ਹੋਲੀ ’ਤੇ ਯੂ. ਪੀ. ਨੂੰ 7 ਨਵੀਆਂ ਉਡਾਣਾਂ ਦਾ ਤੋਹਫਾ, ਚੱਪਲ ਪਹਿਨਣ ਵਾਲੇ ਵੀ ਕਰ ਸਕਣਗੇ ਹਵਾਈ ਯਾਤਰਾ: ਯੋਗੀ

Monday, Mar 29, 2021 - 11:07 AM (IST)

ਹੋਲੀ ’ਤੇ ਯੂ. ਪੀ. ਨੂੰ 7 ਨਵੀਆਂ ਉਡਾਣਾਂ ਦਾ ਤੋਹਫਾ, ਚੱਪਲ ਪਹਿਨਣ ਵਾਲੇ ਵੀ ਕਰ ਸਕਣਗੇ ਹਵਾਈ ਯਾਤਰਾ: ਯੋਗੀ

ਗੋਰਖਪੁਰ/ਲਖਨਊ– ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਹੋਲੀ ਦੇ ਮੌਕੇ ’ਤੇ 7 ਨਵੇਂ ਰੂਟਸ ’ਤੇ ਹਵਾਈ ਸੇਵਾ ਦਾ ਤੋਹਫਾ ਮਿਲਿਆ ਹੈ। ਇਨ੍ਹਾਂ ’ਚੋਂ 5 ਦੀ ਸ਼ੁਰੂਆਤ ਐਤਵਾਰ ਨੂੰ ਸ਼ੁਰੂ ਹੋ ਗਈ ਜਦੋਂ ਕਿ 2 ਰੂਟਸ ’ਤੇ ਸੋਮਵਾਰ ਨੂੰ ਇੰਡੀਗੋ ਦੀਆਂ ਉਡਾਣਾਂ ਸ਼ੁਰੂ ਹੋਣਗੀਆਂ।

ਮੁੱਖ ਮੰਤਰੀ ਯੋਗੀ ਆਦਿਤਿਅਨਾਥ ਅਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜਮੰਤਰੀ (ਸੁਤੰਤਰ ਚਾਰਜ) ਹਰਦੀਪ ਸਿੰਘ ਪੁਰੀ ਨੇ ਮਹਾਯੋਗੀ ਗੋਰਖਨਾਥ ਹਵਾਈ ਅੱਡੇ ’ਚ ਅਲਾਇੰਸ ਏਅਰ ਦੀ ਗੋਰਖਪੁਰ-ਲਖਨਊ ਪਹਿਲੀ ਫਲਾਈਟ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਦੌਰਾਨ ਯੋਗੀ ਅਤੇ ਪੁਰੀ ਨੇ ਸਿਵਲ ਏਅਰਪੋਰਟ ਟਰਮੀਨਲ ਭਵਨ ਦੇ ਵਿਸਥਾਰ ਦਾ ਨੀਂਹ ਪੱਥਰ ਵੀ ਰੱਖਿਆ।

ਮੁੱਖ ਮੰਤਰੀ ਨੇ ਕਿਹਾ ਕਿ ਗੋਰਖਪੁਰ ਦੇ ਨਾਲ ਸੂਬੇ ਦੇ 5 ਹਵਾਈ ਅੱਡਿਆਂ ਤੋਂ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਲਈ ਹਵਾਈ ਸੇਵਾ ਸ਼ੁਰੂ ਹੋ ਰਹੀ ਹੈ। 2 ਨਵੀਆਂ ਉਡਾਣਾਂ ਦੀ ਸ਼ੁਰੂਆਤ 29 ਮਾਰਚ ਤੋਂ ਹੋ ਜਾਵੇਗੀ। ਹੁਣ ਚੱਪਲ ਪਹਿਨਣ ਵਾਲੇ ਵੀ ਹਵਾਈ ਜਹਾਜ ਰਾਹੀਂ ਯਾਤਰਾ ਕਰ ਸਕਣਗੇ।


author

Rakesh

Content Editor

Related News