ਯੋਗੀ ਨੇ ਮਿਰਜਾਪੁਰ ''ਚ ਮੋਦੀ ਦੇ ਦੌਰੇ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

07/12/2018 2:36:40 PM

ਮਿਰਜਾਪੁਰ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ 'ਤੇ 15 ਜੁਲਾਈ ਨੂੰ ਹੋਣ ਵਾਲੇ ਸਮਾਗਮ ਦੀਆਂ ਤਿਆਰੀਆਂ ਦਾ ਨਿਰੀਖਣ ਕਰਕੇ ਜਾਇਜ਼ਾ ਲਿਆ। 
ਜਾਣਕਾਰੀ ਮੁਤਾਬਕ ਮੁੱਖ ਮੰਤਰੀ ਯੋਗੀ ਨੇ ਵਿਸ਼ੇਸ਼ ਰੂਪ ਤੋਂ ਵਿੰਧਿਆਚਲ ਮੰਡਲ ਦੇ ਸੋਨਭੰਦਰ, ਭਦੋਹੀ ਅਤੇ ਮਿਰਜਾਪੁਰ ਦੇ ਜ਼ਿਲਾ ਅਧਿਕਾਰੀਆਂ ਅਤੇ ਅਧਿਕਾਰੀਆਂ ਨਾਲ ਅਲੱਗ ਤੋਂ ਬੈਠਕ ਕਰਕੇ ਨਿਰਦੇਸ਼ ਵੀ ਦਿੱਤੇ। ਵਿੰਧਿਆਚਲ ਮੰਡਲ ਅਤੇ ਹੋਰ ਆਲੇ-ਦੁਆਲੇ ਦੇ ਜ਼ਿਲਿਆਂ ਤੋਂ ਆਏ ਵਿਧਾਇਕਾਂ ਅਤੇ ਹੋਰ ਅਧਿਕਾਰੀਆਂ ਨਾਲ ਵੀ ਤਿਆਰੀਆਂ 'ਤੇ ਚਰਚਾ ਕੀਤੀ। ਯੋਗੀ ਨਾਲ ਭਾਜਪਾ ਦਾ ਸੂਬਾ ਪ੍ਰਧਾਨ ਮਹਿੰਦਰ ਪਾਂਡੇ ਅਤੇ ਹੋਰ ਅਧਿਕਾਰੀ ਵੀ ਆਏ ਸਨ। 
ਇਸ ਦੌਰਾਨ ਯੋਗੀ ਨੇ ਕਿਹਾ ਕਿ ਮੈਂ ਇੱਥੇ ਬਾਣਸਾਗਰ ਪ੍ਰੋਜੈਕਟ ਦਾ ਨਿਰੀਖਣ ਕਰਨ ਆਇਆ ਹਾਂ, ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਜੀ ਵੱਲੋਂ 15 ਤਰੀਕ ਨੂੰ ਹੋਣਾ ਹੈ। ਇਸ ਪ੍ਰੋਜੈਕਟ ਨਾਲ 1 ਲੱਖ 70 ਹਜ਼ਾਰ ਕਿਸਾਨ ਲਾਭਪਾਤਰ ਹੋਣਗੇ ਅਤੇ 1 ਲੱਖ 50 ਹਜ਼ਾਰ ਹੈਕਟੇਅਰ ਜ਼ਮੀਨ ਦੀ ਸੰਚਾਈ ਹੋਵੇਗੀ।


Related News