ਦੋਹਾ ’ਚ ਤਾਲਿਬਾਨ ਅਤੇ ਅਫਗਾਨ ਵਾਰਤਾਕਾਰਾਂ ਨੂੰ ਮਿਲੇ ਪੋਂਪੀਓ’

11/23/2020 9:16:57 PM

ਵਾਸ਼ਿੰਗਟਨ- ਅਮਰੀਕਾ ਦੇ ਵਿਦੇਸ਼ ਮੰਤਰੀ ਮਾਈ ਪੋਂਪੀਓ ਨੇ ਦੋਹਾ ’ਚ ਅਫਗਾਨ ਸਰਕਾਰ ਅਤੇ ਤਾਲਿਬਾਨ ਦੇ ਵਾਰਤਾਕਾਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਉਨ੍ਹਾਂ ਦੀ ਰੁਕੀ ਹੋਈ ਵਾਰਤਾ ਦੇ ਅੱਗੇ ਵੱਧਣ ਦੇ ਸੰਕੇਤਾਂ ਅਤੇ ਹਿੰਸਾ ਵਧਣ ਦੇ ਵਿਚਾਲੇ ਇਹ ਵਾਰਤਾ ਕੀਤੀ।

ਹਿੰਸਾ ਵਧਣ ਨਾਲ ਜੰਗ ਪੀੜਤ ਦੇਸ਼ ’ਚ ਸ਼ਾਂਤੀ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਨੁਕਸਾਨ ਪਹੁੰਚਿਆ ਹੈ। ਅਮਰੀਕਾ ਨੇ ਹਾਲ ’ਚ ਐਲਾਨ ਕੀਤਾ ਸੀ ਕਿ ਉਹ ਅਗਲੇ ਸਾਲ 15 ਜਨਵਰੀ ਤਕ ਅਫਗਾਨਿਸਤਾਨ ਅਤੇ ਇਰਾਕ ’ਚ ਅਮਰੀਕੀ ਬਲਾਂ ਦੀ ਗਿਣਤੀ ਨੂੰ ਘੱਟ ਕਰ ਕੇ 2500-2500 ਕਰੇਗਾ। ਇਸ ਐਲਾਨ ਤੋਂ ਬਾਅਦ ਤੋਂ ਤਾਲਿਬਾਨ ਅਤੇ ਅਫਗਾਨ ਪ੍ਰਤੀਨਿਤੀਆਂ ਨਾਲ ਕਿਸੇ ਚੋਟੀ ਦੇ ਅਮਰੀਕੀ ਡਿਪਲੋਮੈਟ ਦੀ ਪਹਿਲੀ ਵਾਰਤਾ ਹੈ। ਅਫਗਾਨਿਸਤਾਨ ’ਚ ਇਸ ਸਮੇਂ ਅਮਰੀਕਾ ਦੇ 4500 ਤੋਂ ਜ਼ਿਆਦਾ ਜਵਾਨ ਹਨ। ਵਾਰਤਾ ’ਚ ਹੋਈ ਤਰੱਕੀ ਲਈ ਦੋਹਾਂ ਪੱਖਾਂ ਦੀ ਸ਼ਲਾਘਾ ਕੀਤੀ।


Sanjeev

Content Editor

Related News