ਪਹਿਲਾਂ ਵਰਗਲਾ ਕੇ ਘਰੋਂ ਭਜਾਈ ਨਾਬਾਲਗ ਲੜਕੀ, ਫਿਰ ਹੋਰ ਸੂਬੇ ''ਚ ਲਿਜਾ ਕੇ...
Tuesday, Oct 08, 2024 - 05:23 PM (IST)
ਬਲੀਆ : ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਵਿਚ ਇਕ ਨਾਬਾਲਗ ਲੜਕੀ ਨੂੰ ਅਗਵਾ ਕਰਨ ਅਤੇ ਉਸ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕਰਨ ਦੇ ਦੋਸ਼ ਵਿਚ ਇਕ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ। ਪੁਲਸ ਨੇ ਮੰਗਲਵਾਰ ਨੂੰ ਘਟਨਾ ਸਬੰਧੀ ਜਾਣਕਾਰੀ ਦਿੱਤੀ।
ਪੁਲਸ ਸੂਤਰਾਂ ਮੁਤਾਬਕ ਲੜਕੀ ਦੇ ਪਰਿਵਾਰ ਵਾਲਿਆਂ ਵੱਲੋਂ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਗਿਆ ਹੈ ਕਿ ਉਭਾਓਂ ਥਾਣਾ ਖੇਤਰ ਦੇ ਇਕ ਪਿੰਡ ਦੀ ਰਹਿਣ ਵਾਲੀ 16 ਸਾਲਾ ਮੁਸਲਿਮ ਲੜਕੀ ਨੂੰ 5 ਸਤੰਬਰ ਨੂੰ ਉਸੇ ਦੇ ਪਿੰਡ ਰਹਿਣ ਵਾਲੇ ਆਕਾਸ਼ ਗੌਂਡ (21) ਨੇ ਆਪਣੇ ਭਰਾ ਸਚਿਨ ਦੇ ਸਹਿਯੋਗ ਨਾਲ ਅਗਵਾ ਕਰ ਲਿਆ ਤੇ ਗੁਜਰਾਤ ਲੈ ਗਿਆ। ਸੂਤਰਾਂ ਨੇ ਦੱਸਿਆ ਕਿ ਨਾਬਾਲਗ ਦੇ ਪਿਤਾ ਦੀ ਸ਼ਿਕਾਇਤ 'ਤੇ ਆਕਾਸ਼ ਅਤੇ ਸਚਿਨ ਦੇ ਖਿਲਾਫ ਅਗਵਾ ਦਾ ਮਾਮਲਾ ਦਰਜ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਪੁਲਸ ਨੇ ਐਤਵਾਰ ਨੂੰ ਬਲੀਆ ਦੇ ਉਭਾਓਂ ਇਲਾਕੇ 'ਚ ਇਕ ਜਗ੍ਹਾ ਤੋਂ ਬੱਚੀ ਨੂੰ ਛੁਡਵਾਇਆ। ਸੂਤਰਾਂ ਨੇ ਦੱਸਿਆ ਕਿ ਨਾਬਾਲਗ ਨੇ ਪੁਲਸ ਨੂੰ ਬਿਆਨ ਦਿੱਤਾ ਕਿ ਆਕਾਸ਼ ਨੇ ਉਸ ਨੂੰ ਅਗਵਾ ਕੀਤਾ, ਗੁਜਰਾਤ ਲੈ ਗਿਆ ਅਤੇ ਉਸ ਨਾਲ ਜਬਰ ਜਨਾਹ ਕੀਤਾ।
ਇਹ ਵੀ ਪੜ੍ਹੋ : ਉਮਰ ਅਬਦੁੱਲਾ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਹੋਣਗੇ : ਫਾਰੂਕ ਅਬਦੁੱਲਾ
ਸੂਤਰਾਂ ਅਨੁਸਾਰ, ਬਿਆਨ ਦੇ ਆਧਾਰ 'ਤੇ ਜਬਰ ਜਨਾਹ ਦੇ ਦੋਸ਼ ਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀ ਸਬੰਧਤ ਧਾਰਾ ਨੂੰ ਕੇਸ 'ਚ ਜੋੜਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਆਕਾਸ਼ ਨੂੰ ਮੰਗਲਵਾਰ ਨੂੰ ਥਾਣਾ ਸਦਰ ਦੇ ਪਦਸਰਾ ਮੋੜ ਤੋਂ ਗ੍ਰਿਫਤਾਰ ਕਰ ਕੇ ਸਥਾਨਕ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ।