ਨੈਸ਼ਨਲ ਕੈਮੀਕਲ ਲੈਬਾਰਟਰੀ ਦੇ ਨੌਜਵਾਨ ਵਿਗਿਆਨੀ ਦਾ ਬੇਰਹਿਮੀ ਨਾਲ ਕਤਲ

02/28/2021 3:08:15 AM

ਪੁਣੇ - ਮਹਾਰਾਸ਼ਟਰ ਵਿੱਚ ਪੁਣੇ ਦੇ ਪਾਸ਼ਾਣ ਵਿੱਚ ਨੈਸ਼ਨਲ ਕੈਮੀਕਲ ਲੈਬਾਰਟਰੀ (NCL) ਵਿੱਚ ਪੀ.ਐੱਚ.ਡੀ. ਕਰ ਰਹੇ ਨੌਜਵਾਨ ਵਿਗਿਆਨੀ ਦੀ ਪੁਣੇ ਦੇ ਸੁਸ ਪਿੰਡ ਦੇ ਪਹਾੜੀ ਇਲਾਕੇ ਵਿੱਚ ਗਲਾ ਵੱਡ ਕੇ ਹੱਤਿਆ ਕਰ ਦਿੱਤੀ ਗਈ। ਜਾਲਨਾ ਦਾ ਰਹਿਣ ਵਾਲਾ 30 ਸਾਲਾ ਸੁਦਰਸ਼ਨ ਉਰਫ ਬਾਲਿਆ ਬਾਬੂਰਾਵ ਪੰਡਿਤ ਦੀ ਹੱਤਿਆ ਕੀਤੇ ਜਾਣ ਦੀ ਜਾਣਕਾਰੀ ਸਵੇਰ ਦੀ ਸੈਰ ਕਰਣ ਵਾਲੇ ਨਾਗਰਿਕਾਂ ਨੇ ਪੁਲਸ ਨੂੰ ਦਿੱਤੀ।

ਪੁਲਸ ਮੁਤਾਬਕ ਸੁਦਰਸ਼ਨ ਡੇਢ ਸਾਲ ਪਹਿਲਾਂ ਪੁਣੇ ਵਿੱਚ ਨੈਸ਼ਨਲ ਕੈਮੀਕਲ ਲੈਬਾਰਟਰੀ ਵਿੱਚ ਕੈਮਿਸਟਰੀ ਵਿੱਚ ਪੀ.ਐੱਚ.ਡੀ. ਕਰਣ ਲਈ ਆਇਆ ਸੀ। ਉਹ ਸੁਤਾਰਵਾੜੀ ਇਲਾਕੇ ਵਿੱਚ ਇਕੱਲੇ ਹੀ ਰਹਿ ਰਹਿੰਦਾ ਸੀ। ਸ਼ਨੀਵਾਰ ਦੀ ਸਵੇਰੇ ਪੁਣੇ ਪੁਲਸ ਨੂੰ ਸਵੇਰ ਦੀ ਸੈਰ 'ਤੇ ਗਏ ਨਾਗਰਿਕਾਂ ਨੇ ਸੂਚਨਾ ਦਿੱਤੀ ਕਿ ਸੁਸ ਪਿੰਡ ਦੇ ਪਹਾੜੀ ਇਲਾਕੇ ਵਿੱਚ ਇੱਕ ਲਾਸ਼ ਪਈ ਹੈ।

ਪੁਲਸ ਘਟਨਾ ਸਥਾਨ 'ਤੇ ਪਹੁੰਚੀ ਤਾਂ ਉੱਥੇ ਲਾਸ਼ ਪਈ ਮਿਲੀ। ਲਾਸ਼ ਕੋਲ ਪਏ ਆਈ.ਕਾਰਡ. ਤੋਂ ਸ਼ਖਸ ਦੀ ਪਛਾਣ ਹੋਈ। ਸਰੀਰ 'ਤੇ ਕੱਪੜੇ ਨਹੀਂ ਸਨ, ਗਲਾ ਵੱਡ ਕੇ ਹੱਤਿਆ ਕਰਨ ਤੋਂ ਬਾਅਦ ਚਿਹਰਾ ਪੱਥਰ ਨਾਲ ਕੁਚਲ ਦਿੱਤਾ ਗਿਆ ਤਾਂਕਿ ਮ੍ਰਿਤਕ ਦੀ ਪਛਾਣ ਨਾ ਹੋ ਸਕੇ। ਕ੍ਰਾਈਮ ਪੁਲਸ ਇੰਸਪੈਕਟਰ ਦਾਦਾ ਗਾਇਕਵਾੜ ਨੇ ਦੱਸਿਆ ਕਿ ਹੱਤਿਆ ਪਿੱਛੇ ਦੇ ਮਕਸਦ ਦਾ ਪਤਾ ਨਹੀਂ ਚੱਲ ਸਕਿਆ ਹੈ। ਮਾਮਲੇ ਵਿੱਚ ਅੱਗੇ ਦੀ ਜਾਂਚ ਜਾਰੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News