ਏਸ਼ੀਆ ਕੱਪ ਲਈ ਭਾਰਤੀ ਹਾਕੀ ਟੀਮ ਦਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ
Thursday, Aug 21, 2025 - 12:14 PM (IST)

ਨਵੀਂ ਦਿੱਲੀ– ਬਿਹਾਰ ਦੇ ਰਾਜਗੀਰ ਵਿਚ ਹੋਣ ਵਾਲੇ ਏਸ਼ੀਆ ਕੱਪ ਲਈ 18 ਮੈਂਬਰੀ ਭਾਰਤੀ ਟੀਮ ਦਾ ਐਲਾਨ ਬੁੱਧਵਾਰ ਨੂੰ ਕੀਤਾ ਗਿਆ, ਜਿਸ ਵਿਚ ਫਾਰਵਰਡ ਸ਼ਿਲਾਨੰਦ ਲਾਕੜਾ ਤੇ ਦਿਲਪ੍ਰੀਤ ਸਿੰਘ ਨੇ ਆਪਣੀ ਜਗ੍ਹਾ ਬਰਕਰਾਰ ਰੱਖੀ ਹੈ।
ਟੂਰਨਾਮੈਂਟ 29 ਅਗਸਤ ਤੋਂ 7 ਸਤੰਬਰ ਤੱਕ ਖੇਡਿਆ ਜਾਵੇਗਾ, ਜਿਸ ਦੇ ਜੇਤੂ ਨੂੰ ਅਗਲੇ ਸਾਲ ਐੱਫ. ਆਈ. ਐੱਚ. ਪੁਰਸ਼ ਵਿਸ਼ਵ ਕੱਪ ਵਿਚ ਸਿੱਧੀ ਐਂਟਰੀ ਮਿਲੇਗੀ, ਜਿਹੜਾ 14 ਤੋਂ 30 ਅਗਸਤ ਤੱਕ ਨੀਦਰਲੈਂਡ ਤੇ ਬੈਲਜੀਅਮ ਵਿਚ ਹੋਣਾ ਹੈ।
ਡ੍ਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਟੀਮ ਦਾ ਕਪਤਾਨ ਹੈ। ਰਾਜਿੰਦਰ ਸਿੰਘ, ਲਾਕੜਾ ਤੇ ਦਿਲਪ੍ਰੀਤ ਆਸਟ੍ਰੇਲੀਆ ਦੌਰੇ ’ਤੇ ਭਾਰਤੀ ਟੀਮ ਦਾ ਹਿੱਸਾ ਸਨ। ਰਾਜਿੰਦਰ ਨੂੰ ਸ਼ਮਸ਼ੇਰ ਸਿੰਘ ਦੀ ਜਗ੍ਹਾ ਚੁਣਿਆ ਗਿਆ ਜਦਕਿ ਲਾਕੜਾ ਨੇ ਹਾਲ ਹੀ ਵਿਚ ਕੌਮਾਂਤਰੀ ਹਾਕੀ ਨੂੰ ਅਲਵਿਦਾ ਕਹਿਣ ਵਾਲੇ ਲਲਿਤ ਉਪਾਧਿਆਏ ਦੀ ਜਗ੍ਹਾ ਲਈ ਹੈ। ਦਿਲਪ੍ਰੀਤ ਨੂੰ ਗੁਰਜੰਟ ਸਿੰਘ ’ਤੇ ਤਰਜੀਹ ਮਿਲੀ ਹੈ।
ਸਟ੍ਰਾਈਕਰ ਲਲਿਤ ਉਪਾਧਿਆਏ ਨੇ ਜੂਨ ਵਿਚ ਐੱਫ. ਆਈ. ਐੱਚ. ਪ੍ਰੋ ਲੀਗ ਦੇ ਯੂਰਪੀਅਨ ਪੜਾਅ ਤੋਂ ਬਾਅਦ ਕੌਮਾਂਤਰੀ ਹਾਕੀ ਤੋਂ ਸੰਨਿਆਸ ਲੈ ਲਿਆ ਸੀ। ਭਾਰਤ ਨੂੰ ਏਸ਼ੀਆ ਕੱਪ ਵਿਚ ਜਾਪਾਨ, ਚੀਨ ਤੇ ਕਜ਼ਾਕਿਸਤਾਨ ਦੇ ਨਾਲ ਪੂਲ-ਏ ਵਿਚ ਰੱਖਿਆ ਗਿਆ ਹੈ। ਭਾਰਤੀ ਟੀਮ 29 ਅਗਸਤ ਨੂੰ ਚੀਨ ਵਿਰੁੱਧ ਪਹਿਲਾ ਮੈਚ ਖੇਡੇਗੀ। ਇਸ ਤੋਂ ਬਾਅਦ 31 ਅਗਸਤ ਨੂੰ ਜਾਪਾਨ ਤੇ 1 ਸਤੰਬਰ ਨੂੰ ਕਜ਼ਾਕਿਸਤਾਨ ਨਾਲ ਖੇਡਣਾ ਹੈ। ਗੋਲਕੀਪਿੰਗ ਦਾ ਦਾਰੋਮਦਾਰ ਕ੍ਰਿਸ਼ਣ ਬੀ. ਪਾਠਕ ਤੇ ਸੂਰਜ ਕਰਕੇਰਾ ’ਤੇ ਹੋਵੇਗਾ। ਡਿਫੈਂਸ ਵਿਚ ਹਰਮਨਪ੍ਰੀਤ ਤੇ ਅਮਿਤ ਰੋਹਿਦਾਸ ਦੇ ਨਾਲ ਜਰਮਨਪ੍ਰੀਤ ਸਿੰਘ, ਸੁਮਿਤ, ਸੰਜੇ ਤੇ ਜੁਗਰਾਜ ਸਿੰਘ ਹਨ।sss
ਮਿਡਫੀਲਡ ਵਿਚ ਮਨਪ੍ਰੀਤ ਸਿੰਘ, ਵਿਵੇਕ ਸਾਗਰ ਪ੍ਰਸਾਦ, ਰਾਜਿੰਦਰ, ਰਾਜ ਕੁਮਾਰ ਪਾਲ ਤੇ ਹਾਰਦਿਕ ਸਿੰਘ ਹੋਣਗੇ। ਫਾਰਵਰਡ ਲਾਈਨ ਵਿਚ ਮਨਦੀਪ ਸਿੰਘ, ਅਭਿਸ਼ੇਕ, ਸੁਖਜੀਤ ਸਿੰਘ, ਲਾਕੜਾ ਤੇ ਦਿਲਪ੍ਰੀਤ ਜ਼ਿੰਮੇਵਾਰੀ ਸੰਭਾਲਣਗੇ। ਨੀਲਮ ਸੰਜੀਪ ਸੈਸ ਤੇ ਸੇਲਵਮ ਕਾਰਤੀ ਨੂੰ ਰਿਜ਼ਰਵ ਵਿਚ ਰੱਖਿਆ ਗਿਆ ਹੈ।
ਟੀਮ ਚੋਣ ਦੇ ਬਾਰੇ ਵਿਚ ਮੁੱਖ ਕੋਚ ਕ੍ਰੇਗ ਫੁਲਟੋਨ ਨੇ ਕਿਹਾ, ‘‘ਅਸੀਂ ਤਜਰਬੇਕਾਰ ਟੀਮ ਚੁਣੀ ਹੈ। ਵਿਸ਼ਵ ਕੱਪ ਕੁਆਲੀਫਿਕੇਸ਼ਨ ਨੂੰ ਦੇਖਦੇ ਹੋਏ ਏਸ਼ੀਆ ਕੱਪ ਸਾਡੇ ਲਈ ਮਹੱਤਵਪੂਰਨ ਹੈ, ਲਿਹਾਜ਼ਾ ਸਾਨੂੰ ਦਬਾਅ ਵਿਚ ਚੰਗਾ ਖੇਡਣ ਵਾਲੇ ਖਿਡਾਰੀ ਚਾਹੀਦੇ ਹਨ।’’
ਭਾਰਤੀ ਟੀਮ :
ਗੋਲਕੀਪਰ : ਹਰਮਨਪ੍ਰੀਤ ਕਰਕੇਰਾ, ਕ੍ਰਿਸ਼ਣ ਬੀ. ਪਾਠਕ।
ਡਿਫੈਂਡਰ : ਹਰਮਨਪ੍ਰੀਤ ਸਿੰਘ, ਅਮਿਤ ਰੋਹਿਦਾਸ, ਜਰਮਨਪ੍ਰੀਤ ਸਿੰਘ, ਸੁਮਿਤ, ਸੰਜੇ ਤੇ ਜੁਗਰਾਜ ਸਿੰਘ।
ਮਿਡਫੀਲਡਰ : ਮਨਪ੍ਰੀਤ ਸਿੰਘ, ਵਿਵੇਕ ਸਾਗਰ ਪ੍ਰਸਾਦ, ਰਾਜਿੰਦਰ, ਰਾਜ ਕੁਮਾਰ ਪਾਲ ਤੇ ਹਾਰਦਿਕ ਸਿੰਘ।
ਫਾਰਵਰਡ : ਮਨਦੀਪ ਸਿੰਘ, ਅਭਿਸ਼ੇਕ, ਸੁਖਜੀਤ ਸਿੰਘ, ਸ਼ਿਲਾਨੰਦ ਲਾਕੜਾ ਤੇ ਦਿਲਪ੍ਰੀਤ ਸਿੰਘ।
ਰਿਜ਼ਰਵ ਖਿਡਾਰੀ : ਨੀਲਮ ਸੰਜੀਪ ਸੈਸ ਤੇ ਸੇਲਵਮ ਕਾਰਤੀ।