ਕੋਰੋਨਾ ਕਾਲ ਦੌਰਾਨ ਇਕੱਲੇ ਚੀਨ ਦੀ ਹੀ ਵਧੀ ਜੀ.ਡੀ.ਪੀ., ਜਾਣੋ ਕਿਉਂ (ਵੀਡੀਓ)

09/04/2020 2:53:37 PM

ਜਲੰਧਰ (ਬਿਊਰੋ) - ਪੂਰੀ ਦੁਨੀਆਂ ਅੰਦਰ ਕੋਰੋਨਾ ਵਾਇਰਸ ਚੀਨ ਤੋਂ ਹੀ ਫੈਲਿਆ ਮੰਨਿਆ ਜਾਂਦਾ ਹੈ। ਕਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਸਾਰੇ ਦੇਸ਼ ਇਸ ਨਾਲ ਜੂਝ ਰਹੇ ਹਨ ਪਰ ਹਾਲੇ ਤਕ ਕਿਸ ਨੂੰ ਠੱਲਣ ਲਈ ਕੋਈ ਖ਼ਾਸ ਦਵਾਈ ਨਹੀਂ ਬਣੀ ਭਾਵੇਂ ਕਿ ਵੱਖ-ਵੱਖ ਤਰ੍ਹਾਂ ਦੇ ਪ੍ਰਯੋਗ ਹੋ ਰਹੇ ਹਨ। ਕੋਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਕਰਕੇ ਸਾਰੇ ਮੁਲਕਾਂ ਦੀ ਅਰਥ ਵਿਵਸਥਾ ਨੂੰ ਬਹੁਤ ਵੱਡਾ ਧੱਕਾ ਲੱਗਾ ਹੈ। ਮੰਨਿਆ ਜਾ ਰਿਹਾ ਹੈ ਕਿ ਚੀਨ ਨੂੰ ਇਸ ਦਾ ਕੁਝ ਖ਼ਾਸ ਨੁਕਸਾਨ ਨਹੀਂ ਹੋਇਆ, ਕਿਉਂਕਿ ਚੀਨ ਨੇ ਜ਼ਿਆਦਾ ਸਮੇਂ ਤੱਕ ਤਾਲਾਬੰਦੀ ਵੀ ਨਹੀਂ ਕੀਤੀ ਅਤੇ ਉਹ ਇਸ ਵਿੱਚੋਂ ਛੇਤੀ ਹੀ ਬਾਹਰ ਉੱਭਰ ਆਇਆ। 

ਪੈਸੇ ਦੇ ਮਾਮਲੇ ’ਚ ‘ਕੰਜੂਸ’ ਹੋਣ ਦੇ ਨਾਲ-ਨਾਲ ‘ਗੁੱਸੇ’ ਵਾਲੇ ਹੁੰਦੇ ਹਨ ਇਸ ਅੱਖਰ ਦੇ ਲੋਕ

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਚੀਨ ਦੇ ਵੁਹਾਨ ਤੋਂ ਕੁਝ ਤਸਵੀਰਾਂ ਵੀ ਆਈਆਂ ਸਨ, ਜਿਸ ਵਿੱਚ ਲੋਕ ਪੂਲ ਪਾਰਟੀ ਕਰ ਰਹੇ ਸਨ। ਇੱਕ ਪਾਸੇ ਜਿੱਥੇ ਬੰਦਾ ਬੰਦੇ ਕੋਲੋਂ ਡਰ ਕੇ ਦੂਰ ਭੱਜ ਰਿਹਾ ਹੈ ਉੱਥੇ ਚੀਨ ਤੋਂ ਵੱਡੇ ਇਕੱਠ ਵਾਲੀਆਂ ਤਸਵੀਰਾਂ ਸਾਹਮਣੇ ਆਉਣਾ ਹੋਰਾਂ ਦੇਸ਼ਾਂ ਦੇ ਨਾਗਰਿਕਾਂ ਲਈ ਚਿੜ੍ਹਾਉਣ ਵਾਲਾ ਕੰਮ ਹੈ। ਪਰ ਇਸ ਤੋਂ ਵੀ ਹੈਰਾਨੀਜਨਕ ਇਹ ਹੈ ਕਿ ਕੋਰੋਨਾ ਵਾਇਰਸ ਦੌਰ ਅੰਦਰ ਚੀਨ ਦੀ ਆਰਥਿਕਤਾ ਨੂੰ ਕੋਈ ਬਾਹਲਾ ਧੱਕਾ ਨਹੀਂ ਲੱਗਿਆ। ਇਸ ਸਾਲ ਦੀ ਜੂਨ ਤਿਮਾਹੀ ’ਚ ਭਾਰਤ ਦੀ ਜੀ.ਡੀ.ਪੀ ਵਿਚ 23.9 ਫੀਸਦੀ ਦੀ ਕਮੀ ਆਈ ਹੈ। 

ਪੁਲਸ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਮੁੰਡੇ-ਕੁੜੀਆਂ ਲਈ ਖ਼ਾਸ ਖ਼ਬਰ

ਭਾਰਤ ਦੇ ਨਾਲ-ਨਾਲ ਅਮਰੀਕਾ, ਬ੍ਰਿਟੇਨ, ਜਾਪਾਨ ਵਰਗੇ ਦੇਸ਼ਾਂ ਦੀ ਜੀ.ਡੀ.ਪੀ.ਵੀ ਅਪ੍ਰੈਲ ਤੋਂ ਜੂਨ ਤਿਮਾਹੀ ਦੌਰਾਨ ਡਿੱਗੀ ਹੈ। ਇਕੱਲਾ ਚੀਨ ਹੀ ਅਜਿਹਾ ਦੇਸ਼ ਹੈ, ਜਿਸ ਦੀ ਜੀ.ਡੀ.ਪੀ. ਇਸ ਤਿਮਾਹੀ ਦੌਰਾਨ ਵਧੀ ਹੈ।ਚੀਨ ਦੇ ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ ਡਿਪਾਰਟਮੈਂਟ ਮੁਤਾਬਕ ਅਪ੍ਰੈਲ ਤੋਂ ਜੂਨ ਤਿਮਾਹੀ ਦੌਰਾਨ ਚੀਨ ਦੀ ਜੀ.ਡੀ.ਪੀ. ਵਿੱਚ 3.2 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਜਨਵਰੀ ਤੋਂ ਮਾਰਚ ਤਿਮਾਹੀ ਦੌਰਾਨ ਚੀਨ ਦੀ ਜੀ. ਡੀ. ਪੀ. ਸਾਲ 1992 ਤੋਂ ਬਾਅਦ ਪਹਿਲੀ ਵਾਰ ਹੇਠਾਂ ਆਈ ਸੀ। ਇਸ ਤਿਮਾਹੀ ’ਚ ਇਸ ਵਿੱਚ 6.8 ਫ਼ੀਸਦੀ ਦਾ ਘਾਟਾ ਹੋਇਆ ਸੀ।

ਇਨ੍ਹਾਂ ਰਾਸ਼ੀਆਂ ਦੇ ਲੋਕ ਹੁੰਦੇ ਨੇ ਖ਼ੂਬਸੂਰਤ, ਈਮਾਨਦਾਰ ਅਤੇ ਰੋਮਾਂਟਿਕ, ਜਾਣੋ ਆਪਣੀ ਰਾਸ਼ੀ ਦੀ ਖ਼ਾਸੀਅਤ

ਚੀਨ ਦੇ ਆਰਥਿਕ ਹਾਲਾਤ ਸਥਿਰ ਰਹਿਣ ਦੇ ਦੋ ਕਾਰਨ ਹਨ ਪਹਿਲਾ ਇਹ ਕਿ ਪੂਰੀ ਦੁਨੀਆ ’ਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਤਾਲਾਬੰਦੀ ਲਗਾਈ ਗਈ ਸੀ ਪਰ ਚੀਨ, ਜਿੱਥੋਂ ਇਸ ਦੀ ਸ਼ੁਰੂਆਤ ਹੋਈ ਉੱਥੇ ਪੂਰਨ ਤਾਲਾਬੰਦੀ ਨਹੀਂ ਲਗਾਈ ਗਈ। ਵੁਹਾਨ ’ਚ ਪਹਿਲਾ ਕੇਸ ਮਿਲਣ ਤੋਂ ਸੱਤ ਹਫਤੇ ਬਾਅਦ ਤਾਲਾਬੰਦੀ ਕੀਤੀ ਗਈ ਸੀ, ਜੋ 76 ਦਿਨ ਬਾਅਦ 8 ਅਪ੍ਰੈਲ ਨੂੰ ਹਟਾ ਲਈ ਗਈ ਸੀ। ਚੀਨ ਨੇ ਸਿਰਫ ਉਨ੍ਹਾਂ ਇਲਾਕਿਆਂ ਵਿੱਚ ਹੀ ਤਾਲਾਬੰਦੀ ਕੀਤੀ ਸੀ, ਜਿੱਥੇ ਕੋਰੋਨਾ ਦੇ ਮਰੀਜ਼ ਮਿਲ ਰਹੇ ਸਨ, ਜਿਸ ਇਲਾਕੇ ’ਚ ਕੋਈ ਮਰੀਜ਼ ਮਿਲਦਾ ਸੀ ਉੱਥੇ ਪੂਰਨ ਤਾਲਾਬੰਦੀ ਕਰ ਕੇ ਹਰੇਕ ਬੰਦੇ ਦਾ ਕੋਰੋਨਾ ਟੈਸਟ ਕੀਤਾ ਜਾਂਦਾ ਸੀ।

ਸਿਹਤਮੰਦ ਰਹਿਣ ਲਈ ਆਪਣੇ ਖਾਣੇ 'ਚ ਸ਼ਾਮਲ ਕਰੋ ਇਹ ਚੀਜ਼ਾਂ, ਤੇਜ਼ੀ ਨਾਲ ਘਟੇਗਾ ਮੋਟਾਪਾ

ਦੂਜਾ ਚੀਨ ਵਿੱਚ ਕੋਰੋਨਾ ਦੀ ਸ਼ੁਰੂਆਤ ਸਾਲ 2019 ਦੇ ਦਸੰਬਰ ਮਹੀਨੇ ਤੋਂ ਹੋ ਗਈ ਸੀ। ਉਸ ਤੋਂ ਬਾਅਦ ਜਨਵਰੀ ਅਤੇ ਫਰਵਰੀ ’ਚ ਇੱਥੇ ਹਾਲਾਤ ਬਹੁਤ ਮਾੜੇ ਰਹੇ। 31 ਮਾਰਚ ਤੱਕ ਇੱਥੇ 81 ਹਜ਼ਾਰ ਤੋਂ ਜ਼ਿਆਦਾ ਕੇਸ ਸਾਹਮਣੇ ਆ ਚੁੱਕੇ ਸਨ ਪਰ ਉਸ ਤੋਂ ਬਾਅਦ ਕੋਰੋਨਾ ਲਾਗ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਘਟਣ ਲੱਗੀ। ਅਪ੍ਰੈਲ ਤੋਂ ਜੂਨ ਤੱਕ ਚੀਨ ਵਿੱਚ ਸਿਰਫ਼ 1997 ਕੋਰੋਨਾ ਮਰੀਜ਼ ਹੀ ਮਿਲੇ ਸਨ ਜਦ ਕਿ ਪੂਰੀ ਦੁਨੀਆਂ ’ਚ ਕੋਰੋਨਾ ਮਾਰਚ ਤੋਂ ਫੈਲਣਾ ਸ਼ੁਰੂ ਹੋਇਆ ਸੀ ਪਰ ਚੀਨ ਉਸ ਵੇਲੇ ਤੱਕ ਇਸ ਨੂੰ ਠੱਲ੍ਹ ਚੁੱਕਿਆ ਸੀ।

ਕੈਨੇਡਾ ਸਟੱਡੀ ਵੀਜ਼ਾ: 30 ਅਪ੍ਰੈਲ ਤੱਕ ਆਨਲਾਈਨ ਕਲਾਸਾਂ ਨੇ ਵਿਦਿਆਰਥੀਆਂ ਦੇ ਵਧਾਏ ਤੌਖ਼ਲੇ


rajwinder kaur

Content Editor

Related News