''''ਬਿਲਕੁਲ ਸਹੀ ਹੈ ਟਰੰਪ ਦਾ ਫ਼ੈਸਲਾ...!'''', ਭਾਰਤ ''ਤੇ ਠੋਕੇ ਟੈਰਿਫ਼ ਨੂੰ ਜ਼ੈਲੇਂਸਕੀ ਨੇ ਦੱਸਿਆ ਜਾਇਜ਼
Monday, Sep 08, 2025 - 02:04 PM (IST)

ਇੰਟਰਨੈਸ਼ਨਲ ਡੈਸਕ- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਅਮਰੀਕਾ ਵੱਲੋਂ ਭਾਰਤ 'ਤੇ ਲਗਾਏ ਗਏ 50 ਫ਼ੀਸਦੀ ਟੈਰਿਫ਼ ਦਾ ਖੁੱਲ੍ਹਾ ਸਮਰਥਨ ਕੀਤਾ ਹੈ। ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੋ ਦੇਸ਼ ਰੂਸ ਨਾਲ ਵਪਾਰ ਜਾਰੀ ਰੱਖਦੇ ਹਨ, ਉਨ੍ਹਾਂ 'ਤੇ ਟੈਰਿਫ਼ ਲਗਾਉਣਾ ਬਿਲਕੁਲ ਠੀਕ ਹੈ।
ਉਨ੍ਹਾਂ ਕਿਹਾ, “ਰੂਸ ਨਾਲ ਤੇਲ ਜਾਂ ਹੋਰ ਵਪਾਰ ਕਰਨ ਵਾਲੇ ਦੇਸ਼ਾਂ ਲਈ ਇਹ ਟੈਰਿਫ਼ ਲਾਜ਼ਮੀ ਹਨ। ਇਹ ਕਦਮ ਰੂਸ ਦੀ ਯੁੱਧ ਮਸ਼ੀਨਰੀ 'ਤੇ ਆਰਥਿਕ ਦਬਾਅ ਪਾਉਣ ਲਈ ਜ਼ਰੂਰੀ ਹੈ। ਉਨ੍ਹਾਂ ਨੇ ਰੂਸ ਨਾਲ ਜਾਰੀ ਊਰਜਾ ਸਮਝੌਤਿਆਂ ਨੂੰ ਵੀ “ਯੁੱਧ ਲਈ ਸਿੱਧੀ ਸਹਾਇਤਾ” ਦੱਸਿਆ।
ਇਹ ਵੀ ਪੜ੍ਹੋ- ਭਾਰਤ ਨੂੰ ਝਟਕਾ ਦੇਣ ਦੇ ਚੱਕਰ 'ਚ ਅਮਰੀਕਾ 'ਚ ਹੀ ਫਟ ਗਿਆ 'ਟੈਰਿਫ਼ ਬੰਬ' ! ਹੋ ਗਿਆ ਬੁਰਾ ਹਾਲ
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਸੌਦੇ ਰੋਕਣੇ ਪੈਣਗੇ, ਤਾਂ ਹੀ ਰੂਸ 'ਤੇ ਜੰਗ ਰੋਕਣ ਦਾ ਦਬਾਅ ਵਧੇਗਾ। ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨੀਤੀ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਟਰੰਪ ਇਸ ਮਾਮਲੇ 'ਚ ਬਿਲਕੁਲ ਸਹੀ ਫੈਸਲਾ ਕਰ ਰਹੇ ਹਨ।
ਜ਼ੈਲੇਂਸਕੀ ਦੇ ਇਸ ਬਿਆਨ ਮਗਰੋਂ ਭਾਰਤ ਇਕ ਸੰਵੇਦਨਸ਼ੀਲ ਸਥਿਤੀ 'ਚ ਆ ਗਿਆ ਹੈ। ਭਾਰਤ ਨੇ ਹਮੇਸ਼ਾ ਆਪਣੀ ਊਰਜਾ ਨੀਤੀ ਨੂੰ ਖ਼ੁਦਮੁਖਤਿਆਰ ਰੱਖਿਆ ਹੈ ਅਤੇ ਕਿਹਾ ਹੈ ਕਿ ਉਹ ਜਿੱਥੋਂ ਵੀ ਸਭ ਤੋਂ ਵਧੀਆ ਸੌਦਾ ਮਿਲੇਗਾ, ਉੱਥੋਂ ਤੇਲ ਖਰੀਦੇਗਾ।
ਪਰ ਜ਼ੈਲੇਂਸਕੀ ਦੇ ਬਿਆਨ ਨਾਲ ਇਹ ਸਪੱਸ਼ਟ ਹੈ ਕਿ ਅਮਰੀਕਾ ਅਤੇ ਉਸ ਦੇ ਸਾਥੀ ਦੇਸ਼ ਭਾਰਤ 'ਤੇ ਵਧੇਰੇ ਦਬਾਅ ਪਾਉਣਾ ਚਾਹੁੰਦੇ ਹਨ, ਤਾਂ ਜੋ ਰੂਸ ਨਾਲ ਵਪਾਰ ਘਟਾਇਆ ਜਾ ਸਕੇ ਤੇ ਜੰਗ ਨੂੰ ਰੋਕਣ 'ਚ ਮਦਦ ਮਿਲ ਸਕੇ।
ਇਹ ਵੀ ਪੜ੍ਹੋ- ਜੰਗ ਦੌਰਾਨ ਜਾਨ ਬਚਾਉਣ ਲਈ ਦੇਸ਼ ਛੱਡ ਭੱਜ ਗਈ ਕੁੜੀ, ਟ੍ਰੇਨ 'ਚ ਬੈਠੀ ਨੂੰ ਦਿੱਤੀ ਰੂਹ ਕੰਬਾਊ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e