YouTube ਤੋਂ ਦੇਖ ਭਾਰ ਘਟਾਉਣ ਲੱਗੀ 19 ਸਾਲਾ ਕੁੜੀ ! ਨੁਸਖੇ ਨੇ ਲਈ ਜਾਨ
Wednesday, Jan 21, 2026 - 12:55 PM (IST)
ਮਦੁਰੈ (ਤਾਮਿਲਨਾਡੂ)- ਸੋਸ਼ਲ ਮੀਡੀਆ 'ਤੇ ਦਿੱਤੀ ਗਈ ਸਿਹਤ ਸਬੰਧੀ ਗਲਤ ਜਾਣਕਾਰੀ ਦਾ ਇਕ ਖ਼ੌਫਨਾਕ ਨਤੀਜਾ ਸਾਹਮਣੇ ਆਇਆ ਹੈ। ਜਿੱਥੇ ਭਾਰ ਘਟਾਉਣ ਦੇ ਚੱਕਰ 'ਚ ਇਕ ਨੌਜਵਾਨ ਕਾਲਜ ਵਿਦਿਆਰਥਣ ਨੂੰ ਆਪਣੀ ਜਾਨ ਗਵਾਉਣੀ ਪਈ।
ਕੀ ਹੈ ਪੂਰਾ ਮਾਮਲਾ?
ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, 19 ਸਾਲਾ ਕਲੈਯਾਰਸੀ, ਜੋ ਕਿ ਬੀ.ਏ. ਪਹਿਲੇ ਸਾਲ ਦੀ ਵਿਦਿਆਰਥਣ ਸੀ, ਆਪਣੇ ਵਧਦੇ ਭਾਰ ਕਾਰਨ ਅਕਸਰ ਚਿੰਤਤ ਰਹਿੰਦੀ ਸੀ ਅਤੇ ਭਾਰ ਘਟਾਉਣ ਦੇ ਤਰੀਕੇ ਲੱਭਦੀ ਰਹਿੰਦੀ ਸੀ। ਉਸ ਨੇ ਯੂਟਿਊਬ 'ਤੇ ‘ਵੈਂਕਰਮ ਫਾਰ ਵਜ਼ਨ ਡੈਮਜ਼ ਐਂਡ ਏ ਸਲਿਮ ਫਿਗਰ’ ਸਿਰਲੇਖ ਵਾਲੀ ਇਕ ਵੀਡੀਓ ਦੇਖੀ। ਇਸ ਵੀਡੀਓ ਤੋਂ ਪ੍ਰਭਾਵਿਤ ਹੋ ਕੇ ਉਸ ਨੇ 16 ਜਨਵਰੀ ਨੂੰ ਇਕ ਦਵਾਈ ਦੀ ਦੁਕਾਨ ਤੋਂ 'ਵੈਂਕਾਰਮ' (ਬੋਰੈਕਸ) ਖਰੀਦਿਆ ਅਤੇ ਅਗਲੇ ਦਿਨ ਵੀਡੀਓ 'ਚ ਦੱਸੇ ਗਏ ਤਰੀਕੇ ਅਨੁਸਾਰ ਇਸ ਦਾ ਸੇਵਨ ਕਰ ਲਿਆ।
ਸਿਹਤ ਵਿਗੜਨ ਅਤੇ ਮੌਤ ਦਾ ਵੇਰਵਾ
ਸੇਵਨ ਤੋਂ ਤੁਰੰਤ ਬਾਅਦ ਕਲੈਯਾਰਸੀ ਨੂੰ ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਹੋਈ। ਹਾਲਾਂਕਿ ਸ਼ੁਰੂਆਤੀ ਇਲਾਜ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਗਿਆ ਸੀ ਪਰ ਸ਼ਾਮ ਨੂੰ ਉਸ ਦੀ ਹਾਲਤ ਫਿਰ ਵਿਗੜ ਗਈ। ਉਸ ਨੂੰ ਤੇਜ਼ ਪੇਟ ਦਰਦ ਅਤੇ ਮਲ 'ਚ ਖੂਨ ਆਉਣ ਵਰਗੀਆਂ ਗੰਭੀਰ ਸਮੱਸਿਆਵਾਂ ਹੋਣ ਲੱਗੀਆਂ। ਰਾਤ ਕਰੀਬ 11 ਵਜੇ ਜਦੋਂ ਉਸ ਨੂੰ ਸਰਕਾਰੀ ਰਾਜਾਜੀ ਹਸਪਤਾਲ ਲਿਜਾਇਆ ਗਿਆ, ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਸ ਕਾਰਵਾਈ
ਸੇਲੂਰ ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
