ਨੌਜਵਾਨ ਨੇ ਕੀਤਾ ਪ੍ਰੇਮਿਕਾ ਦਾ ਕਤਲ, ਇੰਸਟਾਗ੍ਰਾਮ ''ਤੇ ਪਾਈ ਲਾਸ਼ ਦੀ ਵੀਡੀਓ

Saturday, Nov 12, 2022 - 01:30 AM (IST)

ਨੌਜਵਾਨ ਨੇ ਕੀਤਾ ਪ੍ਰੇਮਿਕਾ ਦਾ ਕਤਲ, ਇੰਸਟਾਗ੍ਰਾਮ ''ਤੇ ਪਾਈ ਲਾਸ਼ ਦੀ ਵੀਡੀਓ

ਜਬਲਪੁਰ (ਭਾਸ਼ਾ) : ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ 'ਚ ਇਕ ਨੌਜਵਾਨ ਨੇ ਆਪਣੀ 22 ਸਾਲਾ ਪ੍ਰੇਮਿਕਾ ਦਾ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਅਤੇ ਕਤਲ ਤੋਂ ਬਾਅਦ ਉਸ ਦੀ ਲਾਸ਼ ਦੀ ਵੀਡੀਓ ਬਣਾ ਕੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਪਾ ਦਿੱਤੀ। ਵੀਡੀਓ ਵਿਚ ਉਹ ਰਜਾਈ ਚੁਕਦਿਆਂ ਕੁੜੀ ਦਾ ਚਿਹਰਾ ਦਿਖਾਉਂਦਿਆਂ ਕਹਿੰਦਾ ਹੈ "ਬੇਵਫਾਈ ਨਹੀਂ ਕਰਨੇ ਕਾ"।

ਤਿਲਵਾਰਾ ਥਾਣਾ ਮੁਖੀ ਲਕਸ਼ਮਨ ਸਿੰਘ ਝਰੀਆ ਨੇ ਦੱਸਿਆ ਕਿ ਇਕ ਰਿਜ਼ਾਰਟ 'ਚ ਕਮਰੇ ਦੇ ਬੈੱਡ 'ਤੇ ਪਈ ਲਾਸ਼ ਦੀ ਵੀਡੀਓ ਇੰਸਟਾਗ੍ਰਾਮ 'ਤੇ ਵਾਇਰਲ ਹੋਈ। ਉਨ੍ਹਾਂ ਕਿਹਾ ਕਿ ਮੁਲਜ਼ਮ ਦੀ ਪਛਾਣ ਗੁਜਰਾਤ ਦੇ ਨੌਜਵਾਨ ਵਜੋਂ ਹੋਈ ਹੈ। ਉਸ ਦੀ ਲੋਕੇਸ਼ਨ ਦਾ ਪਤਾ ਲਗਾ ਲਿਆ ਗਿਆ ਹੈ ਅਤੇ ਉਸ ਨੂੰ ਫੜਣ ਲਈ ਪੁਲਸ ਟੀਮ ਰਵਾਨਾ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜਬਲਪੁਰ ਜ਼ਿਲ੍ਹੇ ਦੇ ਕੁੰਡਮ ਇਲਾਕੇ ਦੀ ਰਹਿਣ ਵਾਲੀ ਸ਼ਿਲਪਾ ਮਿਸ਼ਰਾ 8 ਨਵੰਬਰ ਨੂੰ ਰਿਜ਼ਾਰਟ ਵਿਚ ਮ੍ਰਿਤ ਪਾਈ ਗਈ ਸੀ। ਉਨ੍ਹਾਂ ਕਿਹਾ ਕਿ ਵੀਡੀਓ ਵਿਚ ਮੁਲਜ਼ਮ ਨੌਜਵਾਨ ਰਜਾਈ ਚੁਕਦਿਆਂ ਕੁੜੀ ਦਾ ਚਿਹਰਾ ਦਿਖਾਉਂਦਾ ਹੋਇਆ ਕਹਿੰਦਾ ਹੈ - "ਬੇਵਫਾਈ ਨਹੀਂ ਕਰਨੇ ਕਾ"। 

ਇਹ ਖ਼ਬਰ ਵੀ ਪੜ੍ਹੋ - ਇਨਸਾਨੀਅਤ ਸ਼ਰਮਸਾਰ! ਜਬਰ-ਜ਼ਿਨਾਹ ਪੀੜਤ 11 ਸਾਲਾ ਲੜਕੀ ਨੇ ਬੱਚੇ ਨੂੰ ਦਿੱਤਾ ਜਨਮ

ਥਾਣਾ ਮੁਖੀ ਨੇ ਦੱਸਿਆ ਕਿ ਦੂਸਰੀ ਵੀਡੀਓ ਵਿਚ ਨੌਜਵਾਨ ਦਾਅਵਾ ਕਰ ਰਿਹਾ ਹੈ ਕਿ ਉਹ ਜਬਲਪੁਰ ਦੇ ਪਾਟਨ ਦਾ ਰਹਿਣ ਵਾਲਾ ਹੈ ਅਤੇ ਕੁੜੀ ਦਾ ਕਤਲ ਕਰਨ ਦੀ ਗੱਲ ਕਬੂਲ ਰਿਹਾ ਹੈ। ਉਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਲੜਕੀ ਦਾ ਉਸ ਦੇ ਕਾਰੋਬਾਰੀ ਸਾਂਝੇਦਾਰ ਨਾਲ ਵੀ ਚੱਕਰ ਚੱਲ ਰਿਹਾ ਸੀ ਅਤੇ ਉਹ ਉਸ ਦੇ ਸਾਂਝੇਦਾਰ ਦੇ 10-12 ਲੱਖ ਰੁਪਏ ਲੈ ਕੇ ਜਬਲਪੁਰ ਆ ਗਈ ਸੀ ਅਤੇ ਇਸ ਲਈ ਉਸ ਨੇ ਸਾਂਝੇਦਾਰ ਦੇ ਕਹਿਣ 'ਤੇ ਹੀ ਉਸ ਦਾ ਕਤਲ ਕੀਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News