ਜੰਮੂ-ਕਸ਼ਮੀਰ ''ਚ ਬੱਸਾਂ ਦਾ ਸਫ਼ਰ ਹੋਇਆ ਮਹਿੰਗਾ, ਮੰਤਰੀਆਂ-ਵਿਧਾਇਕਾਂ ਦੇ ਭੱਤਿਆਂ ''ਚ ਵੀ ਕੀਤਾ ਵਾਧਾ

Saturday, Mar 14, 2026 - 01:15 AM (IST)

ਜੰਮੂ-ਕਸ਼ਮੀਰ ''ਚ ਬੱਸਾਂ ਦਾ ਸਫ਼ਰ ਹੋਇਆ ਮਹਿੰਗਾ, ਮੰਤਰੀਆਂ-ਵਿਧਾਇਕਾਂ ਦੇ ਭੱਤਿਆਂ ''ਚ ਵੀ ਕੀਤਾ ਵਾਧਾ

ਜੰਮੂ : ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਓਮਰ ਅਬਦੁੱਲਾ ਦੀ ਪ੍ਰਧਾਨਗੀ ਹੇਠ ਸ਼ੁੱਕਰਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਕਈ ਅਹਿਮ ਫੈਸਲਿਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਮੀਟਿੰਗ ਵਿੱਚ ਸਰਕਾਰ ਨੇ ਜਿੱਥੇ ਆਮ ਜਨਤਾ 'ਤੇ ਮਹਿੰਗਾਈ ਦਾ ਬੋਝ ਵਧਾਇਆ ਹੈ, ਉੱਥੇ ਹੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਵੱਡੀ ਰਾਹਤ ਦਿੱਤੀ ਹੈ।

ਬੱਸ ਕਿਰਾਏ ਵਿੱਚ 18 ਫੀਸਦੀ ਵਾਧਾ 
ਕੈਬਨਿਟ ਨੇ ਯਾਤਰੀ ਵਾਹਨਾਂ ਦੇ ਕਿਰਾਏ ਵਿੱਚ 18 ਫੀਸਦੀ ਵਾਧੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਟ੍ਰਾਂਸਪੋਰਟਰ ਪਿਛਲੇ ਪੰਜ ਸਾਲਾਂ ਤੋਂ ਕਿਰਾਇਆ ਵਧਾਉਣ ਦੀ ਮੰਗ ਕਰ ਰਹੇ ਸਨ ਅਤੇ ਉਨ੍ਹਾਂ ਨੇ 50 ਫੀਸਦੀ ਵਾਧੇ ਦੀ ਮੰਗ ਕੀਤੀ ਸੀ, ਪਰ ਸਰਕਾਰ ਨੇ ਇਸ ਨੂੰ 18 ਫੀਸਦੀ ਤੱਕ ਸੀਮਤ ਰੱਖਿਆ ਹੈ। ਇਸ ਦੇ ਨਾਲ ਹੀ ਲੋਕਾਂ ਦੀ ਸਹੂਲਤ ਲਈ ਸਰਕਾਰ ਸੜਕਾਂ 'ਤੇ 200 ਹੋਰ ਨਵੀਆਂ ਬੱਸਾਂ ਉਤਾਰਨ ਦੀ ਤਿਆਰੀ ਵੀ ਕਰ ਰਹੀ ਹੈ।

ਮੰਤਰੀਆਂ ਅਤੇ ਵਿਧਾਇਕਾਂ ਦੇ ਵਧੇ ਭੱਤੇ 
ਦੂਜੇ ਪਾਸੇ, ਕੈਬਨਿਟ ਨੇ ਮੰਤਰੀਆਂ, ਵਿਧਾਇਕਾਂ, ਸਪੀਕਰ ਅਤੇ ਵਿਰੋਧੀ ਧਿਰ ਦੇ ਨੇਤਾ (LoP) ਲਈ TA-DA (ਯਾਤਰਾ ਭੱਤਾ) ਅਤੇ ਮੈਡੀਕਲ ਭੱਤਿਆਂ ਵਿੱਚ ਵਾਧੇ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਪ੍ਰਸ਼ਾਸਨਿਕ ਕੁਸ਼ਲਤਾ ਅਤੇ ਜਨਤਕ ਸੇਵਾਵਾਂ ਦੇ ਸੰਚਾਲਨ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਲਿਆ ਗਿਆ ਹੈ।
 


author

Inder Prajapati

Content Editor

Related News