸ 'ਤੇ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ। ਕਿਸੇ ਨੇ ਇਸ ਨੂੰ ਪ੍ਰਸ਼ਾਸਨਿਕ ਲਾਪਰਵਾਹੀ ਕਿਹਾ, ਤਾਂ ਕਿਸੇ ਨੇ ਇਸ ਨੂੰ ਸਿਸਟਮ ਦੀ ਵੱਡੀ ਖਾਮੀ ਕਰਾਰ ਦਿੱਤਾ।

ਇਹ ਵੀ ਪੜ੍ਹੋ : ਕੀ ਤੁਹਾਨੂੰ ਵੀ ਨਹੀਂ ਪਚਦੇ ਦੁੱਧ ਅਤੇ ਦਹੀਂ? ਜਾਣੋ ਵਜ੍ਹਾ ਤੇ ਅਪਣਾਓ ਇਹ ਸਾਵਧਾਨੀਆਂ

ਪੁਰਾਣੀ ਗੜਬੜ ਦਾ ਵੀ ਹੋਇਆ ਖੁਲਾਸਾ

ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ 2018 'ਚ ਵੀ ਕੁਝ ਈ-ਰਾਸ਼ਨ ਕਾਰਡਾਂ 'ਤੇ ਗਲਤ ਤਸਵੀਰਾਂ, ਖ਼ਾਸ ਕਰਕੇ ਸ਼ਰਾਬ ਦੀਆਂ ਬੋਤਲਾਂ ਦੀਆਂ ਫੋਟੋਆਂ ਲੱਗੀਆਂ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਸਮੱਸਿਆ ਪੁਰਾਣੀ ਹੈ ਅਤੇ ਇਸ ਦਾ ਹਾਲੇ ਤੱਕ ਪੂਰਾ ਹੱਲ ਨਹੀਂ ਹੋ ਸਕਿਆ।

ਰਾਸ਼ਨ ਕਾਰਡ 'ਚ ਸੁਧਾਰ ਦੀ ਲੋੜ

ਰਾਸ਼ਨ ਕਾਰਡ ਦੇਸ਼ 'ਚ ਗਰੀਬ ਪਰਿਵਾਰਾਂ ਲਈ ਸਬਸਿਡੀ ਅਤੇ ਸਰਕਾਰੀ ਯੋਜਨਾਵਾਂ ਦਾ ਇਕ ਬਹੁਤ ਮਹੱਤਵਪੂਰਨ ਦਸਤਾਵੇਜ਼ ਹੈ। ਅਜਿਹੀਆਂ ਗਲਤੀਆਂ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦੀਆਂ ਹਨ ਅਤੇ ਸਰਕਾਰੀ ਲਾਭਾਂ ਤੋਂ ਵੀ ਵਾਂਝਾ ਕਰ ਸਕਦੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਡਿਜ਼ੀਟਲ ਦਸਤਾਵੇਜ਼ਾਂ 'ਚ ਅਜਿਹੀਆਂ ਗੜਬੜਾਂ ਤੋਂ ਬਚਣ ਲਈ ਵਧੀਆ ਤਕਨੀਕੀ ਨਿਗਰਾਨੀ ਅਤੇ ਸਮੇਂ-ਸਮੇਂ 'ਤੇ ਸਿਸਟਮ ਦੀ ਸਮੀਖਿਆ ਬਹੁਤ ਜ਼ਰੂਰੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News