ਇਸ ਭਾਰਤੀ ਕੰਪਨੀ ਨੇ ਇਨਸਾਨਾਂ ''ਤੇ ਕੋਰੋਨਾ ਵੈਕਸੀਨ ਦਾ ਪ੍ਰੀਖਣ ਕੀਤਾ ਸ਼ੁਰੂ

Wednesday, Jul 15, 2020 - 01:29 PM (IST)

ਨਵੀਂ ਦਿੱਲੀ (ਭਾਸ਼ਾ) : ਦਵਾਈ ਕੰਪਨੀ ਜਾਇਡਸ ਕੈਡਿਲਾ (Zydus Cadila) ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਆਪਣੇ ਕੋਵਿਡ-19 ਦੇ ਸੰਭਾਵੀ ਟੀਕੇ 'ਜਾਇਕੋਵ-ਡੀ' ਦਾ ਇਨਸਾਨਾਂ 'ਤੇ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਰੈਗੂਲੇਟਰੀ ਸੂਚਨਾ ਵਿਚ ਕਿਹਾ ਹੈ ਕਿ ਪ੍ਰੀਖਣ ਦੇ ਵੱਖ-ਵੱਖ ਪੜਾਵਾਂ ਵਿਚ ਕੰਪਨੀ ਦੇਸ਼ ਵਿਚ ਵੱਖ-ਵੱਖ ਡਾਕਟਰੀ ਅਧਿਐਨਾਂ ਵਿਚ 1,000 ਲੋਕਾਂ 'ਤੇ ਇਸ ਦਾ ਪ੍ਰੀਖਣ ਕਰੇਗੀ।

ਦੇਸ਼ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੌਰਾਨ ਜਾਇਡਸ ਕੈਡਿਲਾ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਘਰੇਲੂ ਅਥਾਰਿਟੀ ਵੱਲੋਂ ਕੋਵਿਡ-19 ਟੀਕੇ ਦੇ ਇਨਸਾਨਾਂ 'ਤੇ ਪ੍ਰੀਖਣ ਦੀ ਮਨਜ਼ੂਰੀ ਮਿਲ ਗਈ ਸੀ। ਇਹ ਦੂਜੀ ਭਾਰਤੀ ਕੰਪਨੀ ਹੈ ਜਿਸ ਨੂੰ ਇਸ ਦੀ ਆਗਿਆ ਮਿਲੀ ਹੈ। ਇਸ ਤੋਂ ਪਹਿਲਾਂ ਭਾਰਤ ਬਾਇਓਟੇਕ ਨੂੰ ਉਸ ਵੱਲੋਂ ਤਿਆਰ ਟੀਕਾ 'ਕੋਵੈਕਸਿਨ' ਦੇ ਇਨਸਾਨਾਂ 'ਤੇ ਪ੍ਰੀਖਣ ਲਈ ਮਨਜ਼ੂਰੀ ਮਿਲੀ ਹੈ। ਭਾਰਤ ਬਾਇਓਟੇਕ ਨੇ ਇਹ ਟੀਕਾ ਇੰਡੀਅਨ ਕੌਂਸਲ ਆਫ ਮੈਡੀਕਰ ਰਿਸਰਚ (ਆਈ.ਸੀ.ਐਮ.ਆਰ.) ਅਤੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ ਨਾਲ ਮਿਲ ਕੇ ਤਿਆਰ ਕੀਤਾ ਹੈ। ਜਾਇਡਸ ਕੈਡਿਲਾ ਨੇ ਭੇਜੀ ਗਈ ਸੂਚਨਾ ਵਿਚ ਕਿਹਾ ਹੈ ਕਿ ਪਹਿਲੇ ਵਿਅਕਤੀ ਨੂੰ ਟੀਕਾ ਲਗਾਉਣ ਦੇ ਨਾਲ ਹੀ ਜਾਇਕੋਵ-ਡੀ ਦੇ ਪਹਿਲੇ..ਦੂੱਜੇ ਪੜਾਅ ਦੇ ਇਨਸਾਨਾਂ 'ਤੇ ਪ੍ਰੀਖਣ ਦੀ ਸ਼ੁਰੂਆਤ ਹੋ ਗਈ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਬਹੁਕੇਂਦਰੀ ਪ੍ਰੀਖਣ ਦੌਰਾਨ ਟੀਕੇ ਨਾਲ ਸੁਰੱਖਿਆ, ਸਹਿਣਸ਼ੀਲਤਾ ਅਤੇ ਰੋਗ ਰੋਕਣ ਵਾਲੀ ਸਮਰੱਥਾ ਵਧਾਉਣ ਦਾ ਮੁਲਾਂਕਣ ਕੀਤਾ ਜਾਵੇਗਾ।


cherry

Content Editor

Related News