ਵਿਆਹ ਸਮਾਗਮ ’ਚ ਨੌਜਵਾਨ ਨੂੰ ਦੌੜਾ-ਦੌੜਾ ਕੇ ਮਾਰਿਆ ਚਾਕੂ, ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਕੀਤਾ ਕਤਲ

Sunday, Jan 29, 2023 - 01:09 AM (IST)

ਵਿਆਹ ਸਮਾਗਮ ’ਚ ਨੌਜਵਾਨ ਨੂੰ ਦੌੜਾ-ਦੌੜਾ ਕੇ ਮਾਰਿਆ ਚਾਕੂ, ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਕੀਤਾ ਕਤਲ

ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਵਿਆਹ ਸਮਾਗਮ 'ਚ ਇਕ ਨੌਜਵਾਨ ਨੂੰ ਦੌੜਾ-ਦੌੜਾ ਕੇ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਮਾਮਲਾ ਨਬੀ ਕਰੀਮ ਥਾਣਾ ਖੇਤਰ ਦਾ ਹੈ। ਮ੍ਰਿਤਕ ਦੀ ਪਛਾਣ ਜਤਿਨ ਉਰਫ਼ ਜੁਡੀ (18) ਵਜੋਂ ਹੋਈ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਸੌਰਵ (23) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਜਤਿਨ ਦਾ ਸੌਰਵ ਦੀ ਪਤਨੀ ਨਾਲ ਚੱਕਰ ਚੱਲ ਰਿਹਾ ਸੀ। ਸੌਰਵ ਨੇ ਉਸ ਨੂੰ ਕਈ ਵਾਰ ਸਮਝਾਇਆ ਪਰ ਉਹ ਨਾ ਮੰਨਿਆ। ਬਦਲਾ ਲੈਣ ਲਈ ਸੌਰਵ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ : ਫਿਲਮ ਦੇਖ ਕੇ ਪਰਤ ਰਹੇ ਨੌਜਵਾਨਾਂ ਦੀ ਸਕੂਟੀ ਨੂੰ ਕਾਰ ਨੇ 350 ਮੀਟਰ ਤੱਕ ਘੜੀਸਿਆ, ਇਕ ਦੀ ਮੌਤ

26 ਜਨਵਰੀ ਨੂੰ ਕਤਲ ਕਰਨ ਦੀ ਯੋਜਨਾ

ਜਣਕਾਰੀ ਮੁਤਾਬਕ ਜਤਿਨ ਪਰਿਵਾਰ ਦੇ ਨਾਲ ਨਬੀ ਕਰੀਮ ਇਲਾਕੇ 'ਚ ਸਥਿਤ ਨੀਮ ਵਾਲਾ ਚੌਕ 'ਚ ਰਹਿੰਦਾ ਸੀ। ਇਸ ਦੇ ਪਰਿਵਾਰ 'ਚ ਮਾਂ ਤੋਂ ਇਲਾਵਾ 2 ਵੱਡੇ ਭਰਾ ਹਨ। ਇਨ੍ਹਾਂ ਦੇ ਇਲਾਕੇ 'ਚ  ਮੁਲਜ਼ਮ ਸੌਰਵ ਦਾ ਪਰਿਵਾਰ ਵੀ ਰਹਿੰਦਾ ਹੈ। ਕਿਸੇ ਤਰ੍ਹਾਂ ਸੌਰਵ ਦੀ ਪਤਨੀ ਨਾਲ ਜਤਿਨ ਦੀਆਂ ਨਜ਼ਦੀਕੀਆਂ ਹੋ ਗਈਆਂ। ਇਸ ਗੱਲ ਤੋਂ ਸੌਰਵ ਖਾਰ ਖਾਣ ਲੱਗਾ। ਉਸ ਨੇ ਕਈ ਵਾਰ ਜਤਿਨ ਨੂੰ ਸਮਝਾਇਆ ਪਰ ਉਹ ਨਾ ਮੰਨਿਆ। ਬਦਲਾ ਲੈਣ ਲਈ ਸੌਰਵ ਨੇ ਪਹਿਲਾਂ 26 ਜਨਵਰੀ ਨੂੰ ਉਸ ਦੇ ਕਤਲ ਦੀ ਯੋਜਨਾ ਬਣਾਈ ਪਰ ਸੁਰੱਖਿਆ ਦੇ ਇੰਤਜ਼ਾਮ ਕਾਰਨ ਉਹ ਕਤਲ ਦੀ ਵਾਰਦਾਤ ਨੂੰ ਅੰਜਾਮ ਨਹੀਂ ਦੇ ਸਕਿਆ। ਇਸ ਵਿਚਾਲੇ ਸ਼ੁੱਕਰਵਾਰ ਸ਼ਾਮ ਨੂੰ ਜਤਿਨ ਕਿਸੇ ਵਿਆਹ ਸਮਾਗਮ 'ਚ ਮੌਜੂਦ ਸੀ। ਸੌਰਵ ਨੂੰ ਇਹ ਪਤਾ ਲੱਗਾ ਤਾਂ ਉਹ ਵੀ ਉਥੇ ਪਹੁੰਚ ਗਿਆ। ਅੰਦਰ ਪਹੁੰਚਦੇ ਹੀ ਉਸ ਨੇ ਜਤਿਨ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

 


author

Mukesh

Content Editor

Related News