ਰਾਹੁਲ ਗਾਂਧੀ ਅਤੇ 25 ਸੰਸਦ ਮੈਂਬਰਾਂ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਵਾਲਾ ਵਿਅਕਤੀ ਕੋਟਾ ''ਚ ਕਾਬੂ

Thursday, Feb 19, 2026 - 02:57 PM (IST)

ਰਾਹੁਲ ਗਾਂਧੀ ਅਤੇ 25 ਸੰਸਦ ਮੈਂਬਰਾਂ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਵਾਲਾ ਵਿਅਕਤੀ ਕੋਟਾ ''ਚ ਕਾਬੂ

ਕੋਟਾ- ਰਾਜਸਥਾਨ ਦੇ ਕੋਟਾ 'ਚ ਪੁਲਸ ਨੇ ਇਕ ਅਜਿਹੇ ਵਿਅਕਤੀ ਨੂੰ ਹਿਰਾਸਤ 'ਚ ਲਿਆ ਹੈ, ਜਿਸ ਨੇ ਇਕ ਵੀਡੀਓ ਜਾਰੀ ਕਰਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਵਿਰੋਧੀ ਧਿਰ ਦੇ 25 ਹੋਰ ਸੰਸਦ ਮੈਂਬਰਾਂ ਨੂੰ ਗੋਲੀ ਮਾਰਨ ਦੀ ਕਥਿਤ ਤੌਰ 'ਤੇ ਧਮਕੀ ਦਿੱਤੀ ਸੀ।

ਵੀਡੀਓ 'ਚ ਦਿੱਤੀਆਂ ਧਮਕੀਆਂ 

ਖੁਦ ਨੂੰ ਸੱਜੇ-ਪੱਖੀ ਸੰਗਠਨ ਕਰਨੀ ਸੈਨਾ ਦਾ ਬੁਲਾਰਾ ਦੱਸਣ ਵਾਲੇ ਰਾਜ ਸਿੰਘ ਨਾਮ ਦੇ ਇਸ ਵਿਅਕਤੀ ਨੇ ਵੀਡੀਓ 'ਚ ਦਾਅਵਾ ਕੀਤਾ ਕਿ ਉਹ ਲੋਕ ਸਭਾ 'ਚ ਸਪੀਕਰ ਓਮ ਬਿਰਲਾ ਨਾਲ ਕਾਂਗਰਸ ਦੇ 25 ਸੰਸਦ ਮੈਂਬਰਾਂ ਵੱਲੋਂ ਕੀਤੀ ਗਈ ਕਥਿਤ ਬਦਸਲੂਕੀ ਕਾਰਨ ਗੁੱਸੇ 'ਚ ਹੈ। ਸਿੰਘ ਨੇ ਵੀਡੀਓ 'ਚ ਕਿਹਾ,"ਜੇਕਰ ਅਜਿਹੀ ਘਟਨਾ ਦੁਬਾਰਾ ਵਾਪਰੀ ਤਾਂ ਅਸੀਂ ਉਨ੍ਹਾਂ ਸੰਸਦ ਮੈਂਬਰਾਂ ਦੇ ਘਰਾਂ 'ਚ ਵੜ ਕੇ ਭੰਨਤੋੜ ਕਰਾਂਗੇ। ਰਾਹੁਲ ਗਾਂਧੀ, ਧਿਆਨ ਨਾਲ ਸੁਣੋ, ਜੇਕਰ ਅਜਿਹਾ ਦੁਬਾਰਾ ਹੋਇਆ ਤਾਂ ਅਸੀਂ ਤੁਹਾਡੇ ਘਰ 'ਚ ਵੜ ਕੇ ਤੁਹਾਨੂੰ ਗੋਲੀ ਮਾਰ ਦਿਆਂਗੇ।'' ਉਸ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਸੰਸਦ ਮੈਂਬਰਾਂ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਉਨ੍ਹਾਂ ਨੂੰ ਇੱਕ-ਇੱਕ ਕਰਕੇ ਗੋਲੀ ਮਾਰ ਦੇਵੇਗਾ।

ਪੁਲਸ ਕਾਰਵਾਈ ਵੀਡੀਓ 

ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਕੋਟਾ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਰਾਜ ਸਿੰਘ ਨੂੰ ਹਿਰਾਸਤ 'ਚ ਲੈ ਲਿਆ। ਕੋਟਾ ਦੀ ਐੱਸਪੀ ਤੇਜਸਵਨੀ ਗੌਤਮ ਨੇ ਦੱਸਿਆ ਕਿ ਮੁਲਜ਼ਮ ਨੂੰ ਬੋਰਖੇੜਾ ਪੁਲਸ ਸਟੇਸ਼ਨ 'ਚ ਰੱਖਿਆ ਗਿਆ ਹੈ ਅਤੇ ਉਸ ਕੋਲੋਂ ਵੀਡੀਓ ਦੇ ਸਬੰਧ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ।

ਭਾਜਪਾ ਅਤੇ ਕਰਨੀ ਸੈਨਾ ਦਾ ਸਪੱਸ਼ਟੀਕਰਨ 

ਦਿਲਚਸਪ ਗੱਲ ਇਹ ਹੈ ਕਿ ਵੀਡੀਓ 'ਚ ਸਿੰਘ ਦੇ ਪਿੱਛੇ ਦੀ ਕੰਧ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਓਮ ਬਿਰਲਾ ਦੀ ਹੱਥ ਮਿਲਾਉਂਦੇ ਹੋਏ ਤਸਵੀਰ ਲੱਗੀ ਹੋਈ ਸੀ। ਹਾਲਾਂਕਿ, ਭਾਜਪਾ ਅਤੇ ਕਰਨੀ ਸੈਨਾ ਦੋਵਾਂ ਨੇ ਇਸ ਵਿਅਕਤੀ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ। ਭਾਜਪਾ ਦੇ ਕੋਟਾ ਸ਼ਹਿਰ ਦੇ ਪ੍ਰਧਾਨ ਰਾਕੇਸ਼ ਜੈਨ ਨੇ ਕਿਹਾ ਕਿ ਅਜਿਹੀ ਭਾਸ਼ਾ ਅਤੇ ਵਿਵਹਾਰ ਪਾਰਟੀ ਦੀ ਵਿਚਾਰਧਾਰਾ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਬਿਲਕੁਲ ਉਲਟ ਹੈ। ਕਰਨੀ ਸੈਨਾ ਦੇ ਇਕ ਸੀਨੀਅਰ ਆਗੂ ਨੇ ਵੀ ਸਪੱਸ਼ਟ ਕੀਤਾ ਕਿ ਸਿੰਘ ਦਾ ਉਨ੍ਹਾਂ ਦੇ ਸੰਗਠਨ ਨਾਲ ਕੋਈ ਸਬੰਧ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News