ਯੋਗੀ ਨੇ ਮੰਤਰੀਆਂ ਨਾਲ ਤ੍ਰਿਵੇਣੀ ''ਚ ਕੀਤਾ ਅੰਮ੍ਰਿਤ ਇਸ਼ਨਾਨ
Wednesday, Jan 22, 2025 - 03:30 PM (IST)
ਮਹਾਕੁੰਭ ਨਗਰ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬੁੱਧਵਾਰ ਨੂੰ ਮਹਾਕੁੰਭ ਮੌਕੇ ਪਤਿਤ ਪਾਵਿਨੀ ਗੰਗਾ, ਸ਼ਯਾਮਲ ਯਮੁਨਾ ਅਤੇ ਅਦ੍ਰਿਸ਼ ਸਰਸਵਤੀ ਦੇ ਸੰਗਮ 'ਚ ਆਪਣੀ ਕੈਬਨਿਟ ਦੇ ਸਾਥੀਆਂ ਨਾਲ ਪਵਿੱਤਰ ਡੁਬਕੀ ਲਗਾਈ ਅਤੇ ਪ੍ਰਦੇਸ਼ ਦੇ ਲੋਕਾਂ ਦੀ ਸੁੱਖ ਤਰੱਕੀ ਦੀ ਕਾਮਨਾ ਕੀਤੀ। ਕੈਬਨਿਟ ਦੀ ਬੈਠਕ ਤੋਂ ਬਾਅਦ ਸ਼੍ਰੀ ਯੋਗੀ ਆਪਣੀ ਕੈਬਨਿਟ ਦੇ ਮੈਂਬਰਾਂ ਨਾਲ ਸੰਗਮ ਸਥਾਨ ਪਹੁੰਚੇ ਅਤੇ ਪਵਿੱਤਰ ਡੁਬਕੀ ਲਗਾਈ। ਇਸ ਮੌਕੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੋਰੀਆ ਅਤੇ ਬ੍ਰਜੇਸ਼ ਪਾਠਕ ਸਮੇਤ ਸਾਰੇ ਕੈਬਨਿਟ ਮੰਤਰੀ ਸ਼੍ਰੀ ਯੋਗੀ ਨਾਲ ਮੌਜੂਦ ਸਨ।
ਇਕ ਗੋਲ ਘੇਰੇ 'ਚ ਸਾਰਿਆਂ ਨੇ ਸੰਗਮ 'ਚ ਡੁਬਕੀ ਲਗਾਈ ਅਤੇ ਸੂਰਜ ਦੇਵਤਾ ਨੂੰ ਜਲ ਅਰਪਿਤ ਕੀਤਾ। ਇਸ ਮੌਕੇ ਮੁੱਖ ਮੰਤਰੀ ਪ੍ਰਫੁੱਲਿਤ ਨਜ਼ਰ ਆਏ। ਉਨ੍ਹਾਂ ਨੇ ਇਸ ਮੌਕੇ ਫੋਟੋਗ੍ਰਾਫਰਾਂ ਨੂੰ ਵੀ ਨਿਰਾਸ਼ ਨਹੀਂ ਕੀਤਾ ਅਤੇ ਉਨ੍ਹਾਂ ਦੇ ਕਹਿਣ 'ਤੇ ਵੱਖ-ਵੱਖ ਕੌਨਿਆਂ ਤੋਂ ਫੋਟੋ ਵੀ ਖਿਚਵਾਈ। ਮੁੱਖ ਮੰਤਰੀ ਅਤੇ ਮੰਤਰੀਆਂ ਦੇ ਇਸ਼ਨਾਨ ਦੌਰਾਨ ਘਾਟ 'ਤੇ ਵੈਦਿਕ ਮੰਤਰਾਂ ਨਾਲ ਵਾਤਾਵਰਣ 'ਚ ਭਗਤੀ ਦੇ ਰੰਗ 'ਚ ਰੰਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8