''''ਜਦੋਂ ਜਵਾਨ ਭਾਰਤ ਮਾਂ ਕੀ ਜੈ'' ਬੋਲਦੇ ਹਨ ਤਾਂ ਦੁਸ਼ਮਣ ਦੇ ਕਲੇਜੇ ਕੰਬ ਜਾਂਦੇ ਹਨ'''' : PM ਮੋਦੀ
Tuesday, May 13, 2025 - 03:44 PM (IST)

ਆਦਮਪੁਰ- ਮੰਗਲਵਾਰ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਚਨਚੇਤ ਜਲੰਧਰ ਸਥਿਤ ਆਦਮਪੁਰ ਏਅਰਬੇਸ ਪਹੁੰਚੇ। ਇੱਥੇ ਉਨ੍ਹਾਂ ਨੇ ਹਵਾਈ ਫ਼ੌਜ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ। ਪ੍ਰਧਾਨ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਭਾਰਤ ਮਾਂ ਦੇ ਫੌਜੀ ਜਵਾਨ ਭਾਰਤ ਮਾਂ ਕੀ ਜੈ ਬੋਲਦੇ ਹਨ ਤਾਂ ਦੁਸ਼ਮਣ ਦੇ ਕਲੇਜੇ ਥੰਮ ਜਾਂਦੇ ਹਨ। ਉਨ੍ਹਾਂ ਨੇ ਜਵਾਨਾਂ ਨੂੰ ਕਿਹਾ ਕਿ ਤੁਸੀਂ ਹਰ ਭਾਰਤੀ ਦਾ ਮੱਥਾ ਮਾਣ ਨਾਲ ਉੱਚਾ ਕਰ ਦਿੱਤਾ। ਮੈਂ ਅੱਜ ਸਵੇਰੇ-ਸਵੇਰੇ ਤੁਹਾਡੇ ਵਿਚਾਲੇ ਤੁਹਾਡੇ ਦਰਸ਼ਨ ਕਰਨ ਲਈ ਆਇਆ ਹਾਂ...
ਖ਼ਬਰ ਅਪਡੇਟ ਕੀਤੀ ਜਾ ਰਹੀ ਹੈ...