ਵਿਜੇ ਦਿਵਸ ਨਾਲ ਜੁੜੀਆਂ 5 ਅਹਿਮ ਗੱਲਾਂ ਤੁਸੀਂ ਵੀ ਜਾਣੋ

Wednesday, Jul 26, 2017 - 03:29 PM (IST)

ਨਵੀਂ ਦਿੱਲੀ— ਪੂਰਾ ਦੇਸ਼ ਅੱਜ ਕਾਰਗਿਲ ਵਿਜੇ ਦਿਵਸ ਮਨਾ ਰਿਹਾ ਹੈ। 1999 'ਚ ਕਾਰਗਿਲ ਯੁੱਧ ਹੋਇਆ ਸੀ। ਭਾਰਤ ਨੇ ਪਾਕਿਸਤਾਨ ਦੇ ਕਬਜ਼ੇ 'ਚੋਂ ਕਾਰਗਿਲ ਦੀਆਂ ਪਹਾੜੀਆਂ ਨੂੰ ਛੁਡਵਾਇਆ ਅਤੇ ਇਸ 'ਚ ਭਾਰਤ ਦੇ ਵੀਰ ਫੌਜੀਆਂ ਨੇ ਆਪਣੀ ਜਾਨ ਦੇ ਕੇ ਅਹਿਮ ਯੋਗਦਾਨ ਦਿੱਤਾ। ਅੱਜ ਪੂਰਾ ਦੇਸ਼ ਇਨ੍ਹਾਂ ਵੀਰ ਫੌਜੀਆਂ ਨੂੰ ਨਮਨ ਕਰ ਰਿਹਾ ਹੈ। ਵਿਜੇ ਦਿਵਸ ਨਾਲ ਜੁੜੀਆਂ 5 ਅਹਿਮ ਗੱਲਾਂ ਤੁਸੀਂ ਵੀ ਜਾਣ ਲਵੋ।
1- ਕਾਰਗਿਲ ਯੁੱਧ ਨੂੰ ਜਿੱਤਣ ਲਈ ਫੌਜ ਨੇ ਆਪਰੇਸ਼ਨ ਵਿਜੇ ਸ਼ੁਰੂ ਕੀਤਾ ਅਤੇ ਉਸੇ ਨੂੰ ਜਿੱਤਣ ਤੋਂ ਬਾਅਦ ਵਿਜੇ ਦਿਵਸ ਮਨਾਇਆ ਜਾਂਦਾ ਹੈ। ਕਾਰਗਿਲ ਯੁੱਧ ਦੀ ਜਿੱਤ ਹੀ ਵਿਜੇ ਦਿਵਸ ਹੈ। ਪਾਕਿਸਤਾਨੀ ਘੁਸਪੈਠੀਆਂ ਵੱਲੋਂ ਕਬਜ਼ੇ 'ਚ ਲਈਆਂ ਗਈਆਂ ਕਾਰਗਿਲ ਦੀਆਂ ਮਹੱਤਵਪੂਰਨ ਪੋਸਟਾਂ ਨੂੰ ਛੁਡਵਾਉਣ ਦਾ ਦਿਵਸ ਹੈ ਵਿਜੇ ਦਿਵਸ।
2- ਇਹ ਯੁੱਧ ਪੂਰੇ 60 ਦਿਨਾਂ ਤੱਕ ਚੱਲਿਆ। ਇਸ 'ਚ ਕਈ ਲੋਕਾਂ ਦੀਆਂ ਜਾਨਾਂ ਗਈਆਂ। 
3- ਕਰੀਬ 527 ਫੌਜੀਆਂ ਨੇ ਕਾਰਗਿਲ ਯੁੱਧ 'ਚ ਆਪਣੀ ਜਾਨ ਤਿਆਗ ਦਿੱਤੀ। ਹਰੇਕ ਸਾਲ ਇਸ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਇੰਡੀਆ ਗੇਟ 'ਤੇ ਸ਼ਹੀਦਾਂ ਨੂੰ ਨਮਨ ਕਰਦੇ ਹਨ। 
4- ਯੁੱਧ 26 ਜੁਲਾਈ ਨੂੰ ਖਤਮ ਹੋਇਆ। ਉਦੋਂ ਤੋਂ 26 ਜੁਲਾਈ ਨੂੰ ਪੂਰਾ ਵਿਜੇ ਦਿਵਸ ਮਨਾਇਆ ਜਾਂਦਾ ਹੈ।
5- ਇਕ ਯੁੱਧ ਜਿਸ 'ਚ ਫੌਜੀਆਂ ਅਤੇ ਵਲੰਟੀਅਰਾਂ ਕੋਲ ਖਾਣ ਲਈ ਲੰਗਰ ਨਹੀਂ ਸੀ। ਇਕ ਸਰਕਾਰੀ ਠੇਕੇਦਾਰ ਅਨੁਸਾਰ ਗੋਲੀਬਾਰੀ 'ਚ ਲੰਗਰ ਵਿਵਸਥਾ ਕਿਵੇਂ ਕੀਤੀ ਜਾਂਦੀ। ਅਜਿਹੇ 'ਚ ਸਾਰਿਆਂ ਨੂੰ ਸੱਤੂ ਨੂੰ ਵੰਡੇ ਜਾਂਦੇ ਸਨ ਅਤੇ ਭਾਰਤ ਦੇ ਵੀਰ ਫੌਜੀਆਂ ਨੇ ਜੇਬ 'ਚ ਸੱਤੂ ਭਰ ਕੇ ਇਹ ਯੁੱਧ ਜਿੱਤਿਆ।


Related News