ਕੁੜਮਾਈ ਵਾਲੇ ਦਿਨ ਹੀ ਨੌਜਵਾਨ ਦੀ ਮੌਤ, ਖੁਸ਼ੀਆਂ ਦੀ ਥਾਂ ਪਏ ਵੈਣ
Wednesday, Feb 05, 2025 - 02:07 PM (IST)
ਬਾਰਾਂ- ਇਕ ਨੌਜਵਾਨ ਨੇ ਆਪਣੀ ਮੰਗੇਤਰ ਨੂੰ ਕੁੜਮਾਈ ਦੀ ਅੰਗੂਠੀ ਪਹਿਨਾਈ ਪਰ ਇਹ ਖੁਸ਼ੀ ਕੁਝ ਹੀ ਘੰਟਿਆਂ ਦੀ ਸੀ। ਦਰਅਸਲ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਇਹ ਘਟਨਾ ਰਾਜਸਥਾਨ ਦੇ ਬਾਰਾਂ ਜ਼ਿਲ੍ਹੇ ਦੀ ਹੈ। ਇਸ ਘਟਨਾ ਨੂੰ ਦੋਵੇਂ ਪਰਿਵਾਰ ਜ਼ਿੰਦਗੀ ਭਰ ਨਹੀਂ ਭੁੱਲ ਸਕਣਗੇ। ਕੁੜਮਾਈ ਵਾਲੇ ਦਿਨ ਹੀ ਨੌਜਵਾਨ ਅਤੇ ਉਸ ਦੇ ਦੋ ਰਿਸ਼ਤੇਦਾਰਾਂ ਦੀ ਮੌਤ ਹੋ ਗਈ। ਦਰਅਸਲ ਦੋ ਗੱਡੀਆਂ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ, ਜਿਸ 'ਚ 23 ਸਾਲ ਦੇ ਪਰਾਗ ਅਤੇ ਉਸ ਦੇ ਦੋ ਰਿਸ਼ਤੇਦਾਰ- ਦੇਵਕਰਨ ਅਤੇ ਬਦਰੀਲਾਲ ਦੀ ਮੌਤ ਹੋ ਗਈ। ਜਦਕਿ ਦੋ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ।
ਇਹ ਵੀ ਪੜ੍ਹੋ- ਪਹਿਲੀ ਵਾਰ ਰਾਸ਼ਟਰਪਤੀ ਭਵਨ 'ਚ ਵਜਣਗੀਆਂ ਸ਼ਹਿਨਾਈਆਂ, ਜਾਣੋ ਕੌਣ ਹੈ ਲਾੜੀ
ਖੁਸ਼ੀਆਂ ਵਾਲੇ ਘਰ ਪਏ ਵੈਣ
ਦਰਅਸਲ ਦੋ ਗੱਡੀਆਂ ਵਿਚ ਟੱਕਰ ਸਮੇਂ ਦੂਜੀ ਗੱਡੀ ਵਿਚ ਏਅਰਬੈਗ ਖੁੱਲ੍ਹਣ ਨਾਲ ਉਸ ਵਿਚ ਬੈਠੇ ਲੋਕ ਸੁਰੱਖਿਅਤ ਬਚ ਗਏ। ਪੁਲਸ ਦੇ ਮੌਕੇ 'ਤੇ ਪਹੁੰਚਣ ਤੋਂ ਪਹਿਲਾਂ ਡਰਾਈਵਰ ਸਮੇਤ ਸਾਰੇ ਲੋਕ ਉੱਥੋਂ ਫਰਾਰ ਹੋ ਗਏ। ਪਰਾਗ ਦੀ ਕੁੜਮਾਈ ਸੀਸਵਾਲੀ ਪਿੰਡ ਦੀ ਰਹਿਣ ਵਾਲੀ ਕੁੜੀ ਨਾਲ ਹੋਈ ਸੀ। ਨੌਜਵਾਨਾ ਦਾ ਪਰਿਵਾਰ ਵਾਲੇ ਡੂੰਘੇ ਸਦਮੇ ਵਿਚ ਹਨ। ਸਿਹਰਾ ਅਤੇ ਸ਼ੇਰਵਾਨੀ ਪਹਿਨਣ ਤੋਂ ਪਹਿਲਾਂ ਨੌਜਵਾਨ ਕਫਨ ਵਿਚ ਘਰ ਪਰਤਿਆ।
ਇਹ ਵੀ ਪੜ੍ਹੋ- ਹੱਦ ਤੋਂ ਵੱਧ ਹੈ! 311 ਵਾਰ ਕੱਟਿਆ ਗਿਆ ਚਾਲਾਨ
ਕੁੜੀ ਦੇ ਘਰ 'ਚ ਵੀ ਪਸਰਿਆ ਮਾਤਮ
ਜੋ ਪਰਿਵਾਰ ਆਪਣੇ ਪੁੱਤਰ ਦੀ ਮੰਗਣੀ ਦੀ ਖੁਸ਼ੀ 'ਚ ਡੁੱਬਿਆ ਹੋਇਆ ਸੀ, ਉਹ ਹੁਣ ਆਪਣੇ ਪੁੱਤਰ ਦੀ ਮੌਤ ਦੀ ਖਬਰ ਨੂੰ ਬਰਦਾਸ਼ਤ ਨਹੀਂ ਕਰ ਪਾ ਰਿਹਾ ਹੈ। ਪੁੱਤਰ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਮਾਂ-ਪਿਉ ਦੋਵੇਂ ਬੇਸੁਧ ਹੋ ਗਏ। ਉੱਥੇ ਹੀ ਜਿਸ ਕੁੜੀ ਦੇ ਪਰਿਵਾਰ 'ਚ ਪਰਾਗ ਦੀ ਮੰਗਣੀ ਹੋ ਸੀ, ਉਸ ਦੇ ਪਰਿਵਾਰ 'ਚ ਮਾਤਮ ਪਸਰਿਆ ਹੈ।
ਇਹ ਵੀ ਪੜ੍ਹੋ- ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਜ਼ਰੂਰੀ ਖ਼ਬਰ, ਲਾਗੂ ਹੋਵੇਗਾ ਇਹ ਨਵਾਂ ਨਿਯਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8