ਬੱਚਾ ਚੋਰ ਸਮਝ ਕੇ ਦੌੜਾਇਆ ਤਾਂ ਓਵਰਬ੍ਰਿਜ 'ਤੇ ਚੜ੍ਹਿਆ ਨੌਜਵਾਨ, 9 ਘੰਟਿਆਂ ਬਾਅਦ ਮਾਰੀ ਛਾਲ

Thursday, Sep 12, 2024 - 11:27 AM (IST)

ਜੌਨਪੁਰ- ਉੱਤਰ ਪ੍ਰਦੇਸ਼ ਦੇ ਜੌਨਪੁਰ 'ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਭੀੜ ਤੋਂ ਬਚਣ ਲਈ ਬ੍ਰਿਜ 'ਤੇ ਚੜ੍ਹੇ ਨੌਜਵਾਨ ਨੇ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜ਼ਿਲ੍ਹੇ ਦੇ ਲਾਈਨਬਾਜ਼ਾਰ ਥਾਣਾ ਖੇਤਰ ਦੇ ਨੇਵਾਦਾ ਪਿੰਡ ਦੇ ਨੇੜੇ ਨੌਜਵਾਨ ਸ਼ੱਕੀ ਰੂਪ ਨਾਲ ਘੁੰਮਦੇ ਵਿਖਾਈ ਦਿੱਤਾ। ਪਿੰਡ ਵਾਸੀਆਂ ਨੇ ਉਸ ਨੂੰ ਬੱਚਾ ਚੋਰ ਸਮਝ ਕੇ ਖ਼ੂਬ ਦੌੜਾਇਆ। ਭੀੜ ਦੀ ਮਾਰ ਦੇ ਡਰ ਤੋਂ ਉਹ ਹਾਈਵੇਅ 'ਤੇ ਬਏ ਫੁੱਟ ਓਵਰਬ੍ਰਿਜ 'ਤੇ ਚੜ੍ਹ ਗਿਆ। ਨੌਜਵਾਨ ਨੇ ਫੁੱਟ ਓਵਰਬ੍ਰਿਜ ਤੋਂ ਛਾਲ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਲੋਕ ਨੌਜਵਾਨ ਨੂੰ ‘ਬੱਚਾ ਚੁੱਕਣ ਵਾਲਾ’ ਸਮਝ ਕੇ ਉਸ ਦਾ ਪਿੱਛਾ ਕਰ ਰਹੇ ਸਨ। 

ਇਹ ਵੀ ਪੜ੍ਹੋ-  3 ਦਿਨ ਪਵੇਗਾ ਤੇਜ਼ ਮੀਂਹ, ਜਾਣੋ IMD ਦਾ ਮੌਸਮ ਨੂੰ ਲੈ ਕੇ ਅਪਡੇਟ

ਪੁਲਸ ਅਨੁਸਾਰ ਬੱਚਾ ਚੋਰ ਸਮਝ ਕੇ ਇਕ ਨੌਜਵਾਨ ਨੂੰ ਪਿੰਡ ਵਾਸੀਆਂ ਨੇ ਦੌੜਾਇਆ ਤਾਂ ਉਹ ਵਾਰਾਣਸੀ-ਲਖਨਊ ਰਾਜਮਾਰਗ ’ਤੇ ਨੇਵਾਦਾ ਪਿੰਡ ਕੋਲ ਬਣੇ ਫੁੱਟ ਓਵਰਬ੍ਰਿਜ ’ਤੇ ਚੜ੍ਹ ਗਿਆ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਨੇ ਉਸ ਨੂੰ ਉਤਾਰਣ ਦੀ ਕੋਸ਼ਿਸ਼ ਕੀਤੀ। ਲੱਗਭਗ 9 ਘੰਟਿਆਂ ਦੀ ਕੋਸ਼ਿਸ਼ ਦੇ ਬਾਵਜੂਦ ਉਸ ਨੇ ਹੇਠਾਂ ਆਉਣ ਦੀ ਬਜਾਏ ਓਵਰਬ੍ਰਿਜ ਤੋਂ ਛਾਲ ਮਾਰ ਦਿੱਤੀ। ਪੁਲਸ ਉਸ ਨੂੰ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਿਟੀ ਖੇਤਰ ਦੇ ਪੁਲਸ ਅਧਿਕਾਰੀ (ਸੀ. ਓ.) ਦੇਵੇਸ਼ ਸਿੰਘ ਨੇ ਦੱਸਿਆ ਕਿ ਜੇਬ ’ਚੋਂ ਮਿਲੇ ਆਧਾਰ ਕਾਰਡ ਤੋਂ ਮ੍ਰਿਤਕ ਦੀ ਪਛਾਣ ਬਿਹਾਰ ਦੇ ਸਮਸਤੀਪੁਰ ਜ਼ਿਲੇ ਦੇ ਅਵਿਨਾਸ਼ ਕੁਮਾਰ ਦੇ ਰੂਪ ’ਚ ਹੋਈ ਹੈ।

ਇਹ ਵੀ ਪੜ੍ਹੋ- ਹਰਿਆਣਾ ਚੋਣਾਂ: 'AAP' ਦੀ ਚੌਥੀ ਲਿਸਟ ਜਾਰੀ, ਜਾਣੋ CM ਸੈਣੀ ਖਿਲਾਫ਼ ਕਿਸ ਨੂੰ ਦਿੱਤੀ ਟਿਕਟ

ਪੁਲਸ ਮੁਤਾਬਕ ਥਾਣਾ ਲਾਈਨਬਾਜ਼ਾਰ ਦੇ ਨੇਵਾਦਾ ਪਿੰਡ ਵਿਚ ਮੰਗਲਵਾਰ ਤੜਕੇ ਕਰੀਬ 3 ਵਜੇ ਦੋ ਸ਼ੱਕੀ ਨੌਜਵਾਨ ਘੁੰਮਦੇ ਵਿਖਾਈ ਦਿੱਤੇ ਸਨ। ਪਿੰਡ ਵਾਸੀਆਂ ਨੇ ਦੋਹਾਂ ਨੂੰ ਬੱਚਾ ਚੋਰ ਸਮਝ ਕੇ ਦੌੜਾਇਆ, ਜਿਸ 'ਚੋਂ ਇਕ ਨੂੰ ਪਿੰਡ ਵਾਸੀਆਂ ਨੇ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਦੂਜਾ ਸੜਕ ਨੂੰ ਪਾਰ ਕਰਨ ਲਈ ਬਣੇ ਪਿੰਡ ਨੇੜੇ ਫੁੱਟ ਓਵਰਬ੍ਰਿਜ 'ਤੇ ਚੜ੍ਹ ਗਿਆ ਅਤੇ ਉਹ 9 ਘੰਟੇ ਤੋਂ ਉੱਪਰ ਬੈਠਾ ਰਿਹਾ। ਸੀ. ਓ. ਨੇ ਦੱਸਿਆ ਕਿ ਪੁਲਸ ਤੋਂ ਇਲਾਵਾ ਫਾਇਰ ਬ੍ਰਿਗੇਡ ਟੀਮ ਅਤੇ NHAI ਦੀ ਟੀਮ ਮੌਕੇ 'ਤੇ ਪਹੁੰਚ ਕੇ ਉਸ ਨੂੰ ਉਤਾਰਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹ ਉਤਰਣ ਨੂੰ ਤਿਆਰ ਨਹੀਂ ਹੋਇਆ। ਬਾਅਦ ਵਿਚ ਉਸ ਨੇ ਓਵਰਬ੍ਰਿਜ ਤੋਂ ਅਚਾਨਕ ਛਾਲ ਮਾਰ ਦਿੱਤੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


Tanu

Content Editor

Related News