ਮਹਿਲਾ ਪੈਰਾ ਤੀਰਅੰਦਾਜ਼ ਸ਼ੀਤਲ ਦੇਵੀ ਦੇ ਨਾਲ ਡੇਲਾਈਟ ਇੰਡੀਆ ਨੇ ਕੀਤੀ ਸਾਂਝੇਦਾਰੀ
Tuesday, Aug 19, 2025 - 11:02 AM (IST)

ਨਵੀਂ ਦਿੱਲੀ– ਬਹੁ-ਰਾਸ਼ਟਰੀ ਪੇਸ਼ੇਵਰ ਸੇਵਾ ਪ੍ਰਦਾਤਾ ਫਰਮ ਡੇਲਾਈਟ ਇੰਡੀਆ ਨੇ ਸੋਮਵਾਰ ਨੂੰ ਵਿਲੱਖਣ ਪ੍ਰਤਿਭਾਵਾਂ ਦੇ ਨਾਲ ਜੁੜਨ ਦੀ ਆਪਣੀ ਪ੍ਰਤੀਬੱਧਤਾ ਦੇ ਤਹਿਤ ਦੁਨੀਆ ਦੀ ਪਹਿਲੀ ਬਿਨਾਂ ਹੱਥਾਂ ਵਾਲੀ ਮਹਿਲਾ ਪੈਰਾ ਤੀਰਅੰਦਾਜ਼ ਤੇ ਪੈਰਾਲੰਪਿਕ ਤਮਗਾ ਜੇਤੂ ਸ਼ੀਤਲ ਦੇਵੀ ਦੇ ਨਾਲ ਸਾਂਝੇਦਾਰੀ ਕੀਤੀ ਹੈ।
ਇਸ ਮੌਕੇ ’ਤੇ ਸ਼ੀਤਲ ਨੇ ਕਿਹਾ ਕਿ ਪੋਡੀਅਮ ਤੱਕ ਪਹੁੰਚਣ ਦਾ ਸਫਰ ਸਿਰਫ ਇਕ ਵਿਅਕਤੀ ਦਾ ਨਹੀਂ ਹੁੰਦਾ, ਸਗੋਂ ਉਨ੍ਹਾਂ ਲੋਕਾਂ ਦਾ ਵੀ ਹੁੰਦਾ ਹੈ ਜਿਹੜੇ ਤੁਹਾਡੇ ’ਤੇ ਭਰੋਸਾ ਕਰਦੇ ਹਨ ਤੇ ਤੁਹਾਨੂੰ ਵੱਡੇ ਟੀਚੇ ਹਾਸਲ ਕਰਨ ਲਈ ਆਤਮਵਿਸ਼ਵਾਸ ਦਿੰਦੇ ਹਨ। ਮੇਰਾ ਹਰ ਤੀਰ ਯਾਦ ਕਰਵਾਉਂਦਾ ਹੈ ਕਿ ਕੋਈ ਵੀ ਚੁਣੌਤੀ ਅਸੰਭਵ ਨਹੀਂ ਹੈ। ਮੇਰੀ ਇਹ ਯਾਤਰਾ ਨਾ ਸਿਰਫ ਮੇਰਾ ਦ੍ਰਿੜ੍ਹ ਸੰਕਲਪ ਹੈ ਸਗੋਂ ਉਨ੍ਹਾਂ ਲੋਕਾਂ ਤੇ ਸੰਗਠਨਾਂ ਦੇ ਸਰਮਥਨ ਨਾਲ ਵੀ ਆਕਾਰ ਲੈਂਦੀ ਹੈ ਜਿਹੜੇ ਮੇਰੀ ਸਮਰੱਥਾ ’ਤੇ ਭਰੋਸਾ ਕਰਦੇ ਹਨ।’’
ਜ਼ਿਕਰਯੋਗ ਹੈ ਕਿ ਸ਼ੀਤਲ ਨੇ ਲਗਾਤਾਰ ਅੜਿੱਕਿਆਂ ਨੂੰ ਪਾਰ ਕਰਦੇ ਹੋਏ 15 ਸਾਲ ਦੀ ਉਮਰ ਵਿਚ ਤੀਰਕਮਾਨ ਚੁੱਕਿਆ ਤੇ ਸਿਰਫ 16 ਸਾਲ ਦੀ ਉਮਰ ਵਿਚ ਵਿਸ਼ਵ ਦੀ ਨੰਬਰ ਤੀਰਅੰਦਾਜ਼ ਬਣ ਗਈ। ਉਸ ਨੇ 17 ਸਾਲ ਦੀ ਉਮਰ ਵਿਚ ਅਰਜੁਨ ਐਵਾਰਡ ਹਾਸਲ ਕੀਤਾ ਤੇ ਨਾਲ ਹੀ ਪੈਰਾਲੰਪਿਕ ਕਾਂਸੀ ਤਮਗਾ ਵੀ ਜਿੱਤਿਆ ਹੈ।