ਜ਼ੋਮੈਟੋ ਸਾਇਕਲਾਂ ਰਾਹੀਂ ਕਰੇਗੀ ਫੂਡ-ਡਲਿਵਰੀ

02/11/2019 8:40:00 PM

ਨਵੀਂ ਦਿੱਲੀ, (ਭਾਸ਼ਾ)-ਆਨਲਾਈਨ ਰੈਸਟੋਰੈਂਟਾਂ ਦੀ ਜਾਣਕਾਰੀ ਤੇ ਖਾਣਾ ਡਲਿਵਰੀ ਕਰਨ ਵਾਲੀ ਕੰਪਨੀ ਜ਼ੋਮੈਟੋ ਦੀ ਯੋਜਨਾ ਅਗਲੇ 2 ਸਾਲਾਂ ’ਚ ਆਪਣੇ ਫੂਡ-ਡਲਿਵਰੀ ਦੋਪਹੀਆ ਵਾਹਨ ਬੇੜੇ ਦੇ 40 ਫੀਸਦੀ ਨੂੰ ਇਲੈਕਟ੍ਰਿਕ ਬਾਈਕ ਜਾਂ ਸਾਈਕਲਾਂ ਨਾਲ ਬਦਲਣ ਦੀ ਹੈ। ਕੰਪਨੀ ਨੇ ਇਕ ਬਿਆਨ ’ਚ ਦੱਸਿਆ ਕਿ ਅਜੇ ਉਹ ਦੇਸ਼ ਦੇ 12 ਸ਼ਹਿਰਾਂ ’ਚ 5,000 ਸਾਈਕਲ ਚਾਲਕਾਂ ਰਾਹੀਂ ਖਾਣਾ ਡਲਿਵਰੀ ਕਰ ਰਹੀ ਹੈ। ਇਸ ’ਚ ਸਭ ਤੋਂ ਜ਼ਿਆਦਾ ਸਾਈਕਲ ਚਾਲਕ ਦਿੱਲੀ-ਐੱਨ. ਸੀ. ਆਰ. ’ਚ ਹੈ।

 


Arun chopra

Content Editor

Related News