‘ਗੂੰਦ ਥੁੱਕ ਕੇ ਸ਼ਿਕਾਰ ਕਰਦੇ ਹਨ ਵੈੱਲਵੇਟ ਵੋਰਮ’

Friday, Dec 18, 2020 - 05:55 PM (IST)

‘ਗੂੰਦ ਥੁੱਕ ਕੇ ਸ਼ਿਕਾਰ ਕਰਦੇ ਹਨ ਵੈੱਲਵੇਟ ਵੋਰਮ’

‘ਵੈੱਲਵੇਟ ਵੋਰਮ’ ਜਿਵੇਂ ਕਿ ਨਾਂ ਤੋਂ ਹੀ ਲਗਦਾ ਹੈ ਬਿਲਕੁਲ ਵੈੱਲਵੇਟ ਯਾਨੀ ਮਖਮਲ ਵਰਗਾ ਕੀੜਾ ਹੈ ਇਸੇ ਲਇ ਇਸਨੂੰ ‘ਵੈੱਲਵੇਟ ਵੋਰਮ’ ਕਿਹਾ ਜਾਂਦਾ ਹੈ। ਦਰਅਸਲ, ਇਸਦੀ ਪੂਰੀ ਸਕਿਨ ਸੰਦੇਵਨਸ਼ੀਲ ਵਾਲਾਂ ਨਾਲ ਢਕੀ ਰਹਿੰਦੀ ਹੈ, ਜਿਸ ਕਾਰਣ ਇਹ ਬਿਲਕੁਲ ਮਖਮਲੀ ਜਿਹੀ ਲਗਦੀ ਹੈ। ਇਹ ਟ੍ਰੋਪੀਕਲ ਜੰਗਲਾਂ ’ਚ ਪਾਇਆ ਜਾਣ ਵਾਲਾ ਇਕ ਵਰਟਬਰੇਟ ਜੀਵ
 ਹੈ ਇਸ ਲਈ ਜੀਵ ਵਿਗਿਆਨਕ ਇਸਨੂੰ ਕੀੜਾ ਨਹੀਂ ਮੰਨਦੇ।

‘ਵੈੱਲਵੇਟ ਵੋਰਮ’ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਸ਼ਿਕਾਰ ਕਰਨ ਦਾ ਇਸਦਾ ਅਨੋਖਾ ਤਰੀਕਾ। ਇਹ ਆਪਣੇ ਸ਼ਿਕਾਰ ਨਾਲ ਕਈ ਕੁਸਤੀ ਨਹੀਂ ਲੜਦਾ, ਨਾ ਹੀ ਉਸ ਨਾਲ ਆਹਮੋ-ਸਾਹਮਣੇ ਭਿੜਦਾ ਹੈ ਸਗੋਂ ਆਪਣੇ ਸ਼ਿਕਾਰ ’ਤੇ ਕੁਝ ਦੂਰੀ ਤੋਂ ਹੀ ਆਪਣੇ ਮੂੰਹ ਤੋਂ ਇਕ ਅਜੀਬ ਤਰ੍ਹਾਂ ਦੀ ਗੂੰਦ ਦੀ ਪਿਚਕਾਰੀ ਛੱਡ ਦਿੰਦਾ ਹੈ। ਆਪਣੇ ਸ਼ਿਕਾਰ ’ਤੇ ਇਹ ਲਗਭਗ ਇਕ ਮੀਟਰ ਦੂਰ ਤੋਂ ਗੂੰਦ ਥੁੱਕ ਕੇ ਹਮਲਾ ਕਰ ਸਕਦਾ ਹੈ। ਇਹ ਗੂੰਦ ਇੰਨਾ ਅਨੋਖੇ ਕਿਸਮ ਦਾ ਹੁੰਦਾ ਹੈ ਕਿ ਸ਼ਿਕਾਰ ’ਤੇ ਪੈਂਦਿਆਂ ਹੀ ਸੁੱਕ ਜਾਂਦਾ ਹੈ, ਜਿਸ ਕਾਰਣ ਸ਼ਿਕਾਰ ਉਸੇ ਥਾਂ ’ਤੇ ਚਿਪਕ ਕੇ ਉਥੇ ਹੀ ਰਹਿ ਜਾਂਦਾ ਹੈ। ਸ਼ਿਕਾਰ ਦੇ ਸੁੱਕ ਚੁੱਕੇ ਗੂੰਦ ’ਚ ਕੈਦ ਹੋ ਜਾਣ ਤੋਂ ਬਾਅਦ ਵੈੱਲਵੇਟ ਵੋਰਮ ਉਸਦੇ ਸਰੀਰ ’ਚ ਇਕ ਹੋਲ ਬਣਾਕੇ ਉਸਦੇ ਸਰੀਰ ਦੇ ਅੰਦਰ ਸਾਰੇ ਸਾਰੇ ਅੰਗਾਂ ਨੂੰ ਗਿੱਲਾ ਕਰ ਦਿੰਦਾ ਹੈ ਅਤੇ ਫਿਰ ਮਜ਼ੇ ਨਾਲ ਉਸ ਤਰਲ ਨੂੰ ਸੂਪ ਵਾਂਗ ਪੀ ਜਾਂਦਾ ਹੈ।

ਵੈੱਲਵੇਟ ਵੋਰਮ ਦੇ ਮੂੰਹ ਕੋਲ ਹੀ ਦੋ ਸਨੋਟ ਸਥਿਤ ਹੁੰਦੇ ਹਨ ਜਿਨ੍ਹਾਂ ਵਿਚੋਂ ਇਹ ਸ਼ਿਕਾਰ ’ਤੇ ਗੂੰਦ ਦੀ ਪਿਚਕਾਰੀ ਮਾਰਦਾ ਹੈ।


author

Lalita Mam

Content Editor

Related News