ਕੋਰੋਨਾ ਪੀੜਤ ਔਰਤ ਨਾਲ ਕੁਆਰੰਟੀਨ ਸੈਂਟਰ ''ਚ ਬਲਾਤਕਾਰ, ਦੋਸ਼ੀ ਵੀ ਪੀੜਤ

Friday, Jul 17, 2020 - 08:11 PM (IST)

ਕੋਰੋਨਾ ਪੀੜਤ ਔਰਤ ਨਾਲ ਕੁਆਰੰਟੀਨ ਸੈਂਟਰ ''ਚ ਬਲਾਤਕਾਰ, ਦੋਸ਼ੀ ਵੀ ਪੀੜਤ

ਪਨਵੇਲ - ਮਹਾਰਾਸ਼ਟਰ ਦੇ ਪਨਵੇਲ 'ਚ ਕੋਂਨ ਪਿੰਡ ਕੋਵਿਡ ਕੁਆਰੰਟੀਨ ਸੈਂਟਰ 'ਚ ਵੀਰਵਾਰ ਰਾਤ ਨੂੰ ਇੱਕ ਔਰਤ ਨਾਲ ਬਲਾਤਕਾਰ ਹੋਇਆ। ਹੈਰਾਨੀ ਗੱਲ ਤਾਂ ਇਹ ਹੈ ਕਿ ਬਲਾਤਕਾਰ ਕਰਣ ਵਾਲਾ ਦੋਸ਼ੀ ਅਤੇ ਪੀੜਤਾ, ਦੋਵੇਂ ਕੋਰੋਨਾ ਪਾਜ਼ੇਟਿਵ ਹਨ।

ਪਨਵੇਲ ਪੁਲਸ ਮੁਤਾਬਕ, ਪਨਵੇਲ ਦੇ ਕੋਂਨ ਪਿੰਡ 'ਚ ਇੰਡੀਆ ਬੁੱਲਜ਼ ਦੀਆਂ ਖਾਲੀ ਇਮਾਰਤਾਂ 'ਚ ਪਨਵੇਲ ਅਤੇ ਨਵੀ ਮੁੰਬਈ ਮਹਾਂਨਗਰ ਪਾਲਿਕਾ ਨੇ ਕੋਵਿਡ ਕੁਆਰੰਟੀਨ ਸੈਂਟਰ ਬਣਾਇਆ ਹੈ। ਇੱਥੇ ਕੋਰੋਨਾ ਪੀੜਤ ਦੋਸ਼ੀ ਅਤੇ ਪੀੜਤਾ ਨੂੰ ਕੁੱਝ ਦਿਨਾਂ ਪਹਿਲਾਂ ਹੀ ਕੁਆਰੰਟੀਨ ਸੈਂਟਰ 'ਚ ਰੱਖਿਆ ਗਿਆ ਸੀ।

ਸ਼ੁਰੂਆਤੀ ਜਾਂਚ 'ਚ ਇਹ ਸਾਹਮਣੇ ਆਇਆ ਕਿ ਪੀੜਤਾ ਅਤੇ ਦੋਸ਼ੀ ਦੋਵੇਂ ਇੱਕ ਦੂਜੇ ਨੂੰ ਨਹੀਂ ਜਾਣਦੇ। ਕੋਰੋਨਾ ਪੀੜਤ ਹੋਣ ਕਾਰਣ ਉਨ੍ਹਾਂ ਨੂੰ ਇੱਕ ਹੀ ਵਾਰਡ 'ਚ ਰੱਖਿਆ ਗਿਆ ਸੀ। ਫਿਲਹਾਲ ਪੁਲਸ ਔਰਤ ਵੱਲੋਂ ਲਗਾਏ ਗਏ ਦੋਸ਼ਾਂ ਦੀ ਜਾਂਚ ਕਰ ਰਹੀ ਹੈ।

ਪੁਲਸ ਡਿਪਟੀ ਕਮਿਸ਼ਨਰ ਅਸ਼ੋਕ ਦੁਧੇ ਨੇ ਦੱਸਿਆ ਕਿ, ਇੰਡੀਆ ਬੁੱਲਜ਼ ਕੁਆਰੰਟੀਨ ਸੈਂਟਰ 'ਚ ਇੱਕ ਔਰਤ ਨੂੰ ਕੋਰੋਨਾ ਹੋਣ ਤੋਂ ਬਾਅਦ ਦਾਖਲ ਕੀਤਾ ਗਿਆ ਸੀ। ਇਸ ਸੈਂਟਰ 'ਚ ਦੋਸ਼ੀ ਦਾ ਵੀ ਇਲਾਜ ਚੱਲ ਰਿਹਾ ਸੀ। ਘਟਨਾ ਸਾਹਮਣੇ ਆਉਣ ਤੋਂ ਬਾਅਦ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ, ਦੋਸ਼ੀ ਕੋਰੋਨਾ ਪੀੜਤ ਹੋਣ ਕਾਰਨ ਅਜੇ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਪੁਲਸ ਅਜੇ ਮਾਮਲੇ ਦੀ ਜਾਂਚ ਕਰ ਰਹੀ ਹੈ।


author

Inder Prajapati

Content Editor

Related News