ਖਾਣਾ ਵੰਡ ਰਹੇ ਨੌਜਵਾਨ ਨੂੰ ਭੀਖ ਮੰਗ ਰਹੀ ਕੁੜੀ ਨਾਲ ਹੋਇਆ ਪਿਆਰ, ਰਚਾਇਆ ਵਿਆਹ (ਤਸਵੀਰਾਂ)

05/24/2020 12:09:21 PM

ਕਾਨਪੁਰ— ਕੋਰੋਨਾ ਵਾਇਰਸ ਕਾਰਣ ਜਿਥੇ ਪੂਰੀ ਦੁਨੀਆ 'ਚ ਪਿਛਲੇ 5-6 ਮਹੀਨਿਆਂ ਤੋਂ ਕਹਿਰ ਮਚਿਆ ਹੋਇਆ ਹੈ, ਉਥੇ ਹੀ ਇਸ ਕਾਰਣ ਕਈ ਰਿਸ਼ਤੇ ਵੀ ਨਵੇਂ ਜੁੜ ਗਏ ਹਨ। ਇਸ ਦੀ ਜਿਊਂਦੀ ਜਾਗਦੀ ਉਦਾਹਰਣ ਕਾਨਪੁਰ ਦੇ ਰਹਿਣ ਵਾਲੇ ਅਨਿਲ ਅਤੇ ਨੀਲਮ ਨੇ ਦਿੱਤੀ ਹੈ। ਇਨ੍ਹਾਂ ਦੀ ਮੁਹੱਬਤ ਦੀ ਇਹ ਕਹਾਣੀ ਕਿਵੇਂ ਸ਼ੁਰੂ ਹੋਈ ਅਤੇ ਕਿਵੇਂ ਰਿਸ਼ਤੇ 'ਚ ਬਦਲੀ ਇਹ ਕਿਸੇ ਫਿਲਮੀ ਕਹਾਣੀ ਵਾਂਗ ਹੀ ਦਿਲਚਸਪ ਹੈ। 

PunjabKesari

ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਹੋਇਆ ਇਹ ਵਿਆਹ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇਸ ਵਿਆਹ ਦਾ ਵੀਡੀਓ ਵੀ ਖੂਬ ਵਾਇਰਲ ਹੋ ਰਿਹਾ ਹੈ। ਇਹ ਕਹਾਣੀ ਹੈ ਕਾਨਪੁਰ ਦੀ ਬੇਟੀ ਨੀਲਮ ਦੀ ਜਿਸ ਨੂੰ ਉਸ ਦੇ ਭਰਾ-ਭਰਜਾਈ ਨੇ ਕੁੱਟਮਾਰ ਕਰ ਕੇ ਉਸ ਨੂੰ ਘਰੋਂ ਕੱਢ ਦਿੱਤਾ ਅਤੇ ਉਸ ਦੀ ਕੋਈ ਸਾਰ ਨਾ ਲਈ। ਅਖੀਰ ਉਹ ਭਿਖਾਰੀਆਂ ਨਾਲ ਰਹਿਣ ਨੂੰ ਮਜ਼ਬੂਰ ਹੋ ਗਈ।

PunjabKesari

ਦਰਅਸਲ ਨੀਲਮ ਦੇ ਪਿਤਾ ਦਾ ਦਿਹਾਂਤ ਹੋ ਚੁੱਕਾ ਹੈ ਅਤੇ ਮਾਂ ਪੈਰਾਲਿਸਿਸ ਤੋਂ ਜੂਝ ਰਹੀ ਹੈ। ਲਾਕਡਾਊਨ ਵਿਚ ਖਾਣਾ ਲੈਣ ਲਈ ਉਹ ਫੁੱਟਪਾਥ 'ਤੇ ਭਿਖਾਰੀਆਂ ਨਾਲ ਲਾਈਨ 'ਚ ਬੈਠਦੀ ਸੀ। ਇਸ ਦੌਰਾਨ ਅਨਿਲ ਨੂੰ ਜਦੋਂ ਨੀਲਮ ਦੀਆਂ ਮਜਬੂਰੀਆਂ ਦਾ ਪਤਾ ਲੱਗਾ ਤਾਂ ਉਸ ਨੂੰ ਉਸ ਨਾਲ ਪਿਆਰ ਹੋ ਗਿਆ, ਫਿਰ ਉਸ ਨਾਲ ਵਿਆਹ ਕਵਾਇਆ। 

PunjabKesari

ਕੋਰੋਨਾ ਵਾਇਰਸ ਕਾਰਨ ਲਾਗੂ ਲਾਕਡਾਊਨ ਦਰਮਿਆਨ ਅਨਿਲ ਨਾਂ ਦਾ ਲੜਕਾ ਭਿਖਾਰੀਆਂ ਨੂੰ ਖਾਣਾ ਦੇਣ ਲਈ ਆਉਂਦਾ ਸੀ ਅਤੇ ਉਥੇ ਹੀ ਦੋਹਾਂ ਦੀ ਮੁਲਾਕਾਤ ਹੋਈ। ਅਨਿਲ ਇਕ ਪ੍ਰਾਪਰਟੀ ਡੀਲਰ ਦੇ ਇੱਥੇ ਗੱਡੀ ਚਲਾਉਂਦਾ ਹੈ। ਵਿਆਹ ਕਰਾਉਣ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਅਨਿਲ ਦੇ ਮਾਲਕ ਲਾਲਤਾ ਪ੍ਰਸਾਦ ਨੇ ਦੱਸਿਆ ਕਿ ਅਨਿਲ ਖਾਣਾ ਵੰਡਣ ਸਾਡੇ ਨਾਲ ਜਾਂਦਾ ਸੀ, ਫਿਰ ਉਸ ਨੂੰ ਉਸ ਕੁੜੀ ਨਾਲ ਪਿਆਰ ਹੋ ਗਿਆ। ਇਸ ਤੋਂ ਬਾਅਦ ਮੈਂ ਅਨਿਲ ਦੇ ਪਿਤਾ ਨੂੰ ਦੋਹਾਂ ਦੇ ਵਿਆਹ ਲਈ ਰਾਜ਼ੀ ਕੀਤਾ ਅਤੇ ਫਿਰ ਦੋਹਾਂ ਦਾ ਵਿਆਹ ਕਰਵਾ ਦਿੱਤਾ।


Tanu

Content Editor

Related News