ਤੁਸੀਂ ਇੰਝ ਕਰ ਸਕਦੇ ਹੋ ਫ੍ਰੀ ਰੇਲ ਸਫਰ

12/06/2017 12:51:15 AM

ਨਵੀਂ ਦਿੱਲੀ— ਜੇਕਰ ਤੁਸੀਂ ਭੀਮ ਐਪ ਰਾਹੀ ਰੇਲ ਟਿਕਟ ਬੁੱਕ ਕਰਵਾਉਂਦੇ ਹੋ ਤਾਂ ਯਕੀਨੀ ਹੈ ਕਿ ਤੁਹਾਨੂੰ ਫ੍ਰੀ 'ਚ ਸਫਰ ਕਰਨ ਨੂੰ ਮਿਲ ਜਾਵੇ। ਭਾਰਤੀ ਰੇਲਵੇ ਨੇ ਭੀਮ ਐਪ ਜਾਂ ਯੂ.ਪੀ.ਆਈ. ਦੇ ਰਾਹੀ ਟਿਕਟ ਬੁਕਿੰਗ ਨੂੰ ਉਤਸ਼ਾਹਿਤ ਕਰਨ ਲਈ ਇਕ ਯੋਜਨਾ ਸ਼ੁਰੂ ਕੀਤੀ ਹੈ। ਇੰਡੀਅਨ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ (ਆਈ.ਆਰ.ਸੀ.ਟੀ.ਸੀ.) ਨੇ ਪਿਛਲੇ ਮਹੀਨੇ ਉਨ੍ਹਾਂ ਲੋਕਾਂ ਲਈ ਇਕ ਯੋਜਨਾ ਸ਼ੁਰੂ ਕੀਤੀ ਹੈ ਜੋ ਭੀਮ ਐਪ ਜਾਂ ਆਈ.ਆਰ.ਸੀ.ਟੀ.ਸੀ. ਦੀ ਵੈੱਬਸਾਇਟ 'ਤੇ ਯੂ.ਪੀ.ਆਈ. ਪੇਮੈਂਟ ਵਿਕਲਪ ਰਾਹੀ ਭੁਗਤਾਨ ਕਰਦੇ ਹੋ। ਇਹ ਯੋਜਨਾ ਛੇ ਮਹੀਨੇ ਲਈ ਲਾਗੂ ਰਹੇਗੀ। ਆਈ.ਆਰ.ਸੀ.ਟੀ.ਸੀ. ਨੇ ਇਸ ਸੰਬੰਧ 'ਚ ਇਕ ਬਿਆਨ ਜਾਰੀ ਕੀਤਾ। ਇਸ 'ਚ ਕਿਹਾ ਗਿਆ ਕਿ ਹਰ ਮਹੀਨੇ ਦੇ ਪਹਿਲੇ ਹਫਤੇ 'ਚ ਕੰਪਿਊਟਰ ਦੇ ਰਾਹੀ ਲੱਕੀ ਡਰਾਅ ਕੱਢਿਆ ਜਾਵੇਗਾ।
ਇਨ੍ਹਾਂ 'ਚ ਪੰਜ ਲੱਕੀ ਗਾਹਕਾਂ ਨੂੰ ਉਨ੍ਹਾਂ ਦਾ ਪੂਰਾ ਕਿਰਾਇਆ ਰਿਫੰਡ ਕੀਤਾ ਜਾਵੇਗਾ। ਯੋਜਨਾ ਦੇ ਪਹਿਲੇ ਪੰਜ ਜੇਤੂਆਂ ਦਾ ਨਾਮ ਇਸ ਮਹੀਨੇ ਐਲਾਨ ਕੀਤਾ ਜਾਵੇਗਾ। ਇਸ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਇਕ ਯੋਗਤਾ ਉਪਭੋਗਤਾ ਆਪਣੀ ਯਾਤਰਾ ਦੇ ਮਹੀਨੇ 'ਚ ਹੀ ਲੱਕੀ ਡਰਾਅ ਦਾ ਹਿੱਸਾ ਹੋਣਗੇ। ਯੋਜਨਾ 'ਚ ਕੈਂਸਲ ਟਿਕਟ ਅਤੇ ਟਿਕਟ ਡਿਪੋਜਿਟ ਪ੍ਰਾਪਤੀ (ਟੀ.ਡੀ.ਆਰ.) ਵਾਲੇ ਪੀ.ਐੱਨ.ਆਰ 'ਚ ਸ਼ਾਮਲ ਨਹੀਂ ਕੀਤਾ ਜਾਵੇਗਾ। 1 ਦਸੰਬਰ ਤੋਂ ਰੇਲਵੇ ਨੇ ਯਾਤਰੀਆਂ ਨੂੰ ਭੀਮ ਐਪ ਤੋਂ ਟਿਕਟ ਬੁੱਕ ਕਰਵਾਉਣ ਦੀ ਸੁਵਿਧਾ ਸ਼ੁਰੂ ਕੀਤੀ ਹੈ।


Related News