ਮੈਸੀ ਇਕ ਮੈਚ ਲਈ ਮੁਅੱਤਲ, ਇੰਟਰ ਮਿਆਮੀ ਨੇ ਜਤਾਇਆ ਵਿਰੋਧ

Sunday, Jul 27, 2025 - 12:06 AM (IST)

ਮੈਸੀ ਇਕ ਮੈਚ ਲਈ ਮੁਅੱਤਲ, ਇੰਟਰ ਮਿਆਮੀ ਨੇ ਜਤਾਇਆ ਵਿਰੋਧ

ਫੋਰਟ ਲਾਡਰਡੇਲ (ਅਮਰੀਕਾ)–ਲਿਓਨਿਲ ਮੈਸੀ ਤੇ ਜੋਰਡੀ ਅਲਬਾ ਨੂੰ ਆਲ ਸਟਾਰ ਮੈਚ ਵਿਚ ਹਿੱਸਾ ਨਾ ਲੈਣ ਕਾਰਨ ਮੇਜਰ ਲੀਗ ਸਾਕਰ (ਐੱਮ. ਐੱਲ. ਐੱਸ.) ਨੇ ਇਕ ਮੈਚ ਲਈ ਮੁਅੱਤਲ ਕਰ ਦਿੱਤਾ ਹੈ, ਜਿਸ ਦਾ ਉਸਦੇ ਕਲੱਬ ਇੰਟਰ ਮਿਆਮੀ ਨੇ ਵਿਰੋਧ ਕੀਤਾ ਹੈ। ਇੰਟਰ ਮਿਆਮੀ ਦੇ ਮਾਲਕ ਜਾਰਜ ਮਾਸ ਨੇ ਇਕ ਮੈਚ ਦੀ ਮੁਅੱਤਲੀ ਦੇ ਬਾਰੇ 'ਚ ਕਿਹਾ, ‘‘ਇਹ ਉਨ੍ਹਾਂ ਦੀ ਸਮਝ ਤੋਂ ਪਰੇ ਹੈ ਕਿ ਪ੍ਰਦਰਸ਼ਨੀ ਮੈਚ ਵਿਚ ਹਿੱਸਾ ਨਾ ਲੈਣ ’ਤੇ ਸਿੱਧੇ ਮੁਅੱਤਲੀ ਕਿਉਂ ਹੋ ਜਾਂਦੀ ਹੈ।’’
ਮੈਸੀ ਤੇ ਅਲਬਾ ਨੇ ਐੱਮ.ਐੱਲ. ਐੱਸ. ਤੇ ਮੈਕਸੀਕੋ ਦੇ ਲੀਗਾ ਐੱਮ. ਐਕਸ. ਦੇ ਵਿਚਾਲੇ ਮੈਚ ਲਈ ਟੀਮ ਵਿਚ ਚੁਣੇ ਜਾਣ ਦੇ ਬਾਵਜੂਦ ਹਿੱਸਾ ਨਹੀਂ ਲਿਆ ਸੀ।
ਮੈਸੀ ਵਿਅਕਤੀਗਤ ਪ੍ਰੋਗਰਾਮ ਵਿਚਾਲੇ ਆਰਾਮ ਕਰਨ ਲਈ ਨਹੀਂ ਖੇਡਿਆ ਤੇ ਅਲਬਾ ਆਪਣੀ ਪਿਛਲੀ ਸੱਟ ਨਾਲ ਜੂਝ ਰਿਹਾ ਹੈ। ਮਾਸ ਨੇ ਕਿਹਾ ਕਿ ਕਲੱਬ ਨੇ ਮੈਸੀ ਤੇ ਅਲਬਾ ਨੂੰ ਆਲ ਸਟਾਰ ਮੈਚ ਵਿਚੋਂ ਬਾਹਰ ਰੱਖਣ ਦਾ ਫੈਸਲਾ ਕੀਤਾ। ਐੱਮ. ਐੱਲ. ਐੱਸ. ਦੇ ਨਿਯਮਾਂ ਅਨੁਸਾਰ, ਕੋਈ ਵੀ ਖਿਡਾਰੀ ਜਿਹੜਾ ਲੀਗ ਤੋਂ ਮਨਜ਼ੂਰੀ ਲਏ ਬਿਨਾਂ ਆਲ ਸਟਾਰ ਮੈਚ ਵਿਚ ਨਹੀਂ ਖੇਡਦਾ, ਉਸ ਨੂੰ ਇਕ ਮੈਚ ਲਈ ਮੁਅੱਤਲ ਕਰ ਦਿੱਤਾ ਜਾਂਦਾ ਹੈ।


author

Hardeep Kumar

Content Editor

Related News