ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਆਈ ਕੁੜੱਤਣ ਮਗਰੋਂ ਜਾਣੋ ਦੋਹਾਂ ਦੇਸ਼ਾਂ ਦੇ ਵਪਾਰ 'ਤੇ ਕੀ ਪਵੇਗਾ ਅਸਰ

09/21/2023 6:58:16 PM

ਨਵੀਂ ਦਿੱਲੀ - ਕੈਨੇਡਾ ਅਤੇ ਭਾਰਤ ਦਰਮਿਆਨ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਨੂੰ ਲੈ ਕੇ ਤਣਾਅ ਲਗਾਤਾਰ ਵਧ ਰਿਹਾ ਹੈ। ਦੋਵਾਂ ਦੇਸ਼ਾਂ ਦਰਮਿਆਨ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਵਪਾਰਕ ਲੈਣ-ਦੇਣ ਨੂੰ ਲੈ ਕੇ ਅਨਿਸ਼ਤਤਾ ਦਾ ਮਾਹੌਲ ਪੈਦਾ ਹੋ ਰਿਹਾ ਹੈ। ਹੁਣ ਭਾਰਤ ਸਰਕਾਰ ਨੇ ਵੱਡੀ ਕਾਰਵਾਈ ਕਰਦੇ ਹੋਏ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀਆਂ ਹਨ। ਕੈਨੇਡਾ ਵਿਚ ਵੀਜ਼ਾ ਕੇਂਦਰਾਂ ਦਾ ਸੰਚਾਲਨ ਕਰਨ ਵਾਲੇ ਬੀ.ਐੱਲ.ਐੱਸ. ਇੰਟਰਨੈਸ਼ਨਲ ਨੇ ਆਪਣੀ ਵੈਬਸਾਈਟ 'ਤੇ ਬਾਰੇ ਇਸ ਦੀ ਜਾਣਕਾਰੀ ਦਿੱਤੀ ਹੈ। ਭਾਰਤ ਦੇ ਇਸ ਫ਼ੈਸਲੇ ਨਾਲ ਕੈਨੇਡਾ ਵੀਜ਼ਾ ਧਾਰਕ ਹੁਣ ਭਾਰਤ ਨਹੀਂ ਆ ਸਕਣਗੇ।  ਇਸ ਫੈਸਲੇ ਨਾਲ ਹੀ ਤਿਉਹਾਰਾਂ ਮੌਕੇ ਜਾਂ ਆਪਣੇ ਪਰਿਵਾਰਕ ਸਮਾਗਮਾਂ ਲਈ ਦੇਸ਼ ਆਉਣ ਦੀ ਯੋਜਨਾ ਬਣਾ ਰਹੇ ਨੂੰ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤ ਸਰਕਾਰ ਦੇ ਇਸ ਫ਼ੈਸਲੇ ਨਾਲ ਭਾਰਤੀ ਮੂਲ ਦੇ ਲੋਕ ਭਾਰਤ ਆਉਣ ਤੋਂ ਵਾਂਝੇ ਹੋ ਜਾਣਗੇ।

ਇਹ ਵੀ ਪੜ੍ਹੋ : ਰਿਲਾਇੰਸ ਨੇ ਲਾਂਚ ਕੀਤਾ Jio AirFiber, ਦੇਸ਼ ਦੇ ਹਰ ਕੋਨੇ 'ਚ ਪਹੁੰਚੇਗਾ ਹਾਈ ਸਪੀਡ ਇੰਟਰਨੈੱਟ

ਵਿਗੜਦੇ ਸਬੰਧ

ਵਿਗੜਦੇ ਸਬੰਧਾਂ ਨਾਲ ਕੈਨੇਡਾ ’ਚ ਰਹਿ ਰਹੇ ਭਾਰਤੀਆਂ ’ਤੇ ਵੀ ਪ੍ਰਤੱਖ ਜਾਂ ਅਪ੍ਰਤੱਖ ਪ੍ਰਭਾਵ ਪੈਣਾ ਲਾਜ਼ਮੀ ਹੈ।  ਦੂਜੇ ਪਾਸੇ ਕੈਨੇਡਾ ਦੀ ਸੰਸਦ ਤੋਂ ਲੈ ਕੇ ਅਰਥਵਿਵਸਥਾ ਚਲਾਉਣ ਤੱਕ ਭਾਰਤੀ ਭਾਈਚਾਰੇ ਦਾ ਵੱਡਾ ਹੱਥ ਹੈ। ਜ਼ਿਕਰਯੋਗ ਹੈ ਕਿ ਦੇਸ਼ ਤੋਂ ਕੈਨੇਡਾ ਜਾ ਕੇ ਵਸੇ ਭਾਰਤੀਆਂ ਦਾ ਅੰਕੜਾ ਕਾਫ਼ੀ ਵੱਡਾ ਹੈ। ਲਗਭਗ 20 ਲੱਖ ਭਾਰਤੀ ਮੂਲ ਦੇ ਲੋਕ ਇਸ ਸਮੇਂ ਕੈਨੇਡਾ ਵਿਚ ਰਹਿ ਰਹੇ ਹਨ। ਇਨ੍ਹਾਂ ਵਿਚ ਪੰਜਾਬ ਦੇ 279950 ਪ੍ਰਵਾਸੀ ਭਾਰਤੀ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਦੇਸ਼ ਦੇ ਹੋਰ ਸੂਬਿਆਂ ਨਾਲੋਂ ਪੰਜਾਬ ਦੇ ਵਸਨੀਕਾਂ ਦੇ ਕੈਨੇਡਾ ਜਾ ਕੇ ਵਸਣ ਦੀ ਗਿਣਤੀ ਜ਼ਿਆਦਾ ਹੈ। ਪ੍ਰਵਾਸੀ ਲੋਕ ਪੰਜਾਬ ਆ ਕੇ ਵੱਡੀਆਂ ਜਾਇਦਾਦਾਂ ਖ਼ਰੀਦਣ, ਬੰਗਲੇ ਬਣਾਉਣ, ਕੱਪੜਾ , ਸਰਾਫ਼ਾ ਬਾਜ਼ਰ , ਸੈਰ-ਸਪਾਟਾ ਉਦਯੋਗ ਨੂੰ ਗੁਲਜ਼ਾਰ ਕਰਨ ਵਿਚ ਵੱਡੀ ਭੂਮਿਕਾ ਨਿਭਾਉਂਦੇ ਹਨ। 

ਇਹ ਵੀ ਪੜ੍ਹੋ :  LIC ਕਰਮਚਾਰੀਆਂ-ਏਜੰਟਸ ਲਈ ਖੁਸ਼ਖਬਰੀ, ਗ੍ਰੈਚੁਟੀ ਲਿਮਟ ਵਧਾ ਕੇ ਕੀਤੀ 5 ਲੱਖ ਰੁਪਏ

ਦੋਵਾਂ ਦੇਸ਼ਾਂ ਵਿਚਾਲੇ ਵੱਡੀ ਵਪਾਰਕ ਸਾਂਝ

ਕੈਨੇਡਾ ਭਾਰਤ ਦਾ 10ਵਾਂ ਸਭ ਤੋਂ ਵੱਡਾ ਟੇ੍ਰਨਿੰਗ ਪਾਰਟਨਰ ਹੈ। ਦੋਵਾਂ ਦੇਸ਼ਾਂ ਦਰਮਿਆਨ ਅਰਬਾਂ ਡਾਲਰ ਦਾ ਆਯਾਤ-ਨਿਰਯਾਤ ਹੁੰਦਾ ਹੈ। ਭਾਰਤ ਕੈਨੈਡਾ ਇਕ ਦੂਜੇ ਨੂੰ ਨੂੰ ਦਵਾਈਆਂ ਨਿਰਯਾਤ ਕਰਦਾ ਹੈ ਅਤੇ ਕੈਨੇਡਾ ਤੋਂ ਪੇਪਰ ਅਤੇ ਖੇਤੀ ਉਤਪਾਦ ਆਯਾਤ ਕਰਦਾ ਹੈ । 

ਕੇਨੈਡਾ ਨੂੰ ਭਾਰਤ ਤੋਂ ਆਯਾਤ  

ਗਹਿਣੇ,ਟੈਕਸਟਾਈਲ, ਸੂਤੀ ਧਾਗਾ, ਰੈਡੀਮੇਡ ਗਾਰਮੈਂਟਸ, ਕੌਫੀ ,ਮਸਾਲੇ,ਕਾਰਪੈਟ, ਫਲੋਰ ਸਪ੍ਰੈਡਸ, ਚਾਵਲ, ਅਨਾਜ, ਪ੍ਰੋਸੈਸਡ ਭੋਜਨ,ਫੁੱਟਵੀਅਰ,  ਜੈਵਿਕ ਰਸਾਇਣਾਂ, ਸਮੁੰਦਰੀ ਉਤਪਾਦ, ਲੋਹਾ, ਸਟੀਲ 

ਕੈਨੇਡਾ ਦਾ ਭਾਰਤ ਨੂੰ ਨਿਰਯਾਤ

ਫਰਟੀਲਾਈਜ਼ਰ, ਖ਼ੁਰਾਕੀ ਤੇਲ, , ਲੋਹਾ , ਸਟੀਲ, ਮੋਤੀ,ਕੀਮਤੀ ਧਾਤੂ, ਪੇਪਰ, ਅਲੂਮੀਨਿਅਮ, ਨਿੱਕਲ , ਕਾਪਰ ,ਦਵਾਈਆਂ

ਇਹ ਵੀ ਪੜ੍ਹੋ : ਹੁਣ ਇਸ਼ਤਿਹਾਰਾਂ 'ਚ ਭੀਖ ਮੰਗਦੇ ਬੱਚੇ ਵਿਖਾਉਣ 'ਤੇ ਲੱਗੇਗਾ 10 ਲੱਖ ਦਾ ਜੁਰਮਾਨਾ, ਸਖ਼ਤ ਨਿਰਦੇਸ਼ ਜਾਰੀ

 ਸੈਰਸਪਾਟਾ ਉਦਯੋਗ ਤੇ ਆਵਾਜਾਈ ਖੇਤਰ ਲਈ ਵੱਡਾ ਝਟਕਾ

ਕੈਨੇਡਾ ਤੋਂ ਭਾਰਤ ਆ ਕੇ ਪ੍ਰਵਾਸੀ ਭਾਰਤੀ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਣ ਲਈ , ਵਿਆਹ-ਸ਼ਾਦੀ ਲਈ ਜਾਣ ਅਤੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਲਈ ਵੱਡੀ ਗਿਣਤੀ ਵਿਚ ਆਵਾਜਾਈ ਕਰਦੇ ਹਨ। ਜੇਕਰ ਇਹ ਪਾਬੰਦੀ ਲੰਮੇ ਸਮੇਂ ਤੱਕ ਚਲਦੀ ਹੈ ਤਾਂ ਇਸ ਨਾਲ ਭਾਰਤੀ ਆਵਾਜਾਈ ਉਦਯੋਗ ਨੂੰ ਭਾਰੀ ਝਟਕਾ ਲੱਗੇਗਾ। ਜ਼ਿਕਰਯੋਗ ਹੈ ਕਿ ਪ੍ਰਵਾਸੀ ਭਾਰਤੀਆਂ ਨੇ ਵੱਡੀ ਗਿਣਤੀ ਵਿਚ ਆਪਣੇ ਘਰਾਂ ਵਿਚ ਮਹਿੰਗੇ ਵਾਹਨ ਖ਼ਰੀਦ ਕੇ ਰੱਖੇ ਹੋਏ ਹਨ। 

ਵੱਡੀ ਗਿਣਤੀ ਵਿਚ ਕੈਨੇਡਾ ਜਾ ਕੇ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀ

ਸਾਲ 2022 ਦੇ ਆਂਕੜਿਆਂ ਮੁਤਾਬਕ ਕੈਨੇਡਾ ਵਿਚ ਇਸ ਸਮੇਂ 319000 ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। ਇਹ ਵਿਦਿਆਰਥੀ ਆਪਣੇ ਰਿਸ਼ਤੇਦਾਰਾਂ ਘਰ ਫੰਕਸ਼ਨ ਲਈ, ਆਪਣੇ ਪਰਿਵਾਰ ਨੂੰ ਮਿਲਣ ਅਤੇ ਆਪਣੇ ਮੁਢਲੀਆਂ ਲੋੜਾਂ ਲਈ ਭਾਰਤੀ ਬਾਜ਼ਾਰ ਤੋਂ ਹੀ ਵੱਡੀ ਗਿਣਤੀ ਵਿਚ ਖ਼ਰੀਦਦਾਰੀ ਕਰਦੇ ਹਨ। ਇਸ ਨਾਲ ਭਾਰਤੀ ਬਾਜ਼ਾਰ ਨੂੰ ਤਗੜਾ ਝਟਕਾ ਲੱਗਣ ਦੀ ਸੰਭਾਵਨਾ ਹੈ।

ਕੱਪੜਾ ਤੇ ਸਰਾਫ਼ਾ ਉਦਯੋਗ ਨੂੰ ਝਟਕਾ

ਦੇਸ਼ 'ਚ ਕੁਝ ਹੀ ਦਿਨਾਂ ਵਿਚ ਤਿਉਹਾਰੀ ਸੀਜ਼ਨ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਪ੍ਰਵਾਸੀ ਭਾਰਤੀ ਆਪਣੇ ਰਿਸ਼ਤੇਦਾਰਾਂ ਨਾਲ ਤਿਉਹਾਰ ਮਨਾਉਣ ਅਤੇ ਕੈਨੇਡਾ ਲੈ ਕੇ ਜਾਣ ਲਈ ਵੱਡੀ ਗਿਣਤੀ ਵਿਚ ਕੱਪੜਾ ਅਤੇ ਗਹਿਣਿਆਂ ਦੀ ਖ਼ਰੀਦਦਾਰੀ ਕਰਦੇ ਹਨ।

ਸਾਲ ਭਰ ਦੀ ਕਮਾਈ ਕਰਵਾਉਂਦੇ ਹਨ ਪ੍ਰਵਾਸੀ ਭਾਰਤੀ 

ਪੰਜਾਬ ਦੇ ਵੱਖ-ਵੱਖ ਉਦਯੋਗਾਂ ਨਾਲ ਜੁੜੇ ਕਾਰੋਬਾਰੀਆਂ ਨੂੰ ਪ੍ਰਵਾਸੀ ਭਾਰਤੀਆਂ ਦਾ ਸਾਲ ਭਰ ਇੰਤਜ਼ਾਰ ਰਹਿੰਦਾ ਹੈ ਕਿਉਂਕਿ ਉਹ ਇਥੇ ਆ ਕੇ ਵੱਡੀ ਮਾਤਰਾ ਵਿਚ ਖ਼ਰੀਦਾਰੀ ਕਰਦੇ ਹਨ। ਇਸ ਨਾਲ ਇਥੋਂ ਦੇ ਕਾਰੋਬਾਰੀਆਂ ਨੂੰ ਉਂਨੀ ਸਾਲ ਭਰ ਕਮਾਈ ਨਹੀਂ ਹੁੰਦੀ ਜਿੰਨੀ ਪ੍ਰਵਾਸੀ ਭਾਰਤੀਆਂ ਤੋਂ ਕੁਝ ਮਹੀਨਿਆਂ ਵਿਚ ਕਮਾਈ ਹੋ ਜਾਂਦੀ ਹੈ। ਦੁਕਾਨਦਾਰ ਵੀ ਪ੍ਰਵਾਸੀ ਭਾਰਤੀਆਂ ਦਾ ਇੰਤਜ਼ਾਰ ਕਰਦੇ ਹਨ ਪ੍ਰਵਾਸੀ ਭਾਰਤੀ ਪੰਜਾਬ ਆ ਕੇ ਮੋਟਾ ਖ਼ਰਚਾ ਕਰਦੇ ਹਨ। 

ਇਹ ਵੀ ਪੜ੍ਹੋ :  PM ਮੋਦੀ ਨੇ ਵਿਸ਼ਵਕਰਮਾ ਯੋਜਨਾ ਤਹਿਤ ਕੀਤੇ ਕਈ ਵੱਡੇ ਐਲਾਨ, ਸਸਤੇ ਕਰਜ਼ੇ ਸਮੇਤ ਮਿਲਣਗੀ ਇਹ ਸਹੂਲਤਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Harinder Kaur

Content Editor

Related News