40 ਲੱਖ 'ਚ ਡੌਂਕੀ ਲਾ ਕੇ ਜਾਣਾ ਸੀ ਅਮਰੀਕਾ, ਸਰਬੀਆ ਤੋਂ ਆਈ ਪੁੱਤ ਦੀ ਵੀਡੀਓ ਵੇਖ ਪਰਿਵਾਰ ਦੇ ਉੱਡੇ ਹੋਸ਼

Monday, Oct 09, 2023 - 11:15 AM (IST)

40 ਲੱਖ 'ਚ ਡੌਂਕੀ ਲਾ ਕੇ ਜਾਣਾ ਸੀ ਅਮਰੀਕਾ, ਸਰਬੀਆ ਤੋਂ ਆਈ ਪੁੱਤ ਦੀ ਵੀਡੀਓ ਵੇਖ ਪਰਿਵਾਰ ਦੇ ਉੱਡੇ ਹੋਸ਼

ਅੰਬਾਲਾ ਸਿਟੀ- ਅੰਬਾਲਾ ਦੇ ਨੌਜਵਾਨ ਨੂੰ ਸਰਬੀਆ 'ਚ ਬੰਧਕ ਬਣਾ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੂੰ 40 ਲੱਖ 'ਚ ਅਮਰੀਕਾ ਭੇਜਣ ਦਾ ਝਾਂਸਾ ਦਿੱਤਾ ਗਿਆ ਸੀ। ਸਰਬੀਆ ਤੋਂ ਕੁੱਟਮਾਰ ਦਾ ਵੀਡੀਓ ਪਰਿਵਾਰ ਵਾਲਿਆਂ ਕੋਲ ਭੇਜਿਆ ਗਿਆ। ਪਰਿਵਾਰ ਵਾਲਿਆਂ ਅਨੁਸਾਰ ਜਦੋਂ ਦੋਸ਼ੀ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗਾ ਕਿ ਅਜਿਹਾ ਕੁਝ ਨਹੀਂ ਹੁੰਦਾ, ਇਹ ਸਭ ਡੋਂਕਰ ਨੇ ਕੀਤਾ ਹੋਵੇਗਾ। ਮਾਮਲੇ 'ਚ ਨਿਹਾਰਸੀ ਵਾਸੀ ਕੰਵਲਜੀਤ ਕੌਰ ਦੀ ਸ਼ਿਕਾਇਤ 'ਤੇ ਥਾਣਾ ਨਗਲ 'ਚ ਉਸ ਦੇ ਪੁੱਤ ਦਿਲਪ੍ਰੀਤ ਸਿੰਘ ਨਾਲ ਧੋਖਾਧੜੀ ਕਰਨ ਵਾਲੇ ਏਜੰਟ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਪਿਹੋਵਾ ਵਾਸੀ ਸਮਰ ਸਿੰਘ ਮੁਲਤਾਨੀ ਅਤੇ ਗੈਰੀ ਮੁਲਤਾਨੀ 'ਤੇ ਮਾਮਲਾ ਦਰਜ ਕੀਤਾ ਹੈ। ਕੰਵਲਜੀਤ ਕੌਰ ਅਨੁਸਾਰ ਦੋਸ਼ੀਆਂ ਨੇ ਉਸ ਤੋਂ 22.50 ਲੱਖ ਰੁਪਏ ਹੜਪ ਲਏ ਸਨ। ਔਰਤ ਅਨੁਸਾਰ ਅਮਰੀਕਾ 'ਚ ਰਹਿ ਰਹੇ ਉਸ ਦੇ ਦੂਜੇ ਪੁੱਤ ਨੇ ਦਿਲਪ੍ਰੀਤ ਨੂੰ ਦੋਸ਼ੀਆਂ ਦੇ ਚੰਗੁਲ ਤੋਂ ਛੁਡਵਾਇਆ।

ਇਹ ਵੀ ਪੜ੍ਹੋ : PM ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ, 500 ਕਰੋੜ ਦੀ ਫਿਰੌਤੀ ਤੇ ਗੈਂਗਸਟਰ ਲਾਰੈਂਸ ਦੀ ਰਿਹਾਈ ਦੀ ਕੀਤੀ ਮੰਗ

ਕੰਵਲਜੀਤ ਕੌਰ ਨੇ ਪੁਲਸ ਨੂੰ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਵੱਡਾ ਪੁੱਤ ਅਮਰੀਕਾ 'ਚ ਹੈ। ਉਸ ਨੇ ਛੋਟੇ ਪੁੱਤ ਦਿਲਪ੍ਰੀਤ ਸਿੰਘ ਨੂੰ ਅਮਰੀਕਾ ਭੇਜਣ ਲਈ ਪਿਹੋਵਾ (ਕੁਰੂਕੁਸ਼ੇਤਰ) ਵਾਸੀ ਉਨ੍ਹਾਂ ਦੇ ਰਿਸ਼ਤੇਦਾਰ ਸਮਰ ਸਿੰਘ ਮੁਲਤਾਨੀ ਅਤੇ ਗੈਰੀ ਮੁਲਤਾਨੀ ਨਾਲ ਸੰਪਰਕ ਕੀਤਾ ਸੀ। ਦੋਸ਼ੀਆਂ ਨਾਲ ਉਸ ਦੀ 40 ਲੱਖ ਰੁਪਏ 'ਚ ਡੀਲ ਹੋਈ ਸੀ। ਫਰਵਰੀ 2022 'ਚ ਉਸ ਨੇ ਦੋਹਾਂ ਦੋਸ਼ੀਆਂ ਨੂੰ ਪੁੱਤ ਦਾ ਪਾਸਪੋਰਟ ਅਤੇ 4,78,500 ਰੁਪਏ ਕੈਸ਼ ਦਿੱਤਾ ਸੀ। 21 ਫਰਵਰੀ 2022 ਨੂੰ ਦੋਸ਼ੀਆਂ ਨੇ ਕਿਹਾ ਕਿ ਤੁਹਾਡੇ ਮੁੰਡੇ ਦਾ ਦੁਬਈ ਦਾ ਟੂਰਿਸਟ ਵੀਜ਼ਾ ਆ ਗਿਆ। ਅਸੀਂ ਪਹਿਲੇ ਤੁਹਾਡੇ ਪੁੱਤ ਨੂੰ ਦੁਬਈ ਭੇਜਾਂਗੇ। ਉਸ ਤੋਂ ਬਾਅਦ ਸਰਬੀਆ ਅਤੇ ਫਿਰ ਯੂਰਪ ਦੇ ਰਸਤੇ ਅਮਰੀਕਾ ਭੇਜ ਦੇਵਾਂਗੇ। ਇਸ ਲਈ ਇਕ ਮਹੀਨੇ ਦਾ ਸਮਾਂ ਲੱਗੇਗਾ। 26 ਫਰਵਰੀ ਨੂੰ ਉਸ ਦਾ ਪੁੱਤ ਦਿੱਲੀ ਤੋਂ ਦੁਬਈ ਗਿਆ। 3 ਲੱਖ ਏਜੰਟ ਸਮਰ ਸਿੰਘ ਨੇ ਐਡਵਾਂਸ ਲਏ। 22 ਮਾਰਚ ਨੂੰ ਮੁੜ 6 ਲੱਖ ਅਤੇ ਫਿਰ 2 ਲੱਖ ਆਰ.ਟੀ.ਜੀ.ਐੱਸ. ਕਰਵਾਏ। ਜੂਨ 2022 'ਚ ਉਹ ਆਪਣੇ ਸੁਰਜੀਤ ਸਿੰਘ ਨਾਲ ਦੋਸ਼ੀਆਂ ਦੇਘਰ 2 ਲੱਖ ਦੇ ਕੇ ਆਏ। 29 ਜੂਨ ਨੂੰ ਉਹ ਆਪਣੇ ਪਤੀ ਨਾਲ ਪਿਹੋਵਾ 'ਚ ਏਜੰਟ ਦੇ ਦਫ਼ਤਰ 'ਚ 1.50 ਲੱਖ ਦਿੱਤੇ ਪਰ ਦੋਸ਼ੀ ਟਾਲਦੇ ਰਹੇ। 22 ਜੁਲਾਈ 2022 ਨੂੰ ਦੋਸ਼ੀ ਸਮਰ ਨੇ ਉਸ ਦੇ ਪੁੱਤ ਨੂੰ ਸਰਬੀਆ ਭੇਜ ਦਿੱਤਾ। ਇੱਥੇ 3 ਮਹੀਨੇ ਬੰਧਕ ਬਣਾ ਕੇ ਰੱਖਿਆ ਅਤੇ ਕੁੱਟਮਾਰ ਕੀਤੀ। ਸਰਬੀਆ ਤੋਂ ਦਿਲਪ੍ਰੀਤ ਨੇ ਕੁੱਟਮਾਰ ਦਾ ਵੀਡੀਓ ਵੀ ਉਨ੍ਹਾਂ ਕੋਲ ਭੇਜਿਆ। ਜਦੋਂ ਉਸ ਨੇ ਦੋਸ਼ੀ ਨਾਲ ਕੁੱਟਮਾਰ ਦੀ ਗੱਲ ਕੀਤੀ ਤਾਂ ਕਿਹਾ ਕਿ ਅਜਿਹਾ ਕੁਝ ਨਹੀਂ ਹੁੰਦਾ ਅਤੇ ਇਹ ਡੋਂਕਰ ਨੇ ਕੀਤਾ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News