ਸਾਵਧਾਨ! Google Maps ਨੇ ਪੰਜ ਦੋਸਤ ਕਰ ਦਿੱਤੇ ''ਲਾਪਤਾ'', ਕਈ ਘੰਟਿਆਂ ਬਾਅਦ ਲੱਭੇ ਪੁਲਸ ਨੂੰ
Tuesday, Jul 02, 2024 - 02:11 PM (IST)
ਨੈਸ਼ਨਲ ਡੈਸਕ : ਉੜੀਸਾ ਦੇ ਢੇਂਕਨਾਲ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪੰਜ ਦੋਸਤਾਂ ਦਾ ਇੱਕ ਗਰੁੱਪ, ਜੋ ਗੂਗਲ ਮੈਪ ਰਾਹੀਂ ਆਪਣਾ ਰਸਤਾ ਲੱਭ ਰਿਹਾ ਸੀ, ਗੁੰਮਰਾਹ ਹੋ ਗਿਆ। ਇਸ ਤੋਂ ਬਾਅਦ ਉਹ ਲਗਭਗ 11 ਘੰਟੇ ਸਪਤਸਜਯ ਜੰਗਲ ਵਿੱਚ ਭੁੱਖੇ-ਪਿਆਸੇ ਭਟਕਦੇ ਰਹੇ। ਗੂਗਲ ਮੈਪ ਕਾਰਨ ਉਨ੍ਹਾਂ ਦਾ ਇੱਕ ਸੁਹਾਵਣਾ ਸਫ਼ਰ 11ਵੇਂ ਘੰਟੇ ਦੀ ਅਜ਼ਮਾਇਸ਼ ਵਿੱਚ ਬਦਲ ਗਿਆ, ਜਿਸ ਕਾਰਨ ਉਹ ਬਹੁਤ ਪਰੇਸ਼ਾਨ ਹੋਏ। ਕਈ ਘੰਟਿਆਂ ਤੱਕ ਭਟਕਣ ਤੋਂ ਬਾਅਦ ਉਹਨਾਂ ਨੇ ਪੁਲਸ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਉਕਤ ਨੌਜਵਾਨਾਂ ਨੇ ਸੁੱਖ ਦਾ ਸਾਹ ਲਿਆ।
ਇਹ ਵੀ ਪੜ੍ਹੋ - ਇਸ ਸੂਬੇ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖ਼ਬਰ, ਹੁਣ ਮਿਲੇਗੀ 4000 ਰੁਪਏ ਪ੍ਰਤੀ ਮਹੀਨਾ ਪੈਨਸ਼ਨ
ਗਰੁੱਪ ਦੇ ਇੱਕ ਲੜਕੇ ਨੇ ਦੱਸਿਆ, "ਅਸੀਂ ਘੁੰਮਣ ਲਈ ਗਏ ਸੀ ਅਤੇ ਪੈਦਲ ਹੀ ਮੰਦਰ ਪਾਰ ਕਰਕੇ ਪਹਾੜੀ ਦੀ ਚੋਟੀ 'ਤੇ ਪਹੁੰਚ ਗਏ। ਜਿੱਥੇ ਸਾਨੂੰ ਗੂਗਲ ਤੋਂ ਪਤਾ ਲੱਗਾ ਕਿ ਸਿਖਰ 'ਤੇ ਇੱਕ ਸੁੰਦਰ ਜਗ੍ਹਾ ਹੈ, ਜਿੱਥੇ ਹੋਰ ਲੋਕ ਆਉਂਦੇ ਹਨ। ਲੜਕੇ ਨੇ ਦੱਸਿਆ ਕਿ ਅਸੀਂ ਉਸ ਸੁੰਦਰ ਜਗ੍ਹਾ ਨੂੰ ਦੇਖਣ ਲਈ ਗਏ ਸੀ ਪਰ ਜਦੋਂ ਅਸੀਂ ਵਾਪਸ ਆਉਣ ਲੱਗੇ ਤਾਂ ਬਾਹਰ ਨਿਕਲਣ ਲਈ ਕੋਈ ਰਸਤਾ ਨਹੀਂ ਸੀ। ਉਹਨਾਂ ਨੇ ਅੱਗੇ ਦੱਸਿਆ ਕਿ ਉਥੇ "ਭੂਆਸੁਨੀ ਖਾਲਾ" ਨਾਮ ਦੀ ਜਗ੍ਹਾ ਸੀ, ਜੋ ਲੋਕਾਂ ਲਈ ਪਾਬੰਦੀਸ਼ੁਦਾ ਹੈ। ਪਰ ਅਸੀਂ ਗ਼ਲਤੀ ਨਾਲ ਉਥੇ ਪਹੁੰਚ ਗਏ। ਉਸ ਤੋਂ ਬਾਅਦ ਸਾਨੂੰ ਉੱਥੋਂ ਅਗੇ ਜਾਣ ਨਾ ਕੋਈ ਰਸਤਾ ਮਿਲਿਆ ਅਤੇ ਨਾ ਕੋਈ ਸੜਕ।
ਇਹ ਵੀ ਪੜ੍ਹੋ - ਇੰਦੌਰ ਦੇ ਆਸ਼ਰਮ 'ਚ ਵੱਡੀ ਵਾਰਦਾਤ: ਦੋ ਦਿਨਾਂ ਦੇ ਅੰਦਰ ਦੋ ਬੱਚਿਆਂ ਦੀ ਮੌਤ, 12 ਹਸਪਤਾਲ 'ਚ ਦਾਖ਼ਲ
ਦੱਸ ਦੇਈਏ ਕਿ ਪੰਜ ਦੋਸਤ ਬਾਈਕ 'ਤੇ ਇਕੱਠੇ ਪ੍ਰਸਿੱਧ ਸਪਤਸਜਯ ਮੰਦਰ ਦੇ ਦਰਸ਼ਨਾਂ ਲਈ ਗਏ ਸਨ। ਪੰਜੇ ਦੋਸਤ ਕਰੀਬ 11 ਵਜੇ ਮੰਦਰ ਪਹੁੰਚੇ। ਜਿੱਥੇ ਉਨ੍ਹਾਂ ਨੇ ਪਹਾੜੀ ਦੀ ਚੋਟੀ 'ਤੇ ਸਥਿਤ ਮੰਦਰ ਅਤੇ ਵਿਸ਼ਨੂੰ ਬਾਬਾ ਦੇ ਮੱਠ ਦੇ ਦਰਸ਼ਨ ਕੀਤੇ। ਇਸ ਤੋਂ ਬਾਅਦ ਵਾਪਸ ਆਉਂਦੇ ਸਮੇਂ ਉਸ ਨੇ ਗ਼ਲਤ ਮੋੜ ਲੈ ਲਿਆ। ਜਿਸ ਕਾਰਨ ਉਹ ਪੰਜੇ ਭਟਕ ਗਏ। ਦੁਪਹਿਰ 2 ਵਜੇ ਤੱਕ ਉਹ ਸੰਘਣੇ ਜੰਗਲ ਵਿੱਚ ਭਟਕ ਗਏ। ਉਨ੍ਹਾਂ ਨੂੰ ਉਥੋਂ ਨਿਕਲਣ ਦਾ ਕੋਈ ਰਸਤਾ ਨਹੀਂ ਮਿਲਿਆ। ਮਾਰਗਦਰਸ਼ਨ ਲਈ ਉਹ ਗੂਗਲ ਮੈਪਸ ਦੀ ਮਦਦ ਵੀ ਲੈ ਰਹੇ ਸੀ, ਜਿਸ ਕਾਰਨ ਉਹ ਹੋਰ ਜ਼ਿਆਦਾ ਮੁਸ਼ਕਲ ਵਿਚ ਫਸਦੇ ਗਏ।
ਇਹ ਵੀ ਪੜ੍ਹੋ - ਮੈਚ ਦੌਰਾਨ ਪਿਤਾ ਨੂੰ ਧੀ ਦੇ ਰਿਸ਼ਤੇ ਲਈ ਆਇਆ ਮੈਸੇਜ, ਹੈਰਾਨ ਕਰਨ ਵਾਲਾ ਰਿਪਲਾਈ ਹੋਇਆ ਵਾਇਰਲ
ਕਾਫੀ ਦੇਰ ਤੱਕ ਗੂਗਲ ਮੈਪਸ ਨੂੰ ਫਾਲੋ ਕਰਨ ਤੋਂ ਬਾਅਦ ਉਹਨਾਂ ਨੇ ਮਹਿਸੂਸ ਕੀਤਾ ਕਿ ਗੂਗਲ ਮੈਪਸ ਦੀ ਮਦਦ ਲੈਣ ਨਾਲ ਉਸ ਦੀਆਂ ਮੁਸ਼ਕਲਾਂ ਹੋਰ ਵਧ ਰਹੀਆਂ ਹਨ। ਕਿਉਂਕਿ ਗੂਗਲ ਮੈਪਸ ਉਨ੍ਹਾਂ ਨੂੰ ਅਣਜਾਣ ਖੇਤਰਾਂ ਵੱਲ ਲੈ ਜਾ ਰਿਹਾ ਸੀ। ਥੱਕੇ ਅਤੇ ਭੁੱਖ ਨਾਲ ਭਟਕਦੇ ਹੋਏ ਉਹ ਸ਼ਾਮ 5:30 ਵਜੇ ਭੂਆਸ਼ੂਨੀ ਖੋਲਾ ਪਹੁੰਚ ਗਏ। ਜਿੱਥੋ ਉਹ ਬਾਹਰ ਆਉਣ ਲਈ ਘੰਟਿਆਂ ਬੱਧੀ ਜੱਦੋਜਹਿਦ ਕਰਦੇ ਰਹੇ।
ਇਹ ਵੀ ਪੜ੍ਹੋ - 16 ਸਾਲਾ ਮੁੰਡੇ ਨੇ 9 ਸਾਲਾ ਬੱਚੀ ਦਾ ਕੀਤਾ ਕਤਲ, ਵਜ੍ਹਾ ਕਰ ਦੇਵੇਗੀ ਤੁਹਾਨੂੰ ਹੈਰਾਨ
ਇਸ ਦੌਰਾਨ ਉਨ੍ਹਾਂ ਵਿੱਚੋਂ ਇੱਕ ਨੌਜਵਾਨ ਨੇ ਪੁਲਸ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਮਦਦ ਮੰਗੀ। ਸੂਚਨਾ ਮਿਲਣ ਤੋਂ ਬਾਅਦ ਢੇਂਕਨਾਲ ਦੀ ਪੁਲਸ ਨੇ ਜੰਗਲਾਤ ਵਿਭਾਗ ਨਾਲ ਮਿਲ ਕੇ ਬਚਾਅ ਕਾਰਜ ਸ਼ੁਰੂ ਕੀਤਾ ਅਤੇ ਫਿਰ ਪੰਜਾਂ ਨੂੰ ਬਚਾਉਣ ਲਈ ਦੋ ਟੀਮਾਂ ਭੇਜੀਆਂ। ਜਿਸ ਤੋਂ ਬਾਅਦ ਪੰਜਾਂ ਦਾ ਬਚਾਅ ਹੋ ਗਿਆ। ਤੁਹਾਨੂੰ ਦੱਸ ਦੇਈਏ ਕਿ ਇਹ ਪੰਜੇ ਦੋਸਤ ਕਟਕ ਦੇ ਇੱਕ ਪ੍ਰਾਈਵੇਟ ਆਈਟੀਆਈ ਕਾਲਜ ਦੇ ਵਿਦਿਆਰਥੀ ਹਨ। ਜਿਨ੍ਹਾਂ ਦੇ ਨਾਂ ਸੁਜੀਤਿਆ ਸਾਹੂ, ਸੂਰਿਆ ਪ੍ਰਕਾਸ਼ ਮੋਹੰਤੀ, ਸੁਭਾਨ ਮਹਾਪਾਤਰਾ, ਹਿਮਾਂਸ਼ੂ ਦਾਸ ਅਤੇ ਅਰਕਸ਼ਿਤਾ ਮਹਾਪਾਤਰਾ ਦੱਸੇ ਜਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8