ਹਿਮਾਚਲ ਦੇ ਡਿਪਟੀ ਸੀ. ਐੱਮ. ਨੂੰ ਫੇਸਬੁੱਕ ’ਤੇ ਧਮਕੀ ਦੇਣ ਵਾਲਾ ਨੌਜਵਾਨ ਗ੍ਰਿਫਤਾਰ
Saturday, Jun 21, 2025 - 11:54 PM (IST)

ਹਰੋਲੀ, (ਦੱਤ)– ਹਿਮਾਚਲ ਪ੍ਰਦੇਸ਼ ਦੇ ਡਿਪਟੀ ਸੀ. ਐੱਮ. ਮੁਕੇਸ਼ ਅਗਨੀਹੋਤਰੀ ਅਤੇ ਗਗਰੇਟ ਦੇ ਵਿਧਾਇਕ ਰਾਕੇਸ਼ ਕਾਲੀਆ ਨੂੰ ਫੇਸਬੁੱਕ ਜ਼ਰੀਏ ਧਮਕੀ ਵਾਲੀ ਪੋਸਟ ਪਾਉਣ ਵਾਲੇ ਨੌਜਵਾਨ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਇਹ ਕਾਰਵਾਈ ਹਰਲੀ ਯੂਥ ਕਾਂਗਰਸ ਦੇ ਪ੍ਰਧਾਨ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਨ ਵਾਲੇ ਨੌਜਵਾਨ ਨੇ ਇਹ ਪੋਸਟ ਫੇਸਬੁੱਕ ’ਤੇ ਆਪਣੀ ਮਰਜ਼ੀ ਨਾਲ ਪਾਈ ਹੈ ਜਾਂ ਫਿਰ ਇਸ ਦੇ ਪਿੱਛੇ ਕਿਸੇ ਹੋਰ ਸਾਜ਼ਿਸ਼ਕਰਤਾ ਦਾ ਹੱਥ ਹੈ, ਇਸ ਦੀ ਪੜਤਾਲ ’ਚ ਪੁਲਸ ਡਟ ਗਈ ਹੈ।
ਡੀ. ਐੱਸ. ਪੀ. ਹਰੋਲੀ ਮੋਹਨ ਰਾਵਤ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਪੋਸਟ ਪਾਉਣ ਵਾਲੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ।